ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਛੋਟਾ ਪਰਦਾ

Posted On August - 24 - 2019

ਧਰਮਪਾਲ
ਬੱਚਨ ਮੇਰੇ ਡਿਜ਼ਾਈਨ ਨੂੰ ਹਿੱਟ ਕਰਦੇ ਹਨ: ਪ੍ਰਿਆ ਪਾਟਿਲ

ਹਾਲ ਹੀ ਵਿਚ ਸ਼ੁਰੂ ਹੋਏ ਕੇਬੀਸੀ ਦੇ 11ਵੇਂ ਸੀਜ਼ਨ ਵਿਚ ਅਮਿਤਾਭ ਬੱਚਨ ਦੇਸ਼ ਭਰ ਦੇ ਪ੍ਰਤੀਯੋਗੀਆਂ ਦਾ ਸਵਾਗਤ ਕਰ ਰਹੇ ਹਨ। ਬੱਚਨ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਤੀਯੋਗੀ ਹੌਟ ਸੀਟ ’ਤੇ ਸਹਿਜ ਰਹਿਣ, ਪਰ ਅਮਿਤਾਭ ਬੱਚਨ ਦੀ ਸ਼ਾਨ, ਆਕਰਸ਼ਣ ਅਤੇ ਜਿਸ ਤਰ੍ਹਾਂ ਨਾਲ ਉਹ ਖ਼ੁਦ ਨੂੰ ਸੰਭਾਲਦੇ ਅਤੇ ਪੇਸ਼ ਕਰਦੇ ਹਨ, ਉਸ ’ਤੇ ਧਿਆਨ ਨਾ ਜਾਏ, ਇਹ ਸੰਭਵ ਨਹੀਂ। ਇਸਦਾ ਸਿਹਰਾ ਅਮਿਤਾਭ ਬੱਚਨ ਦੀ ਸਟਾਈਲਿਸ਼ ਪ੍ਰਿਆ ਪਾਟਿਲ ਨੂੰ ਜਾਂਦਾ ਹੈ।
ਉਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ‘ਕੌਨ ਬਣੇਗਾ ਕਰੋੜਪਤੀ’ ਨਾਲ ਪਿਛਲੇ 7 ਸਾਲਾਂ ਤੋਂ ਜੁੜੀ ਹੋਈ ਹੈ, ਪਰ ਪਿਛਲੇ ਸਾਲ ਹੀ ਉਸਨੇ ਅਮਿਤਾਭ ਬੱਚਨ ਨੂੰ ਨਿੱਜੀ ਰੂਪ ਨਾਲ ਸਟਾਈਲ ਕਰਨਾ ਸ਼ੁਰੂ ਕੀਤਾ ਸੀ। ਉਹ ਦੱਸਦੀ ਹੈ, ‘ਜਦੋਂ ਉਨ੍ਹਾਂ ਨੂੰ ਸਟਾਈਲ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਖੁੱਲ੍ਹੇ ਤੌਰ ’ਤੇ ਸੁਝਾਅ ਲੈਂਦੇ ਹਨ ਅਤੇ ਕਈ ਮੌਕਿਆਂ ’ਤੇ ਆਪਣੀਆਂ ਖ਼ੁਦ ਦੀਆਂ ਗੱਲਾਂ ਨੂੰ ਵੀ ਜੋੜਦੇ ਹਨ।’
