ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਜ਼ਿਆਦਾ ਸੋਚਣਾ ਵੀ ਚੰਗਾ ਨਹੀਂ

Posted On August - 17 - 2019

ਪ੍ਰਿੰਸ ਅਰੋੜਾ

ਅੱਜ ਦਾ ਸਮਾਂ ਭੱਜ ਦੌੜ ਦਾ ਹੈ ਅਤੇ ਹਰ ਇਨਸਾਨ ਵਿਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅਜਿਹੇ ਵਿਚ ਅੱਜ ਦਾ ਇਨਸਾਨ ਆਪਣੇ ਦਿਮਾਗ਼ ’ਤੇ ਲੋੜ ਤੋਂ ਵਧੇਰੇ ਵਜ਼ਨ ਪਾਈਂ ਬੈਠਾ ਹੈ। ਲੋੜ ਤੋਂ ਵੱਧ ਸੋਚਣ ਕਰਕੇ ਉਹ ਆਪਣੀ ਸਿਹਤ ਖ਼ਰਾਬ ਕਰਨ ’ਤੇ ਲੱਗਿਆ ਹੋਇਆ ਹੈ। ਉਹ ਜ਼ਿਆਦਾਤਰ ਉਨ੍ਹਾਂ ਚੀਜ਼ਾਂ ਬਾਰੇ ਸੋਚ ਸੋਚ ਕੇ ਦੁਖੀ ਹੋ ਰਿਹਾ ਹੈ ਜਿਨ੍ਹਾਂ ’ਤੇ ਇਨਸਾਨ ਦਾ ਕੋਈ ਕੰਟਰੋਲ ਹੀ ਨਹੀਂ।
ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਦੁਨੀਆਂ ਦਾ ਹਰ ਚੌਥਾ ਬੰਦਾ ਸੋਚਣ ਦੀ ਬਿਮਾਰੀ ਤੋਂ ਪੀੜਤ ਹੈ। ਲੋੜ ਤੋਂ ਜ਼ਿਆਦਾ ਸੋਚਣ ਵਾਲੇ ਆਪਣੀ ਮੁਸ਼ਕਿਲ ਬਾਰੇ ਸੋਚ ਸੋਚ ਕੇ ਉਸ ਵਿਚੋਂ ਨਿਕਲਣ ਦੀ ਥਾਂ ’ਤੇ ਉਸ ਵਿਚ ਹੋਰ ਉਲਝ ਰਹੇ ਹਨ। ਜ਼ਰੂਰਤ ਤੋਂ ਵੱਧ ਸੋਚਣ ਨਾਲ ਇਨਸਾਨ ਦੇ ਵਿਚਾਰ ਨਾਕਾਰਤਮਕ ਹੋ ਜਾਂਦੇ ਹਨ। ਨਾਕਾਰਤਮਕ ਵਿਚਾਰਾਂ ਵਾਲੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਸਭ ਤੋਂ ਔਖੀ ਹੈ। ਅਜਿਹਾ ਇਨਸਾਨ ਜ਼ਿਆਦਾਤਰ ਇਕੱਲਾ ਰਹਿਣ ਕਰਕੇ ਤਣਾਅ ਵਿਚ ਆ ਜਾਂਦਾ ਹੈ ਅਤੇ ਕਈ ਵਾਰ ਇਸ ਤਣਾਅ ਤੋਂ ਬਚਣ ਲਈ ਨਸ਼ਿਆਂ ਦਾ ਸਹਾਰਾ ਲੈਂਦਾ ਹੈ। ਜਦੋਂਕਿ ਨਸ਼ਾਂ ਕਦੇ ਵੀ ਕਿਸੇ ਦੀਆਂ ਪਰੇਸ਼ਾਨੀਆਂ ਨੂੰ ਹੱਲ ਨਹੀਂ ਕਰ ਸਕਦਾ ਬਲਕਿ ਤੁਹਾਨੂੰ ਆਰਥਿਕ, ਸਮਾਜਿਕ ਅਤੇ ਸਰੀਰਿਕ ਤੌਰ ’ਤੇ ਕਮਜ਼ੋਰ ਜ਼ਰੂਰ ਕਰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਲੋੜ ਤੋਂ ਜ਼ਿਆਦਾ ਸੋਚਣ ਨਾਲ ਹਾਰਮੋਨਜ਼ ਵਿਚ ਗੜਬੜੀ ਪੈਦਾ ਹੁੰਦੀ ਹੈ ਜਿਸ ਨਾਲ ਦਿਲ ਅਤੇ ਦਿਮਾਗ਼ ’ਤੇ ਬੁਰਾ ਅਸਰ ਪੈਂਦਾ ਹੈ। ਮਨੋਵਿਗਿਆਨੀਆਂ ਨੇ ਵੀ ਮੰਨਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸੋਚਣ ਨਾਲ ਇਨਸਾਨ ਆਪਣੇ ਵਰਤਮਾਨ ਸਮੇਂ ਦਾ ਆਨੰਦ ਵੀ ਨਹੀਂ ਮਾਣ ਪਾਉਂਦਾ ਅਤੇ ਅਤੀਤ ਵਿਚ ਵਾਪਰੀਆਂ ਬੁਰੀਆਂ ਗੱਲਾਂ ਜਾਂ ਭਵਿੱਖ ਦੀ ਚਿੰਤਾ ਕਰਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦਾ ਹੈ। ਇਸ ਨਾਲ ਉਹ ਆਪਣੇ ਵਰਤਮਾਨ ’ਤੇ ਧਿਆਨ ਨਹੀਂ ਦਿੰਦਾ ਜਿਸ ਕਾਰਨ ਉਸਨੂੰ ਹਰ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ।

