ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਚੰਦਰਯਾਨ-2 ਨੇ ਧਰਤੀ ਦੀਆਂ ਤਸਵੀਰਾਂ ਭੇਜੀਆਂ

Posted On August - 5 - 2019

ਚੰਦਰਯਾਨ-2 ਵੱਲੋਂ ਭੇਜੀ ਗਈ ਧਰਤੀ ਦੀ ਤਸਵੀਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 4 ਅਗਸਤ
ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-2 ਵੱਲੋਂ ਧਰਤੀ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਦਾ ਪਹਿਲਾ ਸੈੱਟ ਐਤਵਾਰ ਨੂੰ ਜਾਰੀ ਕੀਤਾ ਹੈ। ਇਹ ਤਸਵੀਰਾਂ ਐੱਲ 14 ਕੈਮਰੇ ਤੋਂ ਖਿੱਚੀਆਂ ਗਈਆਂ ਹਨ ਅਤੇ ਇਸ ’ਚ ਧਰਤੀ ਦੇ ਵੱਖ ਵੱਖ ਰੰਗ ਦਿਖਾਏ ਗਏ ਹਨ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਤਸਵੀਰਾਂ ਦੇ ਨਾਲ ਇਸ ਸਬੰਧੀ ਟਵੀਟ ਕੀਤਾ ਹੈ। ਚੰਦਰਯਾਨ-2 ਦਾਗ਼ੇ ਜਾਣ ਮਗਰੋਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਚੰਦਰਯਾਨ ਨੇ ਖਿੱਚੀਆਂ ਹਨ। ਉਂਜ ਪੁਲਾੜ ਏਜੰਸੀ ਨੇ ਕਿਹਾ ਸੀ ਕਿ ਇਹ ਤਸਵੀਰਾਂ ਚੰਦਰਯਾਨ-2 ਨੇ ਨਹੀਂ ਲਈਆਂ ਸਨ। ਭਾਰਤ ਦੇ ਦੂਜੇ ਚੰਦਰਯਾਨ ਮਿਸ਼ਨ ਨੂੰ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਚੰਦਰਯਾਨ-2 ਇਸਰੋ ਵੱਲੋਂ ਸਫ਼ਲਤਾਪੂਰਬਕ ਦਾਗ਼ੇ ਗਏ ਚੰਦਰਯਾਨ-1 ਦੇ 11 ਸਾਲਾਂ ਮਗਰੋਂ ਲਾਂਚ ਹੋਇਆ ਹੈ ਜਿਸ ਨੇ ਚੰਦ ਦੇ 3400 ਤੋਂ ਵੱਧ ਚੱਕਰ ਲਾ ਕੇ ਇਤਿਹਾਸ ਸਿਰਜਿਆ ਸੀ ਅਤੇ ਇਹ 29 ਅਗਸਤ 2009 ਤਕ 312 ਦਿਨਾਂ ਲਈ ਕੰਮ ਕਰਦਾ ਰਿਹਾ ਸੀ। ਚੰਦਰਯਾਨ-2 ਦੇ ਚੰਦ ’ਤੇ ਸਤੰਬਰ ਦੇ ਪਹਿਲੇ ਹਫ਼ਤੇ ’ਚ ਉਤਰਨ ਦੀ ਸੰਭਾਵਨਾ ਹੈ। ਵਿਗਿਆਨੀਆਂ ਵੱਲੋਂ ਚੰਦ ਦੇ ਦੱਖਣੀ ਪੋਲ ਖ਼ਿੱਤੇ ’ਚ ਲੈਂਡਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਥੇ ਅਜੇ ਤੱਕ ਕੋਈ ਵੀ ਮੁਲਕ ਨਹੀਂ ਪਹੁੰਚਿਆ ਹੈ।

-ਪੀਟੀਆਈ


Comments Off on ਚੰਦਰਯਾਨ-2 ਨੇ ਧਰਤੀ ਦੀਆਂ ਤਸਵੀਰਾਂ ਭੇਜੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.