ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਛੋਟਾ ਪਰਦਾ

Posted On August - 3 - 2019

ਧਰਮਪਾਲ

ਸੁਲਭਾ ਆਰਿਆ ਦਾ ਭੋਜਨ ਪ੍ਰੇਮ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਚੈਨਲ ਇਕ ਵਾਰ ਫਿਰ ਤੋਂ ਦਿਲਚਸਪ ਪਰਿਵਾਰਕ ਡਰਾਮਾ ‘ਇਸ਼ਾਰੋਂ ਇਸ਼ਾਰੋਂ ਮੇਂ’ ਲੈ ਕੇ ਆ ਰਿਹਾ ਹੈ। ਇਹ ਸ਼ੋਅ ਗੂੰਗੇ ਤੇ ਬੋਲੇ ਲੜਕੇ ਯੋਗੀ ਦੀ ਪ੍ਰੇਮੀ ਕਹਾਣੀ ਨੂੰ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ ਜੋ ਆਪਣੀਆਂ ਘਾਟਾਂ ਨੂੰ ਆਪਣੀਆਂ ਖ਼ੂਬੀਆਂ ਬਣਾਉਣ ਲਈ ਸਭ ਕੁਝ ਕਰਦਾ ਹੈ।
ਇਸ ਸ਼ੋਅ ਦੀ ਕਹਾਣੀ ਦਿੱਲੀ ਆਧਾਰਿਤ ਹੈ ਅਤੇ ਸ਼ੁਰੂਆਤੀ ਐਪੀਸੋਡ ਦਿੱਲੀ ਵਿਚ ਸ਼ੂਟ ਕੀਤੇ ਗਏ ਸਨ। ਇਸ ਦੌਰਾਨ ਬਹੁਤ ਹੀ ਘੱਟ ਸਮੇਂ ਵਿਚ ਸ਼ੋਅ ਦੀ ਪੂਰੀ ਕਾਸਟ ਆਪਸ ਵਿਚ ਬਹੁਤ ਜੁੜ ਗਈ ਹੈ ਜਿਸਨੂੰ ਬਰੇਕ ਦੌਰਾਨ ਇਕ ਦੂਜੇ ਨਾਲ ਘੁਲਣ ਮਿਲਣ ਅਤੇ ਮਿਲ ਵੰਡ ਕੇ ਖਾਣਾ ਖਾਣ ਵਿਚ ਮਜ਼ਾ ਆਉਂਦਾ ਹੈ। ਅਨੁਭਵੀ ਅਭਿਨੇਤਰੀ ਸੁਲਭਾ ਆਰਿਆ ਜੋ ਇਸ ਸ਼ੋਅ ਦਾ ਇਕ ਅਨਿੱਖੜਵਾਂ ਹਿੱਸਾ ਹੈ, ਯੋਗੀ ਦੀ ਦਾਦੀ ਦੀ ਭੂਮਿਕਾ ਨਿਭਾ ਰਹੀ ਹੈ। ਸ਼ੋਅ ਦੀ ਕਾਸਟ ਦਾ ਹਰ ਮੈਂਬਰ ਉਸਨੂੰ ਪਿਆਰ ਕਰਦਾ ਹੈ ਅਤੇ ਉਸਦੀ ਪ੍ਰਸੰਸਾ ਕਰਦਾ ਹੈ। ਸੁਲਭਾ ਵੀ ਸਾਥੀ ਕਲਾਕਾਰਾਂ ਦੀ ਸੰਗਤ ਦਾ ਆਨੰਦ ਲੈਂਦੀ ਹੈ ਅਤੇ ਹਰ ਕਿਸੇ ਦੀ ਪਸੰਦ ਤੇ ਨਾਪਸੰਦ ਨੂੰ ਪਛਾਣਦੀ ਹੈ। ਹੁਣ ਉਹ ਸਭ ਨਾਲ ਇੰਨੀ ਘੁਲ ਮਿਲ ਗਈ ਹੈ ਕਿ ਜਿਸ ਦਿਨ ਸ਼ੋਅ ਦੀ ਪੂਰੀ ਕਾਸਟ ਇਕੱਠੀ ਸ਼ੂਟਿੰਗ ਕਰਦੀ ਹੈ ਤਾਂ ਉਹ ਸਭ ਲਈ ਆਪਣੇ ਘਰ ਤੋਂ ਖਾਣਾ ਬਣਾ ਕੇ ਸੈੱਟ ’ਤੇ ਲੈ ਕੇ ਆਉਂਦੀ ਹੈ। ਇਸ ਤਰ੍ਹਾਂ ਪੂਰੀ ਕਾਸਟ ਉਸਦੇ ਹੱਥਾਂ ਦੇ ਬਣਾਏ ਹੋਏ ਖਾਣੇ ਦਾ ਭਰਪੂਰ ਆਨੰਦ ਲੈਂਦੀ ਹੈ।

ਸੋਨੀ ਸਬ ਦੀ ਨਵੀਂ ਪੇਸ਼ਕਸ਼

ਆਪਣੀ ਨਵੀਂ ਪੇਸ਼ਕਸ਼ ‘ਤੇਰਾ ਕਿਆ ਹੋਗਾ ਆਲੀਆ’ ਨਾਲ ਸੋਨੀ ਸਬ ਨੇ ਆਪਣੇ ਸ਼ੋਅ ਦੇ ਦਾਇਰੇ ਨੂੰ ਹੋਰ ਵੀ ਵਧਾਇਆ ਹੈ। ਇਹ ਅਸਲੀਅਤ ਦੇ ਨਜ਼ਦੀਕ ਦੀ ਕਹਾਣੀ ਹੈ ਜਿਸ ਵਿਚ ਵਿਆਹੁਤਾ ਜੋੜਾ ਆਲੀਆ ਅਤੇ ਆਲੋਕ ਨੂੰ ਦਿਖਾਇਆ ਗਿਆ ਹੈ। ਇਹ ਦੋਵੇਂ ਸਕੂਲ ਤੋਂ ਹੀ ਇਕ ਦੂਜੇ ਨੂੰ ਚਾਹੁੰਦੇ ਸਨ ਅਤੇ ਹੁਣ ਇਕ ਹੀ ਸਕੂਲ ਵਿਚ ਅਧਿਆਪਕ ਹਨ। ਇਹ ਜੋੜਾ ਆਪਣੇ ਬੇਟੇ ਰੋਹਨ ਨਾਲ ਦਰਸ਼ਕਾਂ ਨੂੰ ਆਗਰਾ ਦੇ ਹਲਚਲ ਭਰੇ ਇਲਾਕਿਆਂ ਦੀ ਸੈਰ ਕਰਾਏਗਾ।
ਸੋਨੀ ਸਬ ਦੀ ਇਸ ਸੀਰੀਜ਼ ਵਿਚ ਇਸ ਸ਼ੋਅ ਦੀ ਨਾਇਕਾ ਆਲੀਆ (ਅਨੁਸ਼ਾ ਮਿਸ਼ਰਾ) ਦੀਆਂ ਚਿੰਤਾਵਾਂ ਅਤੇ ਅਸੁਰੱਖਿਆਵਾਂ ਨੂੰ ਦਰਸਾਇਆ ਗਿਆ ਹੈ। ਉਹ ਇਤਿਹਾਸ ਦੀ ਅਧਿਆਪਕਾ ਹੈ ਜਿਸਨੂੰ ਇਕ ਵਾਰ ‘ਮਿਸ ਆਗਰਾ’ ਦਾ ਖਿਤਾਬ ਮਿਲਿਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣਾ ਸਭ ਕੁਝ ਪਰਿਵਾਰ ਲਈ ਕੁਰਬਾਨ ਕਰ ਦਿੰਦੀ ਹੈ।
ਆਲੀਆ ਦੀ ਭੂਮਿਕਾ ਨਿਭਾ ਰਹੀ ਅਨੁਸ਼ਾ ਸ਼ਰਮਾ ਕਹਿੰਦੀ ਹੈ, ‘ਆਲੀਆ ਵਰਗਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਣਾ ਅਸਲ ਵਿਚ ਬਿਹਤਰੀਨ ਅਨੁਭਵ ਹੈ। ਹਰ ਕੋਈ ਮੈਨੂੰ ਰੋਜ਼ਾਨਾ ਇਸ ਗੱਲ ਦਾ ਭਰੋਸਾ ਦਿਵਾਉਂਦਾ ਹੈ ਕਿ ਮੈਂ ਆਲੀਆ ਦੇ ਕਿਰਦਾਰ ਦੇ ਕਰੀਬ ਪਹੁੰਚ ਰਹੀ ਹਾਂ। ਮੇਰਾ ਪਹਿਲਾ ਸ਼ੋਅ ਹੋਣ ਦੀ ਵਜ੍ਹਾ ਨਾਲ ਮੈਨੂੰ ਇਸ ਵਿਚ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਆਲੀਆ ਅਤੇ ਇਹ ਸ਼ੋਅ ਓਨਾ ਹੀ ਪਸੰਦ ਆਵੇਗਾ ਜਿੰਨਾ ਕਿ ਮੈਨੂੰ ਇਸਨੂੰ ਕਰਨ ਵਿਚ ਮਜ਼ਾ ਆਇਆ ਹੈ।’

ਜੈਕੁਲਿਨ ਫਰਨਾਂਡੇਜ਼ ਦਾ ਆਪਣਾ ਚੈਨਲ

ਹਾਲ ਹੀ ਵਿਚ ਜੈਕੁਲਿਨ ਫਰਨਾਂਡੇਜ਼ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਉਸਨੇ ਚੈਨਲ ਲਾਂਚ ਕਰਨ ਦਾ ਕਾਰਨ ਸਾਂਝਾ ਕਰਦੇ ਹੋਏ ਦੱਸਿਆ, ‘ਸਾਕਾਰਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਖ਼ੁਦ ਦਾ ਪਲੈਟਫਾਰਮ ਸ਼ੁਰੂ ਕਰ ਰਹੀ ਹਾਂ।’
ਬੌਲੀਵੁੱਡ ਦੀ ਇਸ ਪ੍ਰਤਿਭਾਸ਼ਾਲੀ ਅਭਿਨੇਤਰੀ ਨੇ ਸਿਰਫ਼ ਕਮਰਸ਼ਲ ਫ਼ਿਲਮਾਂ ਹੀ ਨਹੀਂ ਬਲਕਿ ਬਰੈਂਡ ਖੇਤਰ ਵਿਚ ਵੀ ਵੱਡਾ ਨਾਂ ਕਮਾਇਆ ਹੈ। ਹਾਲ ਹੀ ਵਿਚ ਇੰਸਟਾਗ੍ਰਾਮ ’ਤੇ 30 ਮਿਲੀਅਨ ਫੌਲੋਅਰਜ਼ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਉਸਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਹ ਚੈਨਲ ਸ਼ੁਰੂ ਕਰਨ ਦਾ ਆਪਣਾ ਮਕਸਦ ਦੱਸਦੀ ਹੋਈ ਬੋਲੀ, ‘ਇਸ ਪਿੱਛੇ ਸਾਕਾਰਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਖ਼ੁਦ ਦਾ ਇਕ ਮੰਚ ਬਣਾਉਣ ਦਾ ਵਿਚਾਰ ਹੈ। ਮੈਂ ਲੋਕਾਂ ਨਾਲ ਇਹ ਵੀ ਸਾਂਝਾ ਕਰਾਂਗੀ ਕਿ ਬੌਲੀਵੁੱਡ ਵਿਚ ਇਕ ਕਮਰਸ਼ਲ ਅਭਿਨੇਤਰੀ ਹੋਣ ’ਤੇ ਕਿਵੇਂ ਲੱਗਦਾ ਹੈ ਅਤੇ ਇਸ ਲਈ ਕੀ ਕੀ ਕਰਨਾ ਪੈਂਦਾ ਹੈ। ਮੈਂ ਜੋ ਕੁਝ ਵੀ ਸਿੱਖਿਆ ਹੈ ਅਤੇ ਜੋ ਕੁਝ ਸਿੱਖ ਰਹੀ ਹਾਂ, ਇਹ ਸਭ ਮੈਂ ਆਪਣੇ ਇਸ ਚੈਨਲ ਜ਼ਰੀਏ ਸਭ ਨਾਲ ਸਾਂਝਾ ਕਰਾਂਗੀ।’
ਜੈਕੁਲਿਨ ਫਰਨਾਂਡੇਜ਼ ਜਿਸਦਾ ਸੋਸ਼ਲ ਮੀਡੀਆ ਅਕਸਰ ਖ਼ੂਬਸੂਰਤੀ ਦੇ ਨੁਕਤਿਆਂ ਨਾਲ ਭਰਿਆ ਰਹਿੰਦਾ ਹੈ, ਉਹ ਆਪਣੇ ਇਸ ਯੂ-ਟਿਊਬ ਚੈਨਲ ’ਤੇ ਵੀ ਇਸ ਸਭ ਨੂੰ ਕਵਰ ਕਰੇਗੀ। ਇਸਤੋਂ ਇਲਾਵਾ ਖ਼ੁਸ਼ ਰਹਿਣ, ਡਰ ’ਤੇ ਕਾਬੂ ਪਾਉਣ, ਆਪਣੇ ਸੁਪਨਿਆਂ ਨੂੰ ਜਿਊਣ, ਯਾਤਰਾ ਅਤੇ ਫਿਟਨੈੱਸ ਵਰਗੀਆਂ ਚੀਜ਼ਾਂ ਨੂੰ ਵੀ ਇਸ ’ਤੇ ਕਵਰ ਕਰੇਗੀ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.