ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਖ਼ੁਰਾਕੀ ਪਦਾਰਥਾਂ ਨੂੰ ਟਰਾਂਸਫ਼ੈਟ ਮੁਕਤ ਕਰਨ ਸਬੰਧੀ ਮੰਗ ਪੱਤਰ ਦਿੱਤਾ

Posted On August - 13 - 2019

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਅਗਸਤ
ਖ਼ੁਰਾਕੀ ਪਦਾਰਥਾਂ ਨੂੰ ਟਰਾਂਸਫੈਟ (ਖਾਣ ਵਾਲੀਆਂ ਚੀਜ਼ਾਂ ਵਿੱਚ ਨੁਕਸਾਨ-ਦਾਇਕ ਤੱਤ) ਮੁਕਤ ਕਰਨ ਅਤੇ ਸਿਹਤਮੰਦ ਬਣਾਉਣ ਲਈ ਸਿਵਲ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਇਕ ਸਾਂਝੇ ਉੱਚ ਪੱਧਰੀ ਵਫ਼ਦ ਵੱਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਕਟਸ ਇੰਟਰਨੈਸ਼ਨਲ, ਕੰਜ਼ਿਊਮਰ ਵਾਈਸ, ਸਿਟੀਜ਼ਨ ਕੰਜ਼ਿਊਮਰ ਐਂਡ ਸਿਵਿਕ ਐਕਸ਼ਨ ਗਰੁੱਪ ਦੇ ਆਗੂਆਂ ਨੇ ਮੰਗ ਕੀਤੀ ਕਿ ਵਨਸਪਤੀ ਅਤੇ ਖਾਦ/ਤੇਲਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਮੌਜੂਦ ਮਾਣਕ 5 ਪ੍ਰਤੀਸ਼ਤ ਤੋਂ ਘੱਟ ਕਰਕੇ 2 ਪ੍ਰਤੀਸ਼ਤ ਤੱਕ ਕਰਨ ਦਾ ਟੀਚਾ ਰੱਖਿਆ ਜਾਵੇ ਕਿਉਂਕਿ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਫੈਟ ਜ਼ਿਆਦਾ ਹੋਣ ਕਾਰਨ ਮੋਟਾਪਾ ਵਧ ਜਾਂਦਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ ਅਤੇ ਸ਼ੂਗਰ ਦਾ ਅਟੈਕ, ਅਧਰੰਗ ਦਾ ਅਟੈਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗਠੀਆ ਦਾ ਵੀ ਖ਼ਤਰਾ ਹੁੰਦਾ ਹੈ। ਚੇਤੇ ਰਹੇ ਵਿਸ਼ਵ ਸਿਹਤ ਸੰਗਠਨ ਵੱਲੋਂ ਪੂਰੇ ਵਿਸ਼ਵ ਵਿੱਚ ਵਨਸਪਤੀ ਤੇਲ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਸਾਲ 2023 ਤੱਕ 2 ਪ੍ਰਤੀਸ਼ਤ ਤੱਕ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਵੱਲੋਂ ਮੌਜੂਦ ਮਾਣਕਾਂ ਦੇ ਅਨੁਸਾਰ ਸਿਰਫ਼ ਬਨਸਪਤੀ ਤੇਲ ਅਤੇ ਹੋਰ ਖਾਦ ਪਦਾਰਥ/ਤੇਲਾਂ ਵਿੱਚ ਹੀ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਸਾਰੇ ਪ੍ਰਕਾਰ ਦੇ ਖਾਦ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਕਾਰਡੀਓਵਸਕੂਲਰ ਬਿਮਾਰੀਆਂ ਹੋਣ ਦਾ ਸਭ ਤੋਂ ਵੱਡਾ ਕਾਰਨ ਖਾਣੇ ਵਿੱਚ ਜ਼ਿਆਦਾ ਫੈਟ ਮੰਨਿਆ ਜਾ ਰਿਹਾ ਹੈ।
ਕੰਜ਼ਿਊਮਰ ਵਾਈਸ ਦੇ ਆਸਿਮ ਸਨਿਆਲ ਨੇ ਕਿਹਾ ਕਿ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਲਈ ਜ਼ਰੂਰੀ ਹੈ ਕਿ ਉਸ ਲਈ ਮੌਜੂਦ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਜਾਵੇ। ਜਿਸ ਵਿੱਚ ਮੌਜੂਦ ਫੂਡ ਟੈਸਟਿੰਗ ਲੈਬਾਰਟਰੀ ਦੇ ਢਾਂਚੇ ਨੂੰ ਅਪਗਰੇਡ ਕਰਨਾ, ਨਵੀਂ ਫੂਡ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨਾ ਸ਼ਾਮਲ ਹੈ।


Comments Off on ਖ਼ੁਰਾਕੀ ਪਦਾਰਥਾਂ ਨੂੰ ਟਰਾਂਸਫ਼ੈਟ ਮੁਕਤ ਕਰਨ ਸਬੰਧੀ ਮੰਗ ਪੱਤਰ ਦਿੱਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.