ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

Posted On August - 12 - 2019

ਪੋਰਟ ਆਫ ਸਪੇਨ, 11 ਅਗਸਤ

ਵੈਸਟ ਇੰਡੀਜ਼ ਖ਼ਿਲਾਫ਼ ਅਰਧ ਸੈਂਕੜਾ ਪੂਰਾ ਕਰਨ ਮਗਰੋਂ ਗੇਂਦ ਨਾਲ ਖੇਡਦਾ ਹੋਇਆ ਵਿਰਾਟ ਕੋਹਲੀ। -ਫੋਟੋ: ਪੀਟੀਆਈ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।
ਉਸ ਨੇ ਜੇਸਨ ਹੋਲਡਰ ਵੱਲੋਂ ਸੁੱਟੇ ਗਏ ਪਾਰੀ ਦੇ ਪੰਜਵੇਂ ਓਵਰ ਵਿੱਚ ਇੱਕ ਦੌੜ ਲੈ ਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ। ਮੀਆਂਦਾਦ ਨੇ ਵੈਸਟ ਇੰਡੀਜ਼ ਖ਼ਿਲਾਫ਼ 64 ਪਾਰੀਆਂ ਵਿੱਚ 1930 ਦੌੜਾਂ ਬਣਾਈਆਂ ਹਨ, ਜਦਕਿ ਕੋਹਲੀ ਨੇ ਸਿਰਫ਼ 34 ਪਾਰੀਆਂ ਵਿੱਚ ਉਸ ਨੂੰ ਪਛਾੜ ਦਿੱਤਾ। ਕੋਹਲੀ ਨੇ ਅੱਜ 125 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 120 ਦੌੜਾਂ ਬਣਾਈਆਂ।
ਮੀਆਂਦਾਦ ਨੇ ਕੈਰੇਬਿਆਈ ਟੀਮ ਖ਼ਿਲਾਫ਼ 64 ਪਾਰੀਆਂ ਵਿੱਚ ਇੱਕ ਸੈਂਕੜਾ ਅਤੇ 12 ਨੀਮ ਸੈਂਕੜਿਆਂ ਦੀ ਮਦਦ ਨਾਲ 1930 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਔਸਤ 33.85 ਦਾ ਰਿਹਾ, ਜਦਕਿ ਕੋਹਲੀ ਨੇ ਇਸ ਟੀਮ ਖ਼ਿਲਾਫ਼ ਰਿਕਾਰਡ ਸੱਤ ਸੈਂਕੜੇ ਅਤੇ 11 ਨੀਮ ਸੈਂਕੜਿਆਂ ਦੀ ਮਦਦ ਨਾਲ 72 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਸ ਸੂਚੀ ਵਿੱਚ ਆਸਟਰੇਲੀਆ ਦਾ ਸਾਬਕਾ ਸਲਾਮੀ ਬੱਲੇਬਾਜ਼ ਮਾਰਕ ਵਾਅ 47 ਮੈਚਾਂ ਵਿੱਚ 1708 ਦੌੜਾਂ ਨਾਲ ਤੀਜੇ ਸਥਾਨ ’ਤੇ ਹੈ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਪਾਰੀ ਜੋਹਾਨੈੱਸਬਰਗ ਵਿੱਚ 2009 ਚੈਂਪੀਅਨਸ਼ਿਪ ਟਰਾਫੀ ਵਿੱਚ ਖੇਡੀ ਸੀ, ਜਿਸ ਵਿੱਚ ਉਸ ਨੇ 79 ਦੌੜਾਂ ਬਣਾਈਆਂ ਸਨ। ਇਸ ਟੀਮ ਖ਼ਿਲਾਫ਼ ਉਸ ਨੇ ਪਹਿਲੀ ਸੈਂਕੜੇ ਵਾਲੀ ਪਾਰੀ 2011 ਵਿੱਚ ਵਿਸ਼ਾਖਾਪਟਨਮ ਵਿੱਚ ਖੇਡੀ ਸੀ। ਵੈਸਟ ਇੰਡੀਜ਼ ਦੇ ਖ਼ਿਲਾਫ਼ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਜੁਲਾਈ 2017 ਤੋਂ ਅਕਤੂਬਰ 2018 ਦੌਰਾਨ ਲਗਾਤਾਰ ਚਾਰ ਸੈਂਕੜੇ ਮਾਰੇ। -ਪੀਟੀਆਈ

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਨੂੰ ਪਛਾੜਿਆ

ਵੈਸਟ ਇੰਡੀਜ਼ ਲਈ ਆਪਣੇ 300ਵੇਂ ਇੱਕ ਰੋਜ਼ਾ ਮੈਚ ਦੀ ਸ਼ੁਰੂਆਤ ਕਰਦਾ ਹੋਇਆ ਕ੍ਰਿਸ ਗੇਲ।

ਪੋਰਟ ਆਫ ਸਪੇਨ: ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਸ ਮੁਕਾਮ ’ਤੇ ਪਹੁੰਚਾਂਗਾ। ਮੈਂ ਰੱਬ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਂ ਆਪਣਾ 300ਵਾਂ ਮੈਚ ਖੇਡ ਰਿਹਾ ਹਾਂ।’’ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਇਸ ਨੂੰ ਵਿਲੱਖਣ ਪ੍ਰਾਪਤੀ ਦੱਸਿਆ। ਉਸ ਨੇ ਕਿਹਾ, ‘‘300 ਮੈਚ ਕਾਫ਼ੀ ਜ਼ਿਆਦਾ ਮੈਚ ਹੁੰਦੇ ਹਨ। ਸਾਡੇ ਡਰੈਸਿੰਗ ਰੂਮ ਵਿੱਚ ਮੌਜੂਦਾ ਖਿਡਾਰੀ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ।’’ ਗੇਲ ਇੱਕ ਰੋਜ਼ਾ ਮੈਚਾਂ ਦਾ ਤੀਹਰਾ