ਪ੍ਰਿੰਸ ਅਰੋੜਾ

ਸੋਚਣ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਨਾ ਹੀ ਸੋਚਣ ਨਾਲ ਕੋਈ ਮਸਲਾ ਹੱਲ ਹੁੰਦਾ ਹੈ। ਇਸ ਲਈ ਕਿਸੇ ਵੀ ਗੱਲ ’ਤੇ ਲੋੜ ਤੋਂ ਜ਼ਿਆਦਾ ਸੋਚ ਕੇ ਆਪਣੀ ਸ਼ਕਤੀ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਇਨਸਾਨ ਆਪਣੀ ਮਨਚਾਹੀ ਚੀਜ਼ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਤਾਂ ਉਹ ਉਸ ਬਾਰੇ ਦਿਨ ਰਾਤ ਸੋਚਦਾ ਰਹਿੰਦਾ ਹੈ। ਇਸ ਨਾਲ ਉਸਦੇ ਭਵਿੱਖ ਵਿਚ ਅੱਗੇ ਵਧਣ ਦੇ ਰਸਤੇ ਵੀ ਬੰਦ ਹੋ ਜਾਂਦੇ ਹਨ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜੇਕਰ ਇਕ ਸੁਪਨਾ ਪੂਰਾ ਨਹੀਂ ਹੋਇਆ ਤਾਂ ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਜ਼ਿੰਦਗੀ ਵਿਚ ਫੇਲ੍ਹ ਹੋ ਗਏ ਹੋ, ਬਲਕਿ ਇਸ ਗੱਲ ਤੋਂ ਸਿੱਖਿਆ ਲੈਂਦੇ ਹੋਏ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਕ ਗੱਲ ਨੂੰ ਲੈ ਕੇ ਵਾਰ ਵਾਰ ਖ਼ੁਸ਼ ਨਹੀਂ ਹੋ ਸਕਦੇ ਤਾਂ ਇਕ ਦੁਖ ਬਾਰੇ ਬਾਰ ਬਾਰ ਸੋੋਚ ਕੇ ਆਪਣੀ ਸਿਹਤ ਕਿਉਂ ਖ਼ਰਾਬ ਕਰ ਰਹੇ ਹਾਂ?
ਜ਼ਿਆਦਾਤਰ ਇਨਸਾਨ ਇਹ ਸੋਚ ਰੱਖਦੇ ਹਨ ਕਿ ਇਕ ਵਾਰ ਉਹ ਆਪਣੇ ਮਨਚਾਹੇ ਮੁਕਾਮ ’ਤੇ ਪਹੁੰਚ ਜਾਣ ਫਿਰ ਉਹ ਜ਼ਿੰਦਗੀ ਦਾ ਆਨੰਦ ਲੈਣਾ ਸ਼ੁਰੂ ਕਰਨਗੇ। ਆਪਣੇ ਮਨਚਾਹੇ ਮੁਕਾਮ ’ਤੇ ਪਹੁੰਚਣ ਲਈ ਕਈ ਵਾਰ ਲੋੜ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਕਾਰਨ ਉਹ ਆਪਣੇ ਵਰਤਮਾਨ ਨੂੰ ਜਿਉਣਾ ਭੁੱਲ ਜਾਂਦਾ ਹੈ। ਚਾਹੀਦਾ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਹਰ ਪਲ ਨੂੰ ਮਾਣੀਏ। ਕਿਸੇ ਨੇ ਖ਼ੂਬ ਕਿਹਾ ਹੈ ਕਿ ਜ਼ਿੰਦਗੀ ਛੋਟੀ ਨਹੀਂ ਹੁੰਦੀ ਬਲਕਿ ਅਸੀਂ ਜਿਉਣਾ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ।
ਲੋੜ ਤੋਂ ਜ਼ਿਆਦਾ ਸੋਚਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ। ਜਿਸ ਸਮੇਂ ਸਾਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਹੈ, ਉਹ ਸਮਾਂ ਲੋੜ ਤੋਂ ਵੱਧ ਸੋਚਣ ਕਰਕੇ ਖ਼ਰਾਬ ਹੋ ਜਾਂਦਾ ਹੈ। ਨਤੀਜਾ ਸਾਨੂੰ ਲੋਂੜੀਦੇ ਨਤੀਜੇ ਨਹੀਂ ਮਿਲ ਪਾਉਂਦੇ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਇਕ ਗੱਲ ਬਾਰੇ ਸੋਚ ਸੋਚ ਕੇ ਆਪਣਾ ਸਮਾਂ ਖ਼ਰਾਬ ਨਾ ਕਰੀਏ ਬਲਕਿ ਬਿਨਾਂ ਅੱਕੇ ਥੱਕੇ ਦੁਬਾਰਾ ਮਿਹਨਤ ਕਰਨੀ ਸ਼ੁਰੂ ਕਰੀਏ। ਕਈ ਵਾਰ ਗੁੱਛੇ ਦੀ ਆਖਰੀ ਚਾਬੀ ਜਿੰਦੇ ਨੂੰ ਲੱਗਣੀ ਹੁੰਦੀ ਹੈ ਜਦੋਂਕਿ ਅਸੀਂ ਤਿੰਨ ਚਾਰ ਚਾਬੀਆਂ ਲਗਾ ਕੇ ਜਿੰਦਾ ਖੋਲ੍ਹਣ ਦੀ ਕੋਸ਼ਿਸ਼ ਕਰਨਾ ਛੱਡ ਦਿੰਦੇ ਹਾਂ।
ਸੋਚਣ ਨਾਲ ਜੇਕਰ ਕਿਸੇ ਸਮੱਸਿਆ ਦਾ ਹੱਲ ਹੋ ਜਾਂਦਾ ਤਾਂ ਦੁਨੀਆਂ ਦਾ ਹਰ ਇਨਸਾਨ ਸਿਰਫ਼ ਸੋਚ ਵਿਚਾਰ ਕਰਕੇ ਹੀ ਮੁਸ਼ਕਿਲ ਦਾ ਹੱਲ ਕਰ ਲੈਂਦਾ, ਪਰ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਾਨੂੰ ਜਿੱਥੇ ਠਰੰਮਾ ਰੱਖਣ ਦੀ ਲੋੜ ਹੁੰਦੀ ਹੈ, ਉੱਥੇ ਹੀ ਸਹੀ ਸਮੇਂ ’ਤੇ ਲਿਆ ਫ਼ੈਸਲਾ ਸਾਨੂੰ ਮੁਸ਼ਕਿਲ ਵਿਚੋਂ ਬਾਹਰ ਲੈ ਆਉਂਦਾ ਹੈ। ਜੇਕਰ ਘਰ ਦਾ ਇਕ ਮੈਂਬਰ ਕਿਸੇ ਕਾਰਨ ਬੇਲੋੜਾ ਸੋਚਦਾ ਰਹਿੰਦਾ ਹੈ ਤਾਂ ਇਸ ਨਾਲ ਪੂਰੇ ਘਰ ਦਾ ਮਾਹੌਲ ਹੀ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਇਕ ਮੈਂਬਰ ਦੇ ਅਜਿਹੇ ਵਿਵਹਾਰ ਕਾਰਨ ਬਾਕੀ ਦੇ ਮੈਂਬਰਾਂ ’ਤੇ ਨਾਕਾਰਤਮਕ ਅਸਰ ਪੈਂਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਵਹਾਰ ਕਾਰਨ ਨਾ ਤਾਂ ਆਪਣੀ ਸਿਹਤ ਖ਼ਰਾਬ ਕਰੀਏ ਅਤੇ ਨਾ ਹੀ ਦੂਜਿਆਂ ਲਈ ਪਰੇਸ਼ਾਨੀ ਦਾ ਕਾਰਨ ਬਣੀਏ।
ਅੱਜ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਗੱਲ ਦੀ ਪਰੇਸ਼ਾਨੀ ਹੈ ਅਤੇ ਇਸ ਪਰੇਸ਼ਾਨੀ ਕਰਕੇ ਹੀ ਲੋਕ ਲੋੜ ਤੋਂ ਜ਼ਿਆਦਾ ਸੋਚ ਰਹੇ ਹਨ। ਨਤੀਜਾ ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਜੇਕਰ ਕਿਸੇ ਕਾਰਨ ਨਾਕਾਰਤਮਕ ਵਿਚਾਰ ਹਾਵੀ ਹੁੰਦੇ ਹਨ ਤਾਂ ਸੋਚ ਸੋਚ ਕੇ ਸਿਹਤ ਖ਼ਰਾਬ ਕਰਨ ਨਾਲੋਂ ਚੰਗਾ ਹੈ ਕਿ ਕਿਸੇ ਨਾਲ ਗੱਲਬਾਤ ਕਰਕੇ ਉਸ ਪਰੇਸ਼ਾਨੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇ ਜਾਂ ਫਿਰ ਕੁਝ ਸਮਾਂ ਕਿਸੇ ਮਨਚਾਹੀ ਥਾਂ ਜਿਵੇਂ ਕਿ ਧਾਰਮਿਕ ਜਾਂ ਮਨੋਰੰਜਕ ਸਥਾਨ ’ਤੇ ਜਾ ਕੇ ਪੌਣ ਪਾਣੀ ਬਦਲ ਲੈਣਾ ਚਾਹੀਦਾ ਹੈ। ਇਸ ਨਾਲ ਜਿੱਥੇ ਅਸੀਂ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦੇ ਹਾਂ, ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ੀ ਦਾ ਕਾਰਨ ਬਣ ਸਕਦੇ ਹਾਂ।

ਸੰਪਰਕ: 98554-83000


Comments Off on ਜ਼ਿਆਦਾ ਸੋਚਣਾ ਵੀ ਚੰਗਾ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.