ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਜੰਮੂ ਕਸ਼ਮੀਰ ਵਿੱੱਚ ਮੁਸਲਿਮ ਬਹੁਗਿਣਤੀ ਕਾਰਨ ਕੇਂਦਰ ਨੇ ਧਾਰਾ 370 ਹਟਾਈ: ਚਿੰਦਬਰਮ

Posted On August - 13 - 2019

ਚੇਨਈ/ਨਵੀਂ ਦਿੱਲੀ, 12 ਅਗਸਤ
ਸੀਨੀਅਰ ਕਾਂਗਰਸੀ ਆਗੂ ਪੀ ਚਿੰਦਬਰਮ ਨੇ ਦੋਸ਼ ਲਾਇਆ ਕਿ ਖਿੱਤੇ ਵਿੱਚ ਮੁਸਲਮਾਨਾਂ ਦੇ ਦਬਦਬੇ ਕਾਰਨ ਭਾਜਪਾ ਨੇ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਖੋਹਿਆ ਹੈ। ਸੱਤਾਧਾਰੀ ਪਾਰਟੀ ਨੇ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਗੈਰਜ਼ਿੰਮੇਵਾਰਾਨਾ ਅਤੇ ਭੜਕਾਊ ਗਰਦਾਨਿਆ ਹੈ।
ਸਾਬਕਾ ਕੇਂਦਰੀ ਗ੍ਰਹਿ ਅਤੇ ਵਿੱਤ ਮੰਤਰੀ ਨੇ ਐਤਵਾਰ ਨੂੰ ਚੇਨੱਈ ਵਿੱਚ ਇਕ ਜਨਤਕ ਸਮਾਗਮ ਦੌਰਾਨ ਦੋਸ਼ ਲਾਇਆ ਸੀ ਕਿ ਜੇ ਜੰਮੂ ਕਸ਼ਮੀਰ ਸੂਬਾ ਹਿੰਦੂ ਦਬਦਬੇ ਵਾਲਾ ਹੁੰਦਾ ਤਾਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਇਹ ਦਲੇਰਾਨਾ ਕਦਮ ਨਹੀਂ ਚੁੱਕਦੀ। ਚਿੰਦਬਰਮ ਨੇ ਕਿਹਾ ਕਿ ਮੁਲਕ ਦੇ 70 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ, ‘‘ਅੱਜ, ਜੰਮੂ ਅਤੇ ਕਸ਼ਮੀਰ ਨਗਰਪਾਲਿਕਾ ਬਣ ਗਏ ਹਨ… ਧਾਰਾ 371 ਤਹਿਤ ਹੋਰਨਾਂ ਸੂਬਿਆਂ ਵਿੱਚ ਵੀ ਵਿਸ਼ੇਸ਼ ਪ੍ਰਬੰਧ ਹਨ, ਪਰ ਸਿਰਫ਼ ਜੰਮੂ ਅਤੇ ਕਸ਼ਮੀਰ ਵਿਚ ਹੀ ਕਿਉਂ… ਇਹ ਸਭ ਧਾਰਮਿਕ ਕੱਟੜਤਾ ਕਾਰਨ ਕੀਤਾ ਗਿਆ ਹੈ।’’ ਦੂਜੇ ਪਾਸੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਆਗੂ ਦੇ ਬਿਆਨ ਨੂੰ ਗੈਰਜ਼ਿੰਮੇਵਾਰਾਨਾ ਅਤੇ ਭੜਕਾਊ ਦੱਸਿਆ। ਇਸ ਦੇ ਨਾਲ ਹੀ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਪਾਰਟੀ ਕਸ਼ਮੀਰ ਮੁੱਦੇ ਨੂੰ ਫਿਰਕੂ ਰੰਗਤ ਦੇ ਰਹੀ ਹੈ।

-ਪੀਟੀਆਈ


Comments Off on ਜੰਮੂ ਕਸ਼ਮੀਰ ਵਿੱੱਚ ਮੁਸਲਿਮ ਬਹੁਗਿਣਤੀ ਕਾਰਨ ਕੇਂਦਰ ਨੇ ਧਾਰਾ 370 ਹਟਾਈ: ਚਿੰਦਬਰਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.