ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਜੰਗਲਾਤ ਵਰਕਰਜ਼ ਯੂਨੀਅਨ ਲਹਿਰਾਗਾਗਾ ਵੱਲੋਂ ਰੈਲੀ

Posted On August - 14 - 2019

ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਗਸਤ

ਲਹਿਰਾਗਾਗਾ ਰੇਂਜ ਦਫਤਰ ਅੱਗੇ ਧਰਨੇ ’ਚ ਨਾਅਰੇਬਾਜੀ ਕਰਦੇ ਵਰਕਰ। -ਫੋਟੋ: ਭਾਰਦਵਾਜ

ਇੱਥੇ ਜੰਗਲਾਤ ਵਰਕਰਜ਼ ਯੂਨੀਅਨ ਲਹਿਰਾਗਾਗਾ ਵੱਲੋਂ ਜਸਵਿੰਦਰ ਸਿੰਘ ਗਾਗਾ ਦੀ ਅਗਵਾਈ ’ਚ ਵਣ ਰੇਂਜ ਅਫ਼ਸਰ ਖ਼ਿਲਾਫ਼ ਰੋਸ ਰੈਲੀ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਲਾਭ ਸਿੰਘ ਸੰਗਤੀਵਾਲਾ, ਗੁਰਜੰਟ ਸਿੰਘ, ਦਰਸ਼ਨ ਕੁਮਾਰ ਲਹਿਰਾ ਨੇ ਕਿਹਾ ਕਿ ਰੇਂਜ ਅਫ਼ਸਰ ਲੰਬੇ ਅਰਸੇ ਤੋਂ ਵਰਕਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਮੁੱਖ ਮੰਗ ’ਚ ਸੀਨੀਆਰਤਾ ਸੂਚੀ ਮੁਕੰਮਲ ਨਾ ਕਰਨ, ਵਰਕਰਾਂ ਦੀਆਂ 2018-19 ਦੀਆਂ ਤਨਖ਼ਾਹਾਂ ਨਾ ਦੇਣ, ਸੀਨੀਅਰ ਨੂੰ ਛੱਡ ਕੇ ਜੂਨੀਅਰ ਨੂੰ ਤਨਖ਼ਾਹਾਂ ਦੇਣ, ਸਰਕਾਰੀ ਫੰਡਾਂ ਦਾ ਹਿਸਾਬ ਨਾ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਗੀਆਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਰੈਲੀ ਨੂੰ ਸਤਵੀਰ ਭੁੱਲਣ, ਬਲਦੇਵ ਸਿੰਘ ਜਵਾਹਰਵਾਲਾ, ਤਰਸੇਮ ਸਿੰਘ ਛਾਜਲੀ, ਬਲਕਾਰ ਸਿੰਘ ਖਾਈ, ਕੇਵਲ ਸਿੰਘ, ਸਰਬਜੀਤ ਕੌਰ, ਬਲਜੀਤ ਕੌਰ, ਗੁਲਾਬ ਸੰਗਤੀਵਾਲਾ ਤੇ ਸਤਨਾਮ ਸਿੰਘ ਨੇ ਸੰਬੋਧਨ ਕੀਤਾ। ਇਸ ਸਬੰਧੀ ਰੇਂਜ ਅਫ਼ਸਰ ਹਾਰੀਸ਼ ਕੁਮਾਰ ਨੇ ਕਿਹਾ ਕਿ ਜਥੇਬੰਦੀ ਨੂੰ ਸੀਨੀਆਰਤਾ ਲਿਸਟ ਬਣਾ ਕੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿਲਦੇ ਬਜਟ ਅਨੁਸਾਰ ਤਨਖ਼ਾਹ ਤੁਰੰਤ ਦਿੱਤੀ ਜਾ ਰਹੀ ਹੈ ਤੇ ਵਰਕਰਾਂ ਨੂੰ ਕੰਮ ’ਤੇ ਲਾਇਆ ਜਾ ਰਿਹਾ ਹੈ।


Comments Off on ਜੰਗਲਾਤ ਵਰਕਰਜ਼ ਯੂਨੀਅਨ ਲਹਿਰਾਗਾਗਾ ਵੱਲੋਂ ਰੈਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.