ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਗੁਰੂ ਰਵਿਦਾਸ ਮੰਦਰ: ਬੰਦ ਨਾਲ ਸ਼ਾਹੀ ਸ਼ਹਿਰ ਤੇ ਸੰਗਰੂਰ ਦੀ ਰਫ਼ਤਾਰ ਨੂੰ ਬਰੇਕ

Posted On August - 14 - 2019

ਰਵੇਲ ਸਿੰਘ ਭਿੰਡਰ
ਪਟਿਆਲਾ, 13 ਅਗਸਤ

ਪਟਿਆਲਾ ਬੱਸ ਅੱਡੇ ਕੋਲ ਪ੍ਰਦਰਸ਼ਨ ਕਰਦੀਆਂ ਹੋਈਆਂ ਬੀਬੀਆਂ।-ਫੋਟੋ: ਰਾਜੇਸ਼ ਸੱਚਰ

ਦਿੱਲੀ ਦੇ ਤੁਗਲਕਾਬਾਦ ਵਿਚਲੇ ਰਵਿਦਾਸ ਮੰਦਰ ਨੂੰ ਢਾਹੁਣ ਦੇ ਰੋਸ ਵਜੋਂ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ‘ਚ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਇਸ ਦੌਰਾਨ ਬੰਦ ਸ਼ਾਂਤੀਪੂਰਨ ਰਿਹਾ। ਬੰਦ ਸਮਰਥਕ ਜਥੇਬੰਦੀਆਂ ਵੱਲੋਂ ਸ਼ਹਿਰ ‘ਚ ਪ੍ਰਦਰਸ਼ਨ ਕੀਤਾ ਗਿਆ| ਸ਼ਹਿਰ ਦੇ ਕਈ ਚੌਕਾਂ ’ਤੇ ਵੱਖ ਵੱਖ ਸਮੇਂ ਸੜਕੀ ਆਵਾਜਾਈ ਵੀ ਠੱਪ ਕੀਤੀ ਗਈ| ਸ਼ਹਿਰ ਦੇ ਬਹੁਤੇ ਬਜਾਰ ਬੰਦ ਰਹੇ, ਜਦੋਂ ਕਿ ਕਈ ਘੰਟੇ ਬੱਸ ਸੇਵਾ ਵੀ ਠੱਪ ਰਹੀ| ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ ਆਮ ਵਾਂਗ ਖੁੱਲ੍ਹੇ ਰਹੇ| ਪੰਜਾਬ ਬੰਦ ਐਕਸ਼ਨ ਕਮੇਟੀ ਪਟਿਆਲਾ’ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਡਾ. ਜਤਿੰਦਰ ਸਿੰਘ ਮੱਟੂ ਅਤੇ ਐਫਸੀ ਜੱਸਲ ਦੀ ਅਗਵਾਈ ਵਿਚ ਬੱਸ ਸਟੈਂਡ ਤੋਂ ਚੱਲੇ ਕਾਫਿਲੇ ਨੇ ਪਹਿਲਾਂ ਖੰਡਾ ਚੌਕ ਅਤੇ ਫਿਰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਚੱਕਾ ਜਾਮ ਕੀਤਾ। ਐਕਸ਼ਨ ਕਮੇਟੀ ਵਲੋਂ ਡਿਊਟੀ ਮੈਜਿਸਟਰੇਟ ਰਣਜੀਤ ਸਿੰਘ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ| ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਭਾ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਰਕੁਨਾਂ ਵੱਲੋਂ ਫੈਕਟਰੀ ਏਰੀਆ ਰਵਿਦਾਸ ਮੰਦਰ ‘ਚ ਇਕੱਤਰਤਾ ਕਰਨ ਮਗਰੋ ਬੱਸ ਸਟੈਂਡ ਵੱਲ ਮਾਰਚ ਕੱਢਿਆ ਗਿਆ ਤੇ ਤਿੰਨ ਘੰਟਿਆਂ ਦੇ ਕਰੀਬ ਬੱਸ ਸਟੈਂਡ ਦੇ ਗੇਟ ਬੰਦ ਕਰਨ ਕਾਰਨ ਬੱਸ ਸਹੂਲਤ ਠੱਪ ਰਹੀ। ਇਸ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਖੱਜਲ ਖੁਆਰ ਵੀ ਹੋਣਾ ਪਿਆ| ਇਥੇ ਬੱਸ ਸਟੈਂਡ ਕੋਲ ਪ੍ਰਦਸ਼ਨਕਾਰੀਆਂ ਪਾਸੋਂ ਐਸਡੀਐਮ ਨੇ ਮੰਗ ਪੱਤਰ ਲਿਆ।
ਇਸ ਸਮੁੱਚੇ ਰੋਸ ਪ੍ਰੋਗਰਾਮ ‘ਚ ਵੀਰ ਲਵਲੀ ਅਛੂਤ, ਵੀਰ ਅਰੁਣ ਧਾਲੀਵਾਲ, ਅਸ਼ੋਕ ਕੁਮਾਰ ਅਹੀਰ, ਅਵਤਾਰ ਸਿੰਘ ਕੈਂਥ, ਰਾਜਨ ਕੁਮਾਰ, ਵੀਰ ਵਿਜੇ ਕੇਸਲਾ ਟਿੰਕੂ, ਕਰਮ ਸਿੰਘ, ਡਾ. ਰਾਜੇਸ਼ ਬੱਧਣ, ਕੁਲਵੰਤ ਸਿੰਘ ਨਾਭਾ, ਸਰਬਜੀਤ ਸਿੰਘ ਸਿੱਧੂ, ਡਾ. ਗਿਆਨ ਸਿੰਘ, ਬਲਬੀਰ ਸਿੰਘ, ਜਤਿੰਦਰ ਧਾਲੀਵਾਲ, ਡਾ. ਹਰਪਾਲ ਸਿੰਘ, ਐਮਐਸ ਕੱਜਲ, ਸਤਵਿੰਦਰ ਸਿੰਘ, ਕਬੀਰ ਦਾਸ, ਤੋਂ ਇਲਾਵਾ ਗੁਰਜੰਟ ਸਿੰਘ ਨਿਜ਼ਾਮਪੁਰ, ਹਰਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਗਡਰੀਆ ਸਮਾਜ, ਸਰਪੰਚ ਭੁਪਿੰਦਰ ਸਿੰਘ, ਨੈਬ ਸਿੰਘ, ਨਿਰਮਲ ਸਿੰਘ, ਸਾਬਕਾ ਸਰਪੰਚ ਰਾਮਜੀਦਾਸ, ਦਰਸਨ ਕਟਾਰੀਆ, ਮਨੋਜ ਜੋਇਆ, ਦਲਵੀਰ ਸਿੰਘ ਫਤਿਹਮਾਜਰੀ, ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਰਵੀ ਦਿੱਤ ਕੰਗ, ਰਵੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਲਿਤ ਸਮਾਜਿਕ, ਧਾਰਮਿਕ ਤੇ ਕਰਮਚਾਰੀ ਜਥੇਬੰਦੀਆਂ ਹਾਜ਼ਰ ਸਨ| ਰੋਸ ਪ੍ਰਦਰਸ਼ਨ ‘ਚ ਵਾਲਮੀਕਿ, ਸਿੱਖ ਤੇ ਮੁਸਲਿਮ ਸਮਾਜ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ| ਪੁਲੀਸ ਬੰਦ ਕਾਰਨ ਮੁਸਤੈਦ ਰਿਹਾ।

ਬਹੁਜਨ ਸਮਾਜ ਐਕਸ਼ਨ ਕਮੇਟੀ ਦੇ ਸੱਦੇ ’ਤੇ ਸੰਗਰੂਰ ’ਚ ਰੋਸ ਮਾਰਚ; ਦਿੱਲੀ-ਲੁਧਿਆਣਾ ਮੁੱਖ ਮਾਰਗ ਜਾਮ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਗਸਤ

ਸੰਗਰੂਰ ’ਚ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਰੋਸ ਮਾਰਚ ਕਰਦੇ ਹੋਏ।

ਦਿੱਲੀ ਵਿੱਚ ਗੁਰੂ ਰਵਿਦਾਸ ਦਾ ਮੰਦਰ ਢਾਹੁਣ ਵਿਰੁਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਸ਼ਹਿਰ ਦੁਪਹਿਰ ਤੱਕ ਮੁਕੰਮਲ ਬੰਦ ਰਿਹਾ। ਬਸਪਾ ਸਮੇਤ ਹੋਰ ਜਥੇਬੰਦੀਆਂ ਦੇ ਆਧਾਰਤ ਬਣੀ ਬਹੁਜਨ ਸਮਾਜ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਲੋਕ ਸਥਾਨਕ ਡਾ. ਅੰਬੇਦਕਰ ਨਗਰ ਵਿਚ ਇਕੱਠੇ ਹੋਏ, ਜਿਥੇ ਮੀਟਿੰਗ ਮਗਰੋਂ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕਰਦਿਆਂ ਕੇਂਦਰ ਦੀ ਭਾਜਪਾ ਅਤੇ ਦਿੱਲੀ ਦੀ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੰਦ ਦੇ ਸੱਦੇ ਤਹਿਤ ਬਾਅਦ ਦੁਪਹਿਰ ਇੱਕ ਵਜੇ ਤੱਕ ਸਮੁੱਚਾ ਸ਼ਹਿਰ ਮੁਕੰਮਲ ਬੰਦ ਰਿਹਾ। ਵਪਾਰੀਆਂ ਵਲੋਂ ਕਾਰੋਬਾਰ ਬੰਦ ਰੱਖਿਆ ਗਿਆ। ਸ਼ਹਿਰ ’ਚ ਸਾਰੇ ਬਜ਼ਾਰ ਬੰਦ ਰਹੇ। ਬੱਸ ਸੇਵਾ ਵੀ ਪ੍ਰਭਾਵਿਤ ਹੋਈ। ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਲੋਕ ਰੋਸ ਮਾਰਚ ਕਰਦਿਆਂ ਸ਼ਹਿਰ ਦੇ ਵੱਡੇ ਚੌਕ ਪੁੱਜੇ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਵਲੋਂ ਲਾਲ ਬੱਤੀ ਚੌਕ ਵਿਚ ਆਵਾਜਾਈ ਠੱਪ ਕਰਕੇ ਮੁਜ਼ਾਹਰ ਕੀਤਾ ਗਿਆ। ਇਸ ਉਪਰੰਤ ਪ੍ਰਦਰਸ਼ਨਕਾਰੀ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਪੁੱਜੇ ਜਿਥੇ ਧਰਨਾ ਦਿੰਦਿਆਂ ਆਵਾਜਾਈ ਠੱਪ ਕਰ ਦਿੱਤੀ। ਇਸ ਚੌਕ ਤੋਂ ਬਠਿੰਡਾ ਅਤੇ ਲੁਧਿਆਣਾ ਜਾਣ ਵਾਲੀ ਆਵਾਜਾਈ ਕਰੀਬ ਡੇਢ ਘੰਟੇ ਤੱਕ ਠੱਪ ਰਹੀ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਕੋਈ ਦੋ ਪਹੀਆ ਵਾਹਨ ਵੀ ਨਹੀਂ ਲੰਘਣ ਦਿੱਤਾ। ਬੰਦ ਦੌਰਾਨ ਸ਼ਹਿਰ ਵਿਚ ਜ਼ਿਲ੍ਹਾ ਪੁਲੀਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਹਿਰ ’ਚ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਸੀ।
ਭਗਵਾਨ ਮਹਾਵੀਰ ਚੌਂਕ ਵਿਚ ਰੋਸ ਧਰਨੇ ਨੂੰ ਬਹੁਜਨ ਸਮਾਜ ਐਕਸ਼ਨ ਕਮੇਟੀ ਦੇ ਆਗੂਆਂ ਡਾ. ਮੱਖਣ ਸਿੰਘ, ਚਮਕੌਰ ਸਿੰਘ ਵੀਰ, ਵਰਿਆਮ ਸਿੰਘ ਚੰਦੜ ਪ੍ਰੈਸ ਸਕੱਤਰ ਐਕਸ਼ਨ ਕਮੇਟੀ, ਵਿਜੇ ਲੰਕੇਸ਼, ਮਾਂਗੇ ਰਾਮ, ਦਰਸਨ ਸਿੰਘ ਨੌਰਥ, ਰੋਸ਼ਨ ਲਾਲ, ਕਰਮਜੀਤ ਸਿੰਘ ਹਰੀਗੜ੍ਹ, ਹਰਵਿੰਦਰ ਸਿੰਘ, ਸਫ਼ੀ ਮੁਹੰਮਦ, ਰਣਜੀਤ ਸਿੰਘ ਲਿੱਦੜਾਂ, ਸੁਰਜੀਤ ਸਿੰਘ ਈਓ, ਮਲਕੀਤ ਖੱਟੜਾ, ਰਵੀ ਰਾਣਾ ਨੇ ਸੰਬੋਧਨ ਕੀਤਾ।
ਇਸ ਮੌਕੇ ਰਣਜੀਤ ਨਾਗਰਾ, ਬਿੰਦਰ ਘਾਬਦਾਂ, ਡਾ. ਸੁਖਚੈਨ ਸਿੰਘ ਸਾਰੋਂ , ਲਾਭ ਸਿੰਘ, ਪਰਮਜੀਤ ਸਿੰਘ ਗੱਗੀ, ਗੁਰਮੇਲ ਸਿੰਘ ਰੰਗੀਲਾ , ਅਮਨਪ੍ਰੀਤ ਗੁਰੁ, ਮਨੀਸ਼ ਚੌਹਾਨ, ਕਰਨੈਲ ਸਿੰਘ ਮੰਗਵਾਲ, ਪ੍ਰੀਤਮ ਸਿੰਘ ਛੰਨਾਂ, ਕਰਨੈਲ ਸਿੰਘ ਨੀਲੋਵਾਲ , ਗੁਰਤੇਜ ਭਿਡਰਾਂ, ਪਵਿੱਤਰ ਸਿੰਘ , ਜਗਤਾਰ ਸਿੰਘ ਅਤੇ ਪ੍ਰਕਾਸ਼ ਸਿੰਘ ਸ਼ਾਮਲ ਸਨ।


Comments Off on ਗੁਰੂ ਰਵਿਦਾਸ ਮੰਦਰ: ਬੰਦ ਨਾਲ ਸ਼ਾਹੀ ਸ਼ਹਿਰ ਤੇ ਸੰਗਰੂਰ ਦੀ ਰਫ਼ਤਾਰ ਨੂੰ ਬਰੇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.