ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਜੀਓ ਦੀ ਬਰੌਡਬੈਂਡ ਸੇਵਾ ‘ਜੀਓ ਫਾਈਬਰ’ ਦਾ ਆਗਾਜ਼ 5 ਤੋਂ

Posted On August - 13 - 2019

ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸੋਮਵਾਰ ਨੂੰ ਮੁੰਬਈ ਵਿਚ ਕੰਪਨੀ ਦੀ ਸਾਲਾਨਾ ਜਨਰਲ ਮੀਟਿੰਗ ਵਿਚ ਆਉਂਦੀ ਹੋਈ। -ਫੋਟੋ:ਪੀਟੀਆਈ

ਮੁੰਬਈ, 12 ਅਗਸਤ
ਵਿਸ਼ਵ ਦੇ ਧਨਕੁਬੇਰਾਂ ’ਚ ਮੋਹਰੀ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 5 ਸਤੰਬਰ ਤੋਂ ਦੇਸ਼ ਭਰ ਵਿੱਚ ‘ਜੀਓ ਫਾਈਬਰ’ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਕੀਮ ਤਹਿਤ ਗਾਹਕਾਂ ਨੂੰ ਸੱਤ ਸੌ ਰੁਪਏ ਮਹੀਨਾ ਦੀ ਦਰ ’ਤੇ ਘੱਟੋ-ਘੱਟ 100 ਐੱਮਬੀਪੀਐੱਸ ਦੀ ਬਰੌਡਬੈਂਡ ਰਫ਼ਤਾਰ ਨਾਲ ਇੰਟਰਨੈੱਟ ਡੇਟਾ ਤੇ ਲੈਂਡਲਾਈਨ ਦੀਆਂ ਕਾਲਾਂ ਉਮਰ ਭਰ ਲਈ ਫ੍ਰੀ ਹੋਣਗੀਆਂ। ਸਾਲਾਨਾ ਪਲਾਨ ਲੈਣ ਵਾਲੇ ਗਾਹਕਾਂ ਨੂੰ ਐੱਚਡੀ (ਹਾਈ ਡੈਫੀਨੀਸ਼ਨ) ਜਾਂ 4ਕੇ ਐੱਲਈਡੀ ਟੀਵੀ ਤੇ 4ਕੇ ਸੈੱਟ ਟੌਪ ਬਾਕਸ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਇਥੇ 42ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਓ ਵੱਲੋਂ ਲੈਂਡਲਾਈਨਜ਼ ਤੋਂ ਅਮਰੀਕਾ ਤੇ ਕੈਨੇਡਾ ਨੂੰ ਪ੍ਰਤੀ ਮਹੀਨਾ ਪੰਜ ਸੌ ਰੁਪਏ ’ਤੇ ਅਨਲਿਮਟਿਡ ਇੰਟਰਨੈਸ਼ਨਲ ਕਾਲਿੰਗ ਪੈਕ ਦੀ ਵੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਜੀਓ ਦਾ ਇਹ ਟੈਰਿਫ਼ ਪਲਾਨ ਮਾਰਕੀਟ ਵਿੱਚ ਉਪਲੱਬਧ ਹੋਰਨਾਂ ਪਲਾਨਾਂ ਦਾ ਪੰਜਵਾਂ ਤੋਂ ਦਸਵਾਂ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀਓ ਫਾਈਬਰ ਪਲਾਨ ਦੀ ਦਰ ਸੱਤ ਸੌ ਰੁਪਏ ਤੋਂ ਦਸ ਹਜ਼ਾਰ ਰੁਪਏ ਦਰਮਿਆਨ ਇਸ ਤਰ੍ਹਾਂ ਵਿਉਂਤੀ ਗਈ ਹੈ, ‘ਜੋ ਹਰ ਕਿਸੇ ਦੇ ਬਜਟ ਮੁਆਫ਼ਕ ਹੋਵੇਗੀ।’ ਇਸ ਦੇ ਨਾਲ ਹੀ ਪ੍ਰੀਮੀਅਮ ਜੀਓ ਫਾਈਬਰ ਗਾਹਕ ‘ਜੀਓ ਫਸਟ ਡੇਅ ਫਸਟ ਸ਼ੋਅ’ ਸੇਵਾ ਤਹਿਤ ਨਵੀਆਂ ਫ਼ਿਲਮਾਂ ਨੂੰ ਥੀਏਟਰਾਂ ਵਿੱਚ ਰਿਲੀਜ਼ ਵਾਲੇ ਦਿਨ ਹੀ ਆਪਣੇ ਘਰ ਦੇ ਕਮਰੇ ਵਿੱਚ ਵੇਖ ਸਕਣਗੇ। ਉਂਜ ਇਸ ਸੇਵਾ ਦਾ ਆਗਾਜ਼ ਅਗਲੇ ਸਾਲ ਦੇ ਮੱਧ ਵਿੱਚ ਹੋਵੇਗਾ। ਸ੍ਰੀ ਅੰਬਾਨੀ ਨੇ ਕੰਪਨੀ ਦੀ ਪਿਛਲੀ ਏਜੀਐੱਮ ਦੌਰਾਨ ਜੀਓ ਗੀਗਾ ਫਾਈਬਰ ਸੇਵਾ ਦੀ ਗੱਲ ਤੋਰੀ ਸੀ ਤੇ ਕੰਪਨੀ ਨੂੰ ਹੁਣ ਤਕ 1600 ਦੇ ਕਰੀਬ ਕਸਬਿਆਂ ’ਚੋਂ ਡੇਢ ਕਰੋੜ ਰਜਿਸਟਰੇਸ਼ਨ ਮਿਲ ਚੁੱਕੀਆਂ ਹਨ।

-ਪੀਟੀਆਈ


Comments Off on ਜੀਓ ਦੀ ਬਰੌਡਬੈਂਡ ਸੇਵਾ ‘ਜੀਓ ਫਾਈਬਰ’ ਦਾ ਆਗਾਜ਼ 5 ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.