ਉਹ ਅੱਗੇ ਦੱਸਦੀ ਹੈ ਕਿ ਉਹ ਜੋ ਦਿੱਖ ਪਸੰਦ ਕਰਦੇ ਹਨ, ਉਸ ਲਈ ਮੈਂ ਹਰ ਛੋਟੀ ਬਾਰੀਕੀ ’ਤੇ ਵਿਚਾਰ ਕਰਦੀ ਹਾਂ। ਇਸ ਹੱਦ ਤਕ ਕਿ ਬਟਨ ਅਤੇ ਕੱਪੜੇ ਸਿੱਧੇ ਇਟਲੀ ਤੋਂ ਆਯਾਤ ਕੀਤੇ ਜਾਂਦੇ ਹਨ ਅਤੇ ਇਸ ਵਜ੍ਹਾ ਨਾਲ ਸਹੀ ਸਮੱਗਰੀ ਖ਼ਰੀਦਣ ਵਿਚ ਬਹੁਤ ਸਮਾਂ ਲੱਗਦਾ ਹੈ ਅਤੇ ਸਟੀਕ ਫਿੱਟ ਦੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਸਮੱਗਰੀਆਂ ਨੂੰ ਖ਼ਰੀਦਣ ਤੋਂ ਪਹਿਲਾਂ ਕੈਮਰੇ ਲਈ ਫਿੱਟ ਹੋਣ ਲਈ ਸਕਰੀਨ ਟੈਸਟ ਲਿਆ ਜਾਂਦਾ ਹੈ ਅਤੇ ਫਿਰ ਆਰਡਰ ਕੀਤਾ ਜਾਂਦਾ ਹੈ।
ਉਹ ਅੱਗੇ ਦੱਸਦੀ ਹੈ, ‘ਮੈਂ ਉਨ੍ਹਾਂ ਨੂੰ ਸਟਾਈਲ ਦਾ ਜੋ ਸੁਝਾਅ ਦਿੰਦੀ ਹਾਂ, ਉਹ ਉਸਦਾ ਸਵਾਗਤ ਕਰਦੇ ਹਨ। ਪਿਛਲੇ ਸੀਜ਼ਨ ਵਿਚ ਮੈਂ ਉਨ੍ਹਾਂ ਨੂੰ ਤਿੰਨ ਪੀਸ ਸੂਟ ਦਾ ਸੁਝਾਅ ਦਿੱਤਾ ਸੀ, ਉਹ ਤੁਰੰਤ ਵਿਭਿੰਨ ਸ਼ੈਲੀਆਂ ਨੂੰ ਅਜਮਾਉਣ ਲਈ ਸਹਿਮਤ ਹੋ ਗਏ। ਇਹ ਮੇਰਾ ਡਿਜ਼ਾਈਨ ਨਹੀਂ ਹੈ ਜੋ ਬੱਚਨ ਨੂੰ ਚੰਗਾ ਦਿਖਾਉਂਦਾ ਹੈ, ਬਲਕਿ ਇਹ ਬੱਚਨ ਹੈ ਜੋ ਮੇਰੇ ਡਿਜ਼ਾਈਨ ਨੂੰ ਚੰਗਾ ਬਣਾਉਂਦੇ ਹਨ। ਉਹ ਜੋ ਵੀ ਪੁਸ਼ਾਕ ਅਪਣਾਉਂਦੇ ਹਨ, ਉਹ ਇਕ ਸਟਾਈਲ ਸਟੇਟਮੈਂਟ ਬਣ ਜਾਂਦੀ ਹੈ। ਇੱਥੋਂ ਤਕ ਕਿ ਮੈਂ ਉਨ੍ਹਾਂ ਲਈ ਬਟਨ ਵਰਗੀ ਛੋਟੀ ਚੀਜ਼ ਲਈ ਬਟਨਾਂ ਦੇ ਇਕ ਵਿਸ਼ੇਸ਼ ਡਿਜ਼ਾਇਨਰ ਨਾਲ ਕੰਮ ਕਰਦੀ ਹਾਂ ਜੋ ਵਿਦੇਸ਼ਾਂ ਤੋਂ ਚੁਣ ਕੇ ਮੰਗਾਏ ਜਾਂਦੇ ਹਨ।’

ਆ ਰਿਹੈ ‘ਬਾਲਵੀਰ ਰਿਟਰਨਜ਼’

ਸੋਨੀ ਸਬ ਆਪਣੇ ਆਗਾਮੀ ਸ਼ੋਅ ‘ਬਾਲਵੀਰ ਰਿਟਰਨਜ਼’ ਨਾਲ ਆਪਣੇ ਦਰਸ਼ਕਾਂ ਨੂੰ ਇਕ ਜਾਦੂਮਈ ਸਫ਼ਰ ’ਤੇ ਲੈ ਕੇ ਜਾਣ ਲਈ ਤਿਆਰ ਹੈ। ਆਪਟੀਮਿਸਟਿਕਸ ਐਂਟਰਟੇਨਮੈਂਟ ਵੱਲੋਂ ਨਿਰਮਤ ਇਸ ਸ਼ੋਅ ਦਾ ਚਹੇਤਾ ਸੁਪਰਹੀਰੋ ‘ਬਾਲਵੀਰ’ ਪ੍ਰਿਥਵੀ ’ਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ। ਇਸ ਸੀਜ਼ਨ ਵਿਚ ਬਾਲਵੀਰ (ਦੇਵ ਜੋਸ਼ੀ) ਅਤੇ ਪਰੀਆਂ, ਬਾਲਵੀਰ ਦੇ ਉੱਤਰਾਧਿਕਾਰੀ ਦੀ ਤਲਾਸ਼ ਵਿਚ ਹੋਣਗੀਆਂ ਤਾਂ ਕਿ ਉਹ ਜ਼ਿਆਦਾ ਤਾਕਤਵਰ ਦੁਸ਼ਟ ਸ਼ਕਤੀਆਂ ਨਾਲ ਮੁਕਾਬਲਾ ਕਰਨ ਵਿਚ ਉਸਦੀ ਮਦਦ ਕਰ ਸਕਣ।
ਬਾਲਵੀਰ ਦੀ ਭੂਮਿਕਾ ਨਿਭਾ ਰਿਹਾ ਦੇਵ ਜੋਸ਼ੀ ਕਹਿੰਦਾ ਹੈ, ‘ਸੋਨੀ ਸਬ ਦੇ ‘ਬਾਲਵੀਰ ਰਿਟਰਨਜ਼’ ਦੇ ਪਹਿਲਾਂ ਤੋਂ ਕਿਧਰੇ ਜ਼ਿਆਦਾ ਵਿਸ਼ਾਲ ਹੋਣ ਨਾਲ ਮੈਨੂੰ ਉਮੀਦ ਹੈ ਕਿ ਦਰਸ਼ਕ ਇਸਨੂੰ ਪਸੰਦ ਕਰਨਗੇ। ਇਹ ਉਨ੍ਹਾਂ ਲਈ ਮਨੋਰੰਜਨ ਲੈ ਕੇ ਆ ਰਿਹਾ ਹੈ। ਇਹ ਇਕ ਫੈਂਟੇਸੀ ਸ਼ੋਅ ਹੈ ਅਤੇ ਇਸ ਵਿਚ ਸੁਪਰਪਾਵਰ ਅਤੇ ਗੈਜ਼ੇਟਸ ਦੀ ਗੱਲ ਹੁੰਦੀ ਹੈ।’

ਅਦਾਕਾਰ ਨਾ ਹੁੰਦਾ ਤਾਂ ਪਾਇਲਟ ਬਣਦਾ ਰਾਮ

ਸਟਾਰ ਭਾਰਤ ’ਤੇ ਪ੍ਰਸਾਰਿਤ ਸ਼ੋਅ ‘ਏਕ ਥੀ ਰਾਨੀ ਏਕ ਥਾ ਰਾਜਾ’ ਵਿਚ ਮੁੱਖ ਅਦਾਕਾਰ ਰਾਮ ਯਸ਼ਵਰਧਨ ਆਪਣੀ ਬੇਮਿਸਾਲ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਉਸ ਅਨੁਸਾਰ ਅੱਜ ਜੇਕਰ ਉਹ ਇਕ ਵਧੀਆ ਅਦਾਕਾਰ ਨਾ ਹੁੰਦਾ ਤਾਂ ਪਾਇਲਟ ਜ਼ਰੂਰ ਹੁੰਦਾ।
ਰਾਮ ਯਸ਼ਵਰਧਨ ਅਨੁਸਾਰ ਉਸਦੇ ਮਾਤਾ-ਪਿਤਾ ਨੇ ਉਸਨੂੰ ਹਮੇਸ਼ਾਂ ਪਾਇਲਟ ਬਣਦੇ ਦੇਖਣਾ ਚਾਹਿਆ। ਕਿਉਂਕਿ ਉਸਦੇ ਪਾਪਾ ਖ਼ੁਦ ਉਸੇ ਖੇਤਰ ਵਿਚ ਸਨ, ਪਰ ਉਸਦਾ ਝੁਕਾਅ ਅਦਾਕਾਰੀ ਵੱਲ ਰਿਹਾ। ਉਸਨੇ ਅਦਾਕਾਰੀ ਦੇ ਖੇਤਰ ਵਿਚ ਆਉਣ ਤੋਂ ਪਹਿਲਾਂ ਪਾਇਲਟ ਬਣਨ ਲਈ ਪ੍ਰੀਖਿਆ ਵੀ ਦਿੱਤੀ ਸੀ, ਪਰ ਨਤੀਜਾ ਆਉਣ ਤੋਂ ਪਹਿਲਾਂ ਹੀ ਉਸਨੇ ਐਕਟਿੰਗ ਸਕੂਲ ਵਿਚ ਦਾਖਲਾ ਲੈ ਲਿਆ। ਉਹ ਕਹਿੰਦਾ ਹੈ ਕਿ ਜੇਕਰ ਅੱਜ ਉਹ ਅਦਾਕਾਰ ਨਾ ਹੁੰਦਾ ਤਾਂ ਪਾਇਲਟ ਜ਼ਰੂਰ ਹੁੰਦਾ। ਪਰ ਅੱਜ ਉਸਦੇ ਮਾਤਾ-ਪਿਤਾ ਉਸਨੂੰ ਟੀਵੀ ’ਤੇ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.