ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦਾ ਦੇਹਾਂਤ !    ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 42 ਲੱਖ ਠੱਗੇ !    ਵਿੱਤ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ !    ਤਿੰਨ ਕਸ਼ਮੀਰੀ ਹਿਰਾਸਤ ’ਚ ਲਏ !    ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    

ਛੋਟਾ ਪਰਦਾ

Posted On August - 10 - 2019

ਧਰਮਪਾਲ

ਊਰਜਾ ਨਾਲ ਭਰਪੂਰ ਕਿਰਨ ਕਰਮਰਕਰ

ਸਿੱਖਣਾ ਕਦੇ ਖ਼ਤਮ ਨਹੀਂ ਹੁੰਦਾ ਅਤੇ ਇਕ ਕਲਾਕਾਰ ਦੇ ਰੂਪ ਵਿਚ ਇਸਦਾ ਮਤਲਬ ਹੈ ਕਿ ਇਸ ਵਿਚ ਹਮੇਸ਼ਾਂ ਨਵਾਂ ਸਿੱਖਣ ’ਤੇ ਜ਼ੋਰ ਦੇਣਾ। ਹਮੇਸ਼ਾਂ ਸਿੱਖਣ ਲਈ ਤਿਆਰ ਅਜਿਹੀ ਹੀ ਬਹੁਮੁਖੀ ਪ੍ਰਤਿਭਾ ਵਾਲਾ ਅਦਾਕਾਰ ਹੈ ਕਿਰਨ ਕਰਮਰਕਰ। ਉਹ ਕਈ ਟੀਵੀ ਸ਼ੋਅਜ਼, ਫ਼ਿਲਮਾਂ ਅਤੇ ਥੀਏਟਰ ਵਿਚ ਆਪਣੀਆਂ ਭੂਮਿਕਾਵਾਂ ਲਈ ਹਰਮਨਪਿਆਰਾ ਹੈ।
ਕਿਰਨ ਨੂੰ ਹਾਲ ਹੀ ਵਿਚ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਨਵੇਂ ਸ਼ੋਅ ‘ਇਸ਼ਾਰੋਂ ਇਸ਼ਾਰੋਂ ਮੇਂ’ ਵਿਚ ਦੇਖਿਆ ਜਾ ਰਿਹਾ ਹੈ। ਸ਼ੋਅ ਵਿਚ ਉਹ ਯੋਗੀ ਦੇ ਪਿਤਾ ਪ੍ਰਕਾਸ਼ ਦੀ ਭੂਮਿਕਾ ਵਿਚ ਹੈ। ਇਹ ਇਕ ਊਰਜਾਵਾਨ ਚਰਿੱਤਰ ਹੈ ਅਤੇ ਯੋਗੀ ਨਾਲ ਥੋੜ੍ਹਾ ਸਖ਼ਤ ਵੀ ਹੈ। ਸ਼ੋਅ ਦੀ ਸ਼ੂਟਿੰਗ ਦੌਰਾਨ ਕਿਰਨ ਆਪਣੀ ਊਰਜਾ ਦਾ ਪੱਧਰ ਹਰ ਸਮੇਂ ਉੱਚਾ ਰੱਖਦਾ ਹੈ ਅਤੇ ਦ੍ਰਿਸ਼ਾਂ ਨੂੰ ਪੂਰੀ ਊਰਜਾ ਨਾਲ ਨਿਭਾਉਂਦਾ ਹੈ। ਕਈ ਵਾਰ ਉਹ ਆਪਣੇ ਚਰਿੱਤਰ ਵਿਚ ਇੰਨਾ ਖੁੱਭ ਜਾਂਦਾ ਹੈ ਕਿ ਜਦੋਂ ਉਹ ਸ਼ੂਟਿੰਗ ਨਹੀਂ ਕਰ ਰਿਹਾ ਹੁੰਦਾ, ਉਦੋਂ ਵੀ ਉਹ ਆਪਣਾ ਕਿਰਦਾਰ ਵਾਲਾ ਮੂਡ ਬਣਾ ਕੇ ਰੱਖਣ ਲਈ ਆਪਣੀ ਆਵਾਜ਼ ਨੂੰ ਉੱਚੀ ਰੱਖਦਾ ਹੈ। ਉਹ ਦੱਸਦਾ ਹੈ, ‘ਮੈਂ ਅਸਲ ਜ਼ਿੰਦਗੀ ਵਿਚ ਬਹੁਤ ਉਤਸ਼ਾਹੀ ਹਾਂ ਅਤੇ ਸੈੱਟ ’ਤੇ ਹਮੇਸ਼ਾਂ ਮੇਰੀ ਊਰਜਾ ਬਣੀ ਰਹਿੰਦੀ ਹੈ।’

ਅਨੁਸ਼ਾ ਮਿਸ਼ਰਾ ਦਾ ਦਿਲਚਸਪ ਸਫ਼ਰ

ਸੋਨੀ ਸਬ ਦੇ ਨਵੇਂ ਸ਼ੋਅ ਦਾ ਮੁੱਖ ਕਿਰਦਾਰ ਬਣੀ ਅਨੁਸ਼ਾ ਮਿਸ਼ਰਾ ਅਸਲ ਵਿਚ ਇਕ ਏਜੰਸੀ ਦੇ ਡੈਸਕ ’ਤੇ ਕੰਮ ਕਰਨ ਵਾਲੀ ਲੜਕੀ ਸੀ। ਉਸਨੇ ‘ਤੇਰਾ ਕਿਆ ਹੋਗਾ ਆਲੀਆ?’ ਸ਼ੋਅ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਆਪਣੇ ਸਫ਼ਰ ਸਬੰਧੀ ਉਸਨੇ ਦੱਸਿਆ, ‘ਸੁਪਨਿਆਂ ਦੇ ਸ਼ਹਿਰ ਮੁੰਬਈ ਵਿਚ ਕਰੋੜਾਂ ਲੋਕ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੀ ਤਲਾਸ਼ ਲਈ ਆਉਂਦੇ ਹਨ, ਹਾਲਾਂਕਿ ਮੇਰੇ ਨਾਲ ਅਜਿਹਾ ਨਹੀਂ ਹੋਇਆ। ਮੈਂ ਹੁਣ ਜਿਸ ਚੈਨਲ ’ਤੇ ਨਜ਼ਰ ਆਉਣ ਵਾਲੀ ਹਾਂ, ਉਸੀ ਸੋਨੀ ਸਬ ਲਈ ਮੈਂ ਬਤੌਰ ਡਿਜੀਟਲ ਮਾਰਕੀਟਰ ਨੌਕਰੀ ਕਰਦੀ ਸੀ।’ ਅਨੁਸ਼ਾ ਨੇ ਆਪਣੀ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ‘ਮੈਂ ਹੁਣ ਤਕ ਸੋਨੀ ਸਬ ਦੀ ਡਿਜੀਟਲ ਟੀਮ ਵਿਚ ਕੰਮ ਕਰ ਰਹੀ ਸੀ ਅਤੇ ਹੁਣ ਉਸਦੇ ਆਗਾਮੀ ਸ਼ੋਅ ਦਾ ਹਿੱਸਾ ਬਣੀ ਹਾਂ। ਮੈਂ ਇਸ ਸ਼ੋਅ ਲਈ ਔਡੀਸ਼ਨ ਦਿੱਤਾ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਨੂੰ ਇਸ ਕਿਰਦਾਰ ਲਈ ਚੁਣ ਲਿਆ ਗਿਆ।’
ਉਸਨੇ ਕਦੇ ਵੀ ਅਦਾਕਾਰੀ ਕਰਨ ਲਈ ਗੰਭੀਰਤਾ ਨਾਲ ਨਹੀਂ ਸੋਚਿਆ ਸੀ, ਪਰ ਮੌਕਾ ਮਿਲਣ ’ਤੇ ਉਹ ਇਸਦਾ ਫਾਇਦਾ ਲੈਣ ਤੋਂ ਪਿੱਛੇ ਨਹੀਂ ਹਟੀ। ਟੀਵੀ ਦੀ ਦੁਨੀਆਂ ਉਸ ਲਈ ਪੂਰੀ ਤਰ੍ਹਾਂ ਨਵੀਂ ਹੈ, ਉਹ ਪ੍ਰਤਿਭਾਸ਼ਾਲੀ ਕਲਾਕਾਰ ਪ੍ਰਚਿਤੀ ਮਿਸ਼ਰਾ ਦੀ ਬੇਟੀ ਹੈ, ਅਜਿਹੇ ਵਿਚ ਅਦਾਕਾਰੀ ਉਸਦੇ ਖੂਨ ਵਿਚ ਹੈ। ਉਹ ਕਹਿੰਦੀ ਹੈ, ‘ਟੈਲੀਵਿਜ਼ਨ ਸਿਤਾਰਿਆਂ ਦੇ ਜੀਵਨ ਦਾ ਕੋਈ ਵੀ ਪਹਿਲੂ ਮੇਰੇ ਲਈ ਨਵਾਂ ਨਹੀਂ ਸੀ, ਜਦੋਂ ਮੈਂ ਸਿਰਫ਼ ਸਾਲ ਦੀ ਸੀ, ਉਦੋਂ ਤੋਂ ਆਪਣੀ ਮਾਂ ਨਾਲ ਸ਼ੂਟਿੰਗ ਦੇ ਸੈੱਟ ’ਤੇ ਜਾਂਦੀ ਰਹਿੰਦੀ ਸੀ। ਇਸ ਲਈ ਇਹ ਸਭ ਜਾਣਿਆ ਪਛਾਣਿਆ ਲੱਗਦਾ ਹੈ। ਇਸ ਨਾਲ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਹੁਣ ਮੈਂ ਵੀ ਇਸਦਾ ਹਿੱਸਾ ਬਣ ਗਈ ਹਾਂ।’
ਉਹ ਸ਼ੋਅ ਵਿਚ ਆਪਣਾ ਬਿਹਤਰੀਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸ਼ੋਅ ਵਿਚ ਉਹ ਮੁੱਖ ਕਿਰਦਾਰ ਆਲੀਆ ਦੀ ਭੂਮਿਕਾ ਨਿਭਾ ਰਹੀ ਹੈ ਜੋ ਇਤਿਹਾਸ ਦੀ ਅਧਿਆਪਕ ਹੈ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.