ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

Posted On August - 13 - 2019

ਖੇਤਰੀ ਪ੍ਰਤੀਨਿਧ
ਧੂਰੀ, 11 ਅਗਸਤ

ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਵਿੱਕੀ ਪਰੋਚਾ ਤੇ ਹੋਰ।

ਸੰਗਰੂਰ ਵਿੱਚ ਹੋਏ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ’ਚ ਬਾਕਸਿੰਗ ਕਲੱਬ ਧੂਰੀ ਪਿੰਡ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ। ਜਾਣਕਾਰੀ ਦਿੰਦਿਆਂ ਬਾਕਸਿੰਗ ਕੋਚ ਸੰਨੀ ਨੇ ਦੱਸਿਆ ਕਿ 46 ਤੋਂ 48 ਭਾਰ ਵਰਗ ‘ਚ ਕੁਨਾਲ ਨੇ, 57 ਤੋਂ 60 ਕਿੱਲੋ ਭਾਰ ਵਰਗ ‘ਚ ਦਮਨਪ੍ਰੀਤ ਕੌਰ ਨੇ, 64 ਤੋਂ 67 ਕਿੱਲੋ ਭਾਰ ਵਰਗ ‘ਚ ਯੋਰਿਕ ਜਿੰਦਲ ਨੇ ਅਤੇ 70 ਕਿੱਲੋ ਭਾਰ ਵਰਗ ‘ਚ ਦਮਨਪ੍ਰੀਤ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ 52 ਤੋਂ 54 ਕਿੱਲੋ ਭਾਰ ਵਰਗ ‘ਚ ਖ਼ੁਸ਼ੀ ਨੇ ਅਤੇ 57 ਤੋਂ 60 ਕਿੱਲੋ ਭਾਰ ਵਰਗ ‘ਚ ਅਰਸ਼ਦੀਪ ਕੌਰ ਨੇ ਸਿਲਵਰ ਮੈਡਲ ਅਤੇ 60 ਕਿੱਲੋ ਭਾਰ ਵਰਗ ’ਚ ਦਸਮੇਸ਼ ਨੇ, 80 ਕਿੱਲੋ ਤੋਂ ਜ਼ਿਆਦਾ ਭਾਰ ਵਰਗ ‘ਚ ਐਲੀਸ਼ ਸ਼ਰਮਾ ਅਤੇ 46 ਤੋਂ 48 ਕਿੱਲੋ ਭਾਰ ਵਰਗ ‘ਚ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਦਾ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਅਤੇ ਨਰਿੰਦਰ ਸਿੰਘ ਨਿੰਦੂ ਧੂਰੀ ਪਿੰਡ ਵੱਲੋਂ ਸਨਮਾਨ ਕੀਤਾ ਗਿਆ।

ਨੈੱਟਬਾਲ: ਹੈਰੀਟੇਜ ਸਕੂਲ ਦੀਆਂ ਵਿਦਿਆਰਣਾਂ ਮੋਹਰੀ
ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਅਗਸਤ

ਜੇਤੂ ਖਿਡਾਰੀ ਮੁੱਖ ਮਹਿਮਾਨ ਅਤੇ ਸਕੂਲ ਸਟਾਫ਼ ਨਾਲ। -ਫੋਟੋ: ਮੱਟਰਾਂ

ਸਰਕਾਰੀ ਮਿਡਲ ਸਕੂਲ ਨਰੈਣਗੜ੍ਹ ਵਿੱਚ ਭਵਾਨੀਗੜ੍ਹ ਜ਼ੋਨ ਦੇ ਨੈੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਜ਼ੋਨ ਦੀਆਂ 10 ਟੀਮਾਂ ਨੇ ਭਾਗ ਲਿਆ। ਕੁੜੀਆਂ ਦੇ ਗਰੁੱਪ ਵਿਚ ਹੈਰੀਟੇਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ। ਮੁੰਡਿਆਂ ਦੇ ਗਰੁੱਪ ਵਿਚ ਅੰਡਰ-14 ਸਰਕਾਰੀ ਮਿਡਲ ਸਕੂਲ ਨਰੈਣਗੜ੍ਹ, ਅੰਡਰ-17 ਅਤੇ ਅੰਡਰ-19 ਮੁਕਾਬਲੇ ਵਿਚ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਦੇ ਵਿਦਿਆਰਥੀ ਜੇਤੂ ਰਹੇ ਅਤੇ ਕਪਿਆਲ ਸਕੂਲ ਦੇ ਵਿਦਿਆਰਥੀ ਦੂਜੇ ਸਥਾਨ ’ਤੇ ਰਹੇ।
ਧੂਰੀ: (ਖੇਤਰੀ ਪ੍ਰਤੀਨਿਧ) ਸਿਪਾਹੀ ਜਸਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿੱਚ ਜ਼ੋਨ ਪੱਧਰ ’ਤੇ ਲੜਕਿਆਂ ਦੇ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਅੰਡਰ 14 ਸਾਲ ’ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਸਰਕਾਰੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਅਤੇ ਕੈਂਬਰਿਜ ਸਕੂਲ ਧੂਰੀ ਦਰਮਿਆਨ ਹੋਇਆ, ਜਿਸ ਵਿਚ ਕੈਂਬਰਿਜ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਟਰਾਫੀ ’ਤੇ ਕਬਜ਼ਾ ਕੀਤਾ।

 


Comments Off on ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.