ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਘੜੀ ਦੀ ਕਹਾਣੀ

Posted On August - 24 - 2019

ਜੋਧ ਸਿੰਘ ਮੋਗਾ

ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਗੁਫ਼ਾਵਾਂ ਅਤੇ ਜੰਗਲਾਂ ਵਿਚ ਰਹਿੰਦਾ ਸੀ, ਉਸ ਨੂੰ ਸਮੇਂ ਬਾਰੇ ਕੋਈ ਗਿਆਨ ਨਹੀਂ ਸੀ। ਖੋਜ ਅਨੁਸਾਰ ਸਭ ਤੋਂ ਪਹਿਲਾਂ ਮਿਸਰ ਅਤੇ ਚੀਨ ਵਾਲਿਆਂ ਨੇ ਹੀ ਧਰਤੀ ਦੇ ਇਕ ਚੱਕਰ ਦੇ ਸਮੇਂ ਨੂੰ 24 ਘੰਟਿਆਂ ਜਾਂ ਹਿੱਸਿਆਂ ਵਿਚ ਵੰਡ ਲਿਆ। ਆਪਾਂ ਦਿਨ ਰਾਤ ਨੂੰ 8 ਪਹਿਰਾਂ ਵਿਚ ਵੰਡ ਲਿਆ, ਤਿੰਨ-ਤਿੰਨ ਘੰਟੇ ਦਾ ਇਕ ਪਹਿਰ, ਜਿਵੇਂ ਦੁਪਹਿਰਾ, ਦੁਪਹਿਰਾ ਆਦ। ਫੇਰ ਘੰਟਿਆਂ ਨੂੰ ਪੂਰੀ ਤਰ੍ਹਾਂ ਬਰਾਬਰ ਰੱਖਣ ਲਈ ਹੋਰ ਤਰੀਕੇ ਲੱਭੇ। ਮਨੁੱਖ ਸਿਆਣਾ ਹੋ ਗਿਆ ਸੀ, ਉਸ ਨੇ ਪਾਣੀ, ਦੀਵੇ, ਮੋਮਬੱਤੀ, ਰੇਤਾ, ਧੁੱਪ ਅਤੇ ਛਾਂ ਦੀ ਵਰਤੋਂ ਸ਼ੁਰੂ ਕਰ ਲਈ। ਉਦਾਹਰਨ ਵਜੋਂ ਇਕ ਮੋਮਬੱਤੀ ਜੋ ਸੂਰਜ ਛਿਪਣ ਤੋਂ ਸੂਰਜ ਨਿਕਲਣ ਤਕ ਜਗ ਸਕਦੀ ਸੀ, ਲੈ ਲਈ। ਉਸ ’ਤੇ 12 ਬਰਾਬਰ ਨਿਸ਼ਾਨ ਲਾ ਲਏ। ਮੋਮਬੱਤੀ ਰਾਤ ਨੂੰ ਜਗਦੀ, ਪਿਘਲਦੀ ਅਤੇ ਘਟਦੀ ਰਹਿੰਦੀ ਅਤੇ ਪਤਾ ਲੱਗਦਾ ਰਹਿੰਦਾ ਕਿ ਰਾਤ ਕਿੰਨੇ ਘੰਟੇ ਲੰਘ ਗਈ ਹੈ। ਰਾਤ ਨੂੰ ਤਾਰੇ ਦੇਖ ਕੇ ਵੀ ਸਮੇਂ ਦਾ ਅੰਦਾਜ਼ਾ ਲਾਇਆ ਜਾਂਦਾ। ਰੇਤ ਘੜੀ ਤਾਂ ਅੱਜ ਵੀ ਕਈ ਹਸਪਤਾਲਾਂ ’ਚ ਨਬਜ਼ ਦੀ ਗਤੀ ਦੇਖਣ ਵਾਸਤੇ ਵਰਤੀ ਜਾਂਦੀ ਹੈ, ਪੁੱਠਾ ਕਰਨ ’ਤੇ ਪੂਰਾ ਰੇਤਾ ਪੂਰੇ 60 ਸਕਿੰਟਾਂ ਵਿਚ ਹੇਠਾਂ ਚਲਾ ਜਾਂਦਾ ਹੈ। ਧੁੱਪ ਘੜੀ ਵਿਚ ਤਿਕੋਣ ਦੀ ਛਾਂ ਤੋਂ ਸਮਾਂ ਦੇਖਿਆ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਦਿੱਲੀ ਦੇ ਜੰਤਰ-ਮੰਤਰ ਤੇ ਦਰਬਾਰ ਸਾਹਿਬ ਸਰੋਵਰ ਦੇ ਪੁਲ ’ਤੇ ਲੱਗੀਆਂ ਧੁੱਪ ਘੜੀਆਂ ਹਨ। ਦਰਬਾਰ ਸਾਹਿਬ ਵਿਚ ਧੁੱਪ ਘੜੀ ਸਰਦਾਰ ਲਹਿਣਾ ਸਿੰਘ ਮਜੀਠੀਆ (ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਤੇ ਸਾਇੰਸਦਾਨ ਅਤੇ ‘ਦਿ ਟ੍ਰਿਬਿਊਨ’ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਪਿਤਾ) ਨੇ ਬਣਵਾਈ ਸੀ।
ਅੱਜ ਵਾਲੀ ਘੜੀ ਦਾ ਜਨਮ ਸੋਲ੍ਹਵੀਂ ਸਦੀ ਦੇ ਅੰਤ ਵਿਚ ਹੋਇਆ ਅਤੇ ਗੈਲੀਲੀਓ ਵਰਗੇ ਮਹਾਨ ਵਿਗਿਆਨੀਆਂ, ਖੋਜੀਆਂ, ਇੰਜਨੀਅਰਾਂ ਅਤੇ ਕਾਰੀਗਰਾਂ ਦੇ ਸਹਿਯੋਗ ਨਾਲ ਅੱਜ ਵਾਲੀਆਂ ਘੜੀਆਂ ਬਣ ਸਕੀਆਂ। ਪਹਿਲਾਂ ਤਾਂ ਪੈਂਡੋਲਮ (ਲਟਕਣ) ਵਾਲੀ ਘੜੀ ਹੀ ਬਣੀ, ਪਰ ਫੇਰ ਸਪਰਿੰਗ ਦੀ ਖੋਜ ਅਤੇ ਵਰਤੋਂ ਨੇ ਵੱਡੀ ਤਬਦੀਲੀ ਲਿਆਂਦੀ। ਦੋ ਸੌ ਸਾਲ ਪਹਿਲਾਂ ਇਕ ਜਿੰਦਰੇ ਬਣਾਉਣ ਵਾਲੇ ਨੇ ਸਪਰਿੰਗ ਵਾਲੀ ਗੁੱਟ ਘੜੀ ਇਕ ਸ਼ਹਿਜਾਦੀ ਲਈ ਬਣਾਈ। ਪੀਟਰ ਹਾਇਨਲਾਇਨ ਨੂੰ ਘੜੀਆਂ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ।
ਸਵਿਟਜ਼ਰਲੈਂਡ ਵਿਚ ਹੀ ਦੁਨੀਆਂ ਦੀਆਂ ਸਭ ਤੋਂ ਵੱਧ, ਮਸ਼ਹੂਰ ਕੀਮਤੀ ਅਤੇ ਅਨੌਖੀਆਂ ਘੜੀਆਂ ਬਣੀਆਂ ਹਨ। ਸਵਿਟਜ਼ਰਲੈਂਡ ਨੂੰ ਘੜੀਆਂ ਦਾ ਦੇਸ਼ ਕਿਹਾ ਜਾਂਦਾ ਹੈ।

ਜੋਧ ਸਿੰਘ ਮੋਗਾ

ਪੁਰਾਣੇ ਸਮੇਂ ਘੜੀ ਕਿਸੇ-ਕਿਸੇ ਕੋਲ ਹੀ ਹੁੰਦੀ ਸੀ, ਇਸ ਲਈ ਲੋਕਾਂ ਦੀ ਸਹੂਲਤ ਲਈ ਰਾਜਿਆਂ-ਮਹਾਰਾਜਿਆਂ ਨੇ ਘੰਟਾ ਘਰ ਬਣਾ ਦਿੱਤੇ। ਬਹੁਤ ਵੱਡੀਆਂ ਅਤੇ ਦੂਰੋਂ ਦਿਸਣ ਵਾਲੀਆਂ ਘੜੀਆਂ ਉੱਚੇ ਮੀਨਾਰਾਂ ’ਤੇ ਲਗਾ ਦਿੱਤੀਆਂ। ਲੁਧਿਆਣਾ ਅਤੇ ਫ਼ਰੀਦਕੋਟ ਦੇ ਘੰਟਾਘਰ ਅੱਜ ਵੀ ਦਿਸਦੇ ਹਨ। ਅੱਜ ਦੀ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਮੀਨਾਰ ਘੜੀ ਬਿੱਗਬੇਨ ਹੈ, ਜੋ ਲੰਡਨ ਵਿਚ ਬਕਿੰਘਮ ਮਹੱਲ ਦੇ ਐਲਿਜ਼ਾਬੈਥ ਮੀਨਾਰ ’ਤੇ ਲੱਗੀ ਹੋਈ ਹੈ। ਇਸ ਦੇ ਚਾਰੇ ਪਾਸੇ ਵੱਡੇ ਚਾਰ ਡਾਇਲ ਹਨ। ਮਿੰਟਾਂ ਵਾਲੀ ਸੂਈ 14 ਫੁੱਟ ਲੰਮੀ ਹੈ। ਪਹਿਲਾਂ ਇਸ ਨੂੰ ਮਸ਼ੀਨ ਗੇੜ ਕੇ ਚਾਬੀ ਦਿੰਦੇ ਸੀ, ਅੱਜ ਬਿਜਲੀ ਦੀ ਮੋਟਰ ਨਾਲ ਚਾਬੀ ਦਿੰਦੇ ਹਨ। ਸਾਰੀ ਦੁਨੀਆਂ ਦੇ ਰੇਡੀਓ ਅਤੇ ਟੀ.ਵੀ. ਇਸ ਨਾਲ ਠੀਕ ਸਮਾਂ ਮਿਲਾਉਂਦੇ ਹਨ। ਰੇਡੀਓ ’ਤੇ ਹਰ ਪੰਦਰਾਂ ਮਿੰਟ ਮਗਰੋਂ ਤੁਸੀਂ ਬਿੱਗਬੈਨ ਵੱਲੋਂ ਛੱਡੀ ਗਈ ਆਵਾਜ਼ ਸੁਣ ਸਕਦੇ ਹੋ, ਉਹ ਛੇ ਵਾਰੀ ਪਿੱਕ-ਪਿੱਕ ਕਰਦੀ ਹੈ।
ਅੱਜ ਘੜੀ ਦਾ ਪਰਿਵਾਰ ਬਹੁਤ ਵੱਡਾ ਅਤੇ ਫੈਲਿਆ ਹੋਇਆ ਹੈ। ਪੈਂਡੋਲਮ ਵਾਲੀ ਘੜੀ ਹਰ ਘੰਟੇ ਮਗਰੋਂ ਖੜਕਦੀ ਹੈ, ਕੁਕੂ ਕਲਾਕ, ਵੱਡੀ ਕੰਧ ਘੜੀ, ਅਲਾਰਮ ਵਾਲਾ ਟਾਈਮ ਪੀਸ, ਰਾਤ ਨੂੰ ਦਿਸਣ ਵਾਲੀ ਰੇਡੀਅਮ ਘੜੀ, ਜੇਬ ਘੜੀ, ਦੌੜਾਂ ਵਾਸਤੇ ਸਟੌਪਵਾਚ, ਕਦਮ ਘੜੀ, ਸੈਂਕੜੇ ਤਰ੍ਹਾਂ ਦੀਆਂ ਗੁੱਟ ਘੜੀਆਂ, ਕਈਆਂ ਵਿਚ ਕੰਪਾਸ, ਮੌਸਮ, ਦੂਜੇ ਦੇਸ਼ਾਂ ਦਾ ਸਮਾਂ ਅਤੇ ਅਲਾਰਮ ਵੀ ਹੁੰਦਾ ਹੈ, ਹੁਣ ਡਿਜੀਟਲ ਯੁੱਗ ਹੈ। ਦੋ ਸੂਈਆਂ ਖ਼ਤਮ ਹੋ ਰਹੀਆਂ ਹਨ, ਸਿਰਫ਼ ਹਿੰਸੇ ਹੀ ਸਮਾਂ ਦੱਸਦੇ ਹਨ ਅਤੇ ਤੁਹਾਡੇ ਮੋਬਾਈਲ ਵੀ ਤਾਂ ਘੜੀਆਂ ਹੀ ਹਨ।

ਸੰਪਰਕ: 62802-58057


Comments Off on ਘੜੀ ਦੀ ਕਹਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.