ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ

Posted On August - 15 - 2019

ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਇਆ

ਮੁਜ਼ੱਫ਼ਰਾਬਾਦ, 14 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਨਵੀਂ ਦਿੱਲੀ ਨੂੰ ‘ਵੱਡਾ ਮੁੱਲ’ ਤਾਰਨਾ ਪਏਗਾ। ਖ਼ਾਨ ਨੇ ਇਹ ਟਿੱਪਣੀ ਅੱਜ ਮੁਜ਼ੱਫ਼ਰਾਬਾਦ ’ਚ ‘ਆਜ਼ਾਦ ਜੰਮੂ ਤੇ ਕਸ਼ਮੀਰ’ ਦੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਜ਼ਿਕਰਯੋਗ ਹੈ ਕਿ ਪਾਕਿ ਨੇ ਅੱਜ ਆਪਣਾ ਆਜ਼ਾਦੀ ਦਿਹਾੜਾ ‘ਕਸ਼ਮੀਰੀਆਂ ਨਾਲ ਇਕਜੁੱਟਤਾ ਪ੍ਰਗਟਾ ਕੇ’ ਮਨਾਇਆ। ਇਮਰਾਨ ਨੇ ਕਿਹਾ ਕਿ ਮੋਦੀ ਤੇ ਭਾਜਪਾ ਸਰਕਾਰ ਨੂੰ ਇਸ ਫ਼ੈਸਲੇ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਿਣਤੀ-ਮਿਣਤੀ ਸਹੀ ਨਹੀਂ ਰੱਖ ਸਕੇ ਤੇ ਆਖ਼ਰੀ ਪੱਤਾ ਖੇਡ ਗਏ ਹਨ। ਕਸ਼ਮੀਰ ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਉਂਦਿਆਂ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਨੇ ਕਿਹਾ ਕਿ ‘ਉਹ ਕਸ਼ਮੀਰ ਦੀ ਆਵਾਜ਼ ਤੇ ਇਸ ਦਾ ਨੁਮਾਇੰਦਾ ਬਣਨਗੇ’। ਉਨ੍ਹਾਂ ਕਿਹਾ ਕਿ ‘ਕਬਜ਼ੇ ਵਾਲੇ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ’ ਵੱਲ ਵਿਸ਼ਵ ਭਰ ਦੇ ਆਗੂਆਂ ਦਾ ਧਿਆਨ ਖਿੱਚਣਾ ਚੁਣੌਤੀਪੂਰਨ ਸੀ ਪਰ ਹੁਣ ਪੂਰੇ ਸੰਸਾਰ ਦੇ ਮੀਡੀਆ ਦੀ ਨਜ਼ਰ ਇਸ ’ਤੇ ਹੈ। ਇਮਰਾਨ ਨੇ ਕਿਹਾ ਕਿ ਮੋਦੀ ਨੇ ਹੋਰ ਜ਼ਿਆਦਾ ਪਾਬੰਦੀਆਂ ਲਾ ਕੇ ਮਸਲੇ ਨੂੰ ਕੌਮਾਂਤਰੀ ਬਣਾ ਦਿੱਤਾ ਹੈ। ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਭਲਕੇ ਪਾਕਿਸਤਾਨ ‘ਕਾਲੇ ਦਿਨ’ ਵਜੋਂ ਮਨਾਏਗਾ।
-ਪੀਟੀਆਈ

ਕੰਟਰੋਲ ਰੇਖਾ ਨੂੰ ‘ਗੋਲੀਬੰਦੀ ਰੇਖਾ’ ਦਾ ਨਾਮ ਦੇਵਾਂਗੇ: ਪੀਓਕੇ ਆਗੂ

ਇਸਲਾਮਾਬਾਦ: ਮਕਬੂਜ਼ਾ ਕਸ਼ਮੀਰ ਵਿੱਚ ਮੁਜ਼ੱਫ਼ਰਾਬਾਦ ਅਸੈਂਬਲੀ ਦੇ ਮੈਂਬਰ ਰਾਜਾ ਫ਼ਾਰੂਕ ਹੈਦਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਉਨ੍ਹਾਂ ਦੀ ਸਰਕਾਰ ‘ਕੰਟਰੋਲ ਰੇਖਾ’ ਨੂੰ ਹੁਣ ਹੋਰ ਅੱਗੇ ਮਾਨਤਾ ਨਹੀਂ ਦੇਵੇਗੀ ਤੇ ਐਲਓਸੀ ਨੂੰ ‘ਸੀਜ਼ਫਾਇਰ ਲਾਈਨ’ (ਗੋਲੀਬੰਦੀ ਰੇਖਾ) ਦਾ ਨਾਮ ਦਿੱਤਾ ਜਾਵੇਗਾ। ਹੈਦਰ ਨੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਅਸੈਂਬਲੀ ’ਚ ਮਤਾ ਲਿਆਉਣਗੇ।
-ਪੀਟੀਆਈ

ਸਲਾਮਤੀ ਕੌਂਸਲ ਕੋਲ ਪਹੁੰਚ ਕਰਾਂਗੇ: ਅਲਵੀ

ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਕਿਹਾ ਕਿ ‘ਕਸ਼ਮੀਰੀ ਤੇ ਪਾਕਿਸਤਾਨੀ ਇਕ ਹਨ’। ਉਨ੍ਹਾਂ ਕਿਹਾ ਕਿ ਪਾਕਿ ਹਮੇਸ਼ਾ ਕਸ਼ਮੀਰੀਆਂ ਦੇ ਹੱਕ ’ਚ ਖੜ੍ਹੇਗਾ। ਪਾਕਿ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਇੱਥੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਖ਼ਿਲਾਫ਼ ਸਲਾਮਤੀ ਕੌਂਸਲ ਕੋਲ ਪਹੁੰਚ ਕਰੇਗਾ।


Comments Off on ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.