ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਜੀਵਨ ਸੇਧ ਦਿੰਦੀ ਕਿਤਾਬ

Posted On August - 4 - 2019

ਸਾਹਿਤ ਰਸ
ਸੀ. ਮਾਰਕੰਡਾ

ਗੁਰਸ਼ਰਨ ਸਿੰਘ ਕੁਮਾਰ ਦੀ ਪ੍ਰੇਰਨਾਦਾਇਕ ਅਤੇ ਅਗਾਂਹਵਧੂ ਨਿਬੰਧਾਂ ਦੀ ਹਥਲੀ ਕਿਤਾਬ ‘ਜ਼ਿੰਦਗੀ ਦੇ ਕਪਤਾਨ ਬਣੋ’ ਵਿਚ 18 ਦੇ ਕਰੀਬ ਲੇਖ ਸ਼ਾਮਲ ਕੀਤੇ ਗਏ ਹਨ ਜੋ ਜ਼ਿੰਦਗੀ ਦੀ ਸਹੀ ਤਰਜਮਾਨੀ ਕਰਦੇ ਹਨ। ਇਨ੍ਹਾਂ ਵਾਰਤਕ ਪ੍ਰਸੰਗਾਂ ਰਾਹੀਂ ਲੇਖਕ ਪਾਠਕ ਲਈ ਜ਼ਿੰਦਗੀ ਦਾ ਸਾਕਾਰਾਤਮਕ ਰਾਹ ਦਸੇਰਾ ਬਣਦਾ ਹੈ। ਇਸ ਦੇ ਨਾਲ ਹੀ ਉਸ ਨੂੰ ਨਿਰਾਸ਼ਾ ਦੇ ਆਲਮ ਵਿਚੋਂ ਧੂਹ ਕੇ ਇਕ ਅਜਿਹੇ ਸੰਸਾਰ ਵਿਚ ਪ੍ਰਵੇਸ਼ ਕਰਵਾਉਂਦਾ ਹੈ ਜੋ ਮਾਨਵਵਾਦੀ ਰਿਸ਼ਤਿਆਂ ਦੀ ਅਗਾਂਹਵਧੂ ਵਿਚਾਰਧਾਰਾ ਨਾਲ ਲੈਸ ਹੁੰਦਾ ਹੈ। ਲੇਖਕ ਦੀ ਰਚਨਾਤਮਕ ਸਮਰੱਥਾ ਨੂੰ ਵਾਚਦਿਆਂ ਜਾਪਦਾ ਹੈ ਕਿ ਜ਼ਿੰਦਗੀ ਨੂੰ ਸਲੀਕੇ ਨਾਲ ਜਿਉਣ ਦਾ ਹੁਨਰ ਅਤੇ ਮਾਨਸਿਕ ਸਥਿਰਤਾ ਹਾਸਲ ਹੋ ਗਈ ਹੋਵੇ।

ਸੰਵਾਦ ਰਚਾਉਂਦੀ ਗਲਪ ਰਚਨਾ
ਡਾ. ਅਰਵਿੰਦਰ ਸਿੰਘ ਦੀ ਸ਼ਬਦ ਸੁਹਜ ਨਾਲ ਲਬਰੇਜ਼ ਕਾਵਿਕ ਸ਼ੈਲੀ ਦੇ ਰੰਗ ਵਿਚ ਰੰਗੀ ਪੁਸਤਤਕ ‘ਜਦੋਂ ਸਿਮਰਤੀਆਂ ਜਾਗਦੀਆਂ ਨੇ…’ ਅਜਿਹੀ ਗਲਪ ਕਿਰਤ ਹੈ ਜਿਸ ਨੂੰ ਲੇਖਕ ਨੇ ਸੂਝ ਭਰੀ ਦ੍ਰਿਸ਼ਟੀ ਅਤੇ ਨੀਝ ਨਾਲ ਤਰਾਸ਼ਿਆ ਹੈ। ਲੇਖਕ ਦੀ ਲਿਖਣ ਸਮਰੱਥਾ ਦਾ ਕਮਾਲ ਵੇਖੋ ਕਿ ਲਘੂ ਆਕਾਰ ਦੇ ਨਿਬੰਧ ਵਡਮੁੱਲੇ ਬਣਾ ਦਿੱਤੇ। ਕਿਤਾਬ ਵਿਚਲੀ ਸਾਹਿਤਕ ਵਸਤੂ ਸਮੱਗਰੀ ਅਜਿਹਾ ਸਿਰਜਣਾਤਮਿਕ ਰਸੀਲਾ ਸੰਵਾਦ ਹੈ ਜਿਸ ਵਿਚ ਵਿਚਾਰਧਾਰਕ ਸੇਧ ਅਤੇ ਪਰਪੱਕਤਾ ਵਿਦਮਾਨ ਹੈ।

ਜਨ ਜੀਵਨ ਦੀ ਤਰਫ਼ਦਾਰੀ
ਪੁਸਤਕ ‘ਰੇਤ ਦਾ ਟਿੱਲਾ’ ਸਵਰਨ ਸਿੰਘ ਦੀ ਸਹਿਜਤਾ ਨਾਲ ਰਚੀ ਸੁਹਜਮਈ ਸ਼ਾਇਰੀ ਦਾ ਅਜਿਹਾ ਸੰਕਲਨ ਹੈ ਜਿਸ ਵਿਚ ਉਸ ਨੇ ਸਮਕਾਲ ਨੂੰ ਪ੍ਰਭਾਸ਼ਿਤ ਕਰਦਿਆਂ ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ, ਅਤੀਤ ਅਤੇ ਵਰਤਮਾਨ ਦੇ ਸਮਾਜਿਕ ਸਰੋਕਾਰਾਂ ਦੇ ਰਵੱਈਏ ਨੂੰ ਤਫ਼ਸੀਲੀ ਤਹਿਰੀਰ ਵਿਚ ਢਾਲਿਆ ਹੈ। ਕਵੀ ਦੀ ਕਵਿਤਾ ਪ੍ਰਕਿਰਤੀ ਨੂੰ ਆਪਣੇ ਆਗੋਸ਼ ਵਿਚ ਲੈਂਦੀ ਹੋਈ ਜਨ ਜੀਵਨ ਦੀ ਹੱਕ ਤਲਫ਼ੀ ਦੀ ਤਰਫ਼ਦਾਰੀ ਕਰਦੀ ਹੈ। ‘ਤਾਂ ਕਹਿਣਾ ਹੀ ਪੈਂਦਾ ਹੈ/ ਵਕਤ ਦੇ ਹਾਕਮੋ/ ਉੱਠ ਜਾਓ ਹੁਣ/ ਕੁੰਭਕਰਨੀ ਨੀਂਦ ’ਚੋਂ/ ਕਰਨ ਲਈ ਕੋਈ ਉਪਚਾਰ’।
ਸੰਪਰਕ: 94172-72161


Comments Off on ਜੀਵਨ ਸੇਧ ਦਿੰਦੀ ਕਿਤਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.