ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਜਗਸੀਰ ਦੇ ਕਤਲ ’ਚ ਪਤਨੀ ਤੇ ਉਸ ਦੇ ਪ੍ਰੇਮੀ ਦਾ ਹੱਥ ਹੋਣ ਦੀ ਪੁਸ਼ਟੀ

Posted On August - 13 - 2019

ਪੱਤਰ ਪ੍ਰੇਰਕ
ਜਗਰਾਉਂ, 12 ਅਗਸਤ
ਬੀਤੀ ਦਿਨੀਂ ਪਿੰਡ ਕੋਠੇ ਸ਼ੇਰ ਜੰਗ ’ਚ ਰਹਿ ਰਹੇ ਜਗਸੀਰ ਸਿੰਘ ਪਿੰਡ ਢੁੱਡੀਕੇ (ਮੋਗਾ) ਦੇ ਹੋਏ ਕਤਲ ਦੀ ਜਾਂਚ ਕਰ ਰਹੀ ਜਗਰਾਉਂ ਪੁਲੀਸ ਨੇ ਦੱਬੀ ਜ਼ੁਬਾਨ ਨਾਲ ਕਤਲ ਦੇ ਕੁੱਝ ਸੁਰਾਗ ਹੱਥ ਲੱਗਣ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਕਤਲ ’ਚ ਲੋੜੀਂਦੇ ਮੁਲਜ਼ਮ ਹਾਲੇ ਪੁਲੀਸ ਦੀ ਪਹੁੰਚ ਤੋਂ ਦੂਰ ਹਨ। ਇਸ ਮਾਮਲੇ ਸਬੰਧੀ ਡੀਐੱਸਪੀ ਗੁਰਦੀਪ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਗਸੀਰ ਦੇ ਕਤਲ ’ਚ ਉਸ ਦੀ ਪਤਨੀ ਦਲਜੀਤ ਕੌਰ ਦਾ ਹੱਥ ਹੈ, ਜਗਸੀਰ ਦਾ ਕਤਲ ਦਲਜੀਤ ਕੌਰ ਦੇ ਅੰਮ੍ਰਿਤਸਰ ਸ਼ਹਿਰ ’ਚ ਸੁਲਤਾਨਵਿੰਡ ਰੋਡ ਵਸਨੀਕ ਪ੍ਰੇਮੀ ਕਿਸ਼ਨਜੀਤ ਸਿੰਘ ਵੱਲੋਂ ਭੇਜੇ ਭਾੜੇ ਦੇ ਕਾਤਲਾਂ ਵੱਲੋਂ ਦਲਜੀਤ ਕੌਰ ਦੀ ਹਾਜ਼ਰੀ ’ਚ ਬੜੇ ਨਾਟਕੀ ਢੰਗ ਨਾਲ ਕੀਤਾ ਗਿਆ। ਦਲਜੀਤ ਕੌਰ ਆਪ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਹੋ ਗਈ ਤੇ ਪੁਲੀਸ ਨੂੰ ਦੱਸਿਆ ਕਿ ਦੋ ਅਣਪਛਾਤੇ ਮੂੰਹ ਬੰਨ੍ਹੇ ਬੰਦਿਆਂ ਨੇ ਰਾਤ ਨੂੰ ਉਸ ਦੇ ਪਤੀ ਤੇ ਉਸ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਈ ਤੇ ਪਤੀ ਦੀ ਮੌਤ ਹੋ ਗਈ। ਪੁਲੀਸ ਨੇ ਦਲਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਅਨੁਸਾਰ ਕਤਲ ਕੇਸ ਦੇ ਮੁੱਖ ਸਾਜਿਸ਼ਕਾਰ ਕਿਸ਼ਨਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਤਲ ਦੀ ਸਾਰੀ ਤਸਵੀਰ ਸਾਹਮਣੇ ਆਵੇਗੀ।

 


Comments Off on ਜਗਸੀਰ ਦੇ ਕਤਲ ’ਚ ਪਤਨੀ ਤੇ ਉਸ ਦੇ ਪ੍ਰੇਮੀ ਦਾ ਹੱਥ ਹੋਣ ਦੀ ਪੁਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.