ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਛੋਟਾ ਪਰਦਾ

Posted On August - 17 - 2019

ਧਰਮਪਾਲ
ਦੂਹਰੀ ਭੂਮਿਕਾ ਵਿਚ ਕ੍ਰਿਸ਼ਨਾ ਭਾਰਦਵਾਜ
ਸੋਨੀ ਸਬ ਦਾ ਸ਼ੋਅ ‘ਤੇਨਾਲੀ ਰਾਮਾ’ ਦੋ ਪ੍ਰਮੁੱਖ ਲੀਪ ਲੈਣ ਨੂੰ ਤਿਆਰ ਹੈ। ਇਸ ਇਤਿਹਾਸਕ ਫਿਕਸ਼ਨ ਟੀਵੀ ਸ਼ੋਅ ਨੇ ਆਪਣੀ ਦਿਲਚਸਪ ਕਹਾਣੀ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਹੁਣ ਇਸ ਸ਼ੋਅ ਵਿਚ ਪੰਜ ਸਾਲ ਦਾ ਲੀਪ ਆਉਣ ਵਾਲਾ ਹੈ। ਸ਼ੁਰੂਆਤ ਵਿਚ ਇਹ ਲੀਪ ਰਾਮਾ (ਕ੍ਰਿਸ਼ਨਾ ਭਾਰਦਵਾਜ) ਦੇ ਬਾਲ ਭਾਸਕਰ ਦੇ ਇਕ ਪਿਆਰੇ ਅਤੇ ਸ਼ਰਾਰਤੀ ਬੱਚੇ ਦੇ ਰੂਪ ਵਿਚ ਆਉਂਦਾ ਹੈ। ਇਸਤੋਂ ਬਾਅਦ ਸ਼ੋਅ ਵਿਚ 20 ਸਾਲ ਦਾ ਲੀਪ ਆਏਗਾ ਜਿਸ ਵਿਚ ਕ੍ਰਿਸ਼ਨਾ ਭਾਰਦਵਾਜ ਦੂਹਰੀ ਭੂਮਿਕਾ ਨਿਭਾਏਗਾ। ਇਨ੍ਹਾਂ ਵਿਚੋਂ ਇਕ ਤੇਨਾਲੀ ਰਾਮਾ ਦੀ ਭੂਮਿਕਾ ਅਤੇ ਦੂਜੀ ਹੈ ਉਸਦੇ ਵੱਡੇ ਹੋ ਚੁੱਕੇ ਬੱਚੇ ਭਾਸਕਰ ਦਾ ਕਿਰਦਾਰ। ਇਸ ਲੀਪ ਨਾਲ ਸ਼ੋਅ ਦੀ ਕਹਾਣੀ ਵਿਚ ਕੁਝ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਹਨ ਅਤੇ ਇਨ੍ਹਾਂ ਕਿਰਦਾਰਾਂ ਵਿਚਕਾਰ ਨਵੇਂ ਸਮੀਕਰਨ ਦੇਖਣ ਨੂੰ ਮਿਲਣਗੇ। ਇੰਨਾ ਹੀ ਨਹੀਂ ਇਸ ਵਿਚ ਕਈ ਨਵੇਂ ਕਿਰਦਾਰ ਵੀ ਦੇਖਣ ਨੂੰ ਮਿਲਣਗੇ।
ਕ੍ਰਿਸ਼ਨਾ ਭਾਰਦਵਾਜ ਨੇ ਕਿਹਾ, ‘ਇਕ ਹੀ ਸ਼ੋਅ ਵਿਚ ਦੋ ਅਲੱਗ ਅਲੱਗ ਦਿੱਖ ਨਾਲ ਦੋ ਭੂਮਿਕਾਵਾਂ ਨਿਭਾਉਣਾ ਚੁਣੌਤੀਪੂਰਨ ਵੀ ਹੋਵੇਗਾ, ਪਰ ਮੈਂ ਇਨ੍ਹਾਂ ਦੋਵਾਂ ਹੀ ਕਿਰਦਾਰਾਂ ਨਾਲ ਨਿਆਂ ਕਰਨ ਲਈ ਬਹੁਤ ਮਿਹਨਤ ਕਰ ਰਿਹਾ ਹਾਂ। ਸ਼ੋਅ ਵਿਚ ਇਸ ਨਵੇਂ ਪੜਾਅ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਹੈ।’

ਅਮਨ ਧਾਲੀਵਾਲ ਦੀ ਨਵੀਂ ਭੂਮਿਕਾ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਸ਼ੋਅ ‘ਵਿਘਨਹਰਤਾ ਗਣੇਸ਼’ ਆਪਣੇ ਦਰਸ਼ਕਾਂ ਨਾਲ 2 ਸਾਲ ਦਾ ਰਿਸ਼ਤਾ ਪੂਰਾ ਕਰਨ ਦੇ ਨਜ਼ਦੀਕ ਹੈ। ਇਹ ਸ਼ੋਅ ਪੌਰਾਣਿਕ ਕਹਾਣੀਆਂ ਦੇ ਦਿਲਚਸਪ ਚਿਤਰਨ ਲਈ ਜਾਣਿਆ ਜਾਂਦਾ ਹੈ।
ਹੁਣ ਜਦੋਂ ਭੰਡਾਸੁਰ ਨੂੰ ਦੇਵਤਿਆਂ ਦੇ ਵੱਡੇ ਦੁਸ਼ਮਣ ਦੇ ਰੂਪ ਵਿਚ ਦਿਖਾਇਆ ਜਾਵੇਗਾ ਤਾਂ ਚਰਿੱਤਰ ਸ਼ਕਤੀਸ਼ਾਲੀ ਅਤੇ ਚੰਗੇ ਕੱਦ ਕਾਠ ਦੀ ਮੰਗ ਕਰਦਾ ਹੈ। ਇਸ ਲਈ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਚੰਗੇ ਡੀਲ ਡੌਲ ਵਾਲੇ ਅਦਾਕਾਰ ਅਮਨ ਧਾਲੀਵਾਲ ਦੀ ਚੋਣ ਕੀਤੀ ਗਈ ਹੈ। ਅਮਨ ਨੂੰ ਪਹਿਲਾਂ ਹੀ ਸ਼ੋਅ ‘ਪੋਰਸ’ ਵਿਚ ਸ਼ਿਵ ਦੱਤ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਜਾ ਚੁੱਕਿਆ ਹੈ। ਉਹ ਪੰਜਾਬੀ ਫ਼ਿਲਮਾਂ ਵਿਚ ਵੀ ਚੰਗੀਆਂ ਭੂਮਿਕਾਵਾਂ ਨਿਭਾ ਚੁੱਕਿਆ ਹੈ, ਪਰ ‘ਵਿਘਨਹਰਤਾ ਗਣੇਸ਼’ ਵਿਚ ਪੌਰਾਣਿਕ ਕਿਰਦਾਰ ਨਿਭਾਉਣਾ ਉਸਦੀ ਪਹਿਲੀ ਕੋਸ਼ਿਸ਼ ਹੈ।
ਭੰਡਾਸੁਰ ਦੇ ਰੂਪ ਵਿਚ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਤਿਆਰ ਅਮਨ ਨੇ ਕਿਹਾ, ‘ਕਿਸੇ ਪੌਰਾਣਿਕ ਸ਼ੋਅ ਵਿਚ ਮੇਰਾ ਇਹ ਪਹਿਲਾ ਮੌਕਾ ਸੀ। ਪੰਜਾਬੀ ਹੋਣ ਨਾਤੇ ਮੇਰੇ ਲਈ ਸ਼ੁੱਧ ਸੰਸਕ੍ਰਿਤ ਭਾਸ਼ਾ ਬੋਲਣਾ ਮੁਸ਼ਕਿਲ ਸੀ, ਪਰ ਅਭਿਆਸ ਵਿਅਕਤੀ ਨੂੰ ਨਿਪੁੰਨ ਬਣਾ ਹੀ ਦਿੰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਤਿਆਰ ਹੋਇਆ।’

ਹਰਸ਼ਦ ਦੀ ਨਵੀਂ ਪਾਰੀ
ਟੈਲੀਵਿਜ਼ਨ ਅਦਾਕਾਰ ਹਰਸ਼ਦ ਅਰੋੜਾ ਸੋਨੀ ਸਬ ਦੇ ਨਵੇਂ ਕਾਮੇਡੀ ਸ਼ੋਅ ‘ਤੇਰਾ ਕਿਆ ਹੋਗਾ ਆਲੀਆ?’ ਨਾਲ ਛੋਟੇ ਪਰਦੇ ’ਤੇ ਸਾਲ ਬਾਅਦ ਵਾਪਸੀ ਕਰਨ ਲਈ ਤਿਆਰ ਹੈ। ਉਸਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਵਿਚ ਚੰਗੀ ਜਗ੍ਹਾ ਬਣਾਈ ਹੋਈ ਹੈ, ਪਰ ਹੁਣ ਉਹ ਕਾਮੇਡੀ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ।
ਸ਼ੋਅ ਸਬੰਧੀ ਉਹ ਦੱਸਦਾ ਹੈ,‘ਇਸਦਾ ਸਿਰਲੇਖ ਹੀ ਤੁਹਾਡਾ ਧਿਆਨ ਖਿੱਚ ਲੈਂਦਾ ਹੈ। ਇਹ ਸ਼ੋਅ ਪ੍ਰਸੰਗਿਕ ਹੈ, ਨਾਲ ਹੀ ਥੋੜ੍ਹਾ ਵਚਿੱਤਰ ਵੀ। ਇਹ ਹਾਸੀ ਮਜ਼ਾਕ ਦੇ ਤੜਕੇ ਨਾਲ ਆਲੀਆ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ, ਉਸ ਦੀਆਂ ਧਾਰਨਾਵਾਂ ਅਤੇ ਅੜਚਣਾਂ ਤੋਂ ਦਰਸ਼ਕਾਂ ਨੂੰ ਰੂਬਰੂ ਕਰਾਏਗਾ।’
ਉਹ ਅੱਗੇ ਦੱਸਦਾ ਹੈ ਕਿ ਉਹ ਇਸ ਸ਼ੋਅ ਨੂੰ ਲੈ ਕੇ ਥੋੜ੍ਹਾ ਦੁਚਿਤੀ ਵਿਚ ਸੀ ਕਿਉਂਕਿ ਇਸਤੋਂ ਪਹਿਲਾਂ ਉਸਨੇ ਕਾਮੇਡੀ ਨਹੀਂ ਕੀਤੀ ਸੀ, ਪਰ ਉਸਨੇ ਚੁਣੌਤੀ ਨੂੰ ਸਵੀਕਾਰਿਆ ਕਿਉਂਕਿ ਉਹ ਸੋਨੀ ਸਬ ਨਾਲ ਆਪਣੀ ਅਦਾਕਾਰੀ ਨੂੰ ਵਿਸਥਾਰ ਦੇਣਾ ਚਾਹੁੰਦਾ ਸੀ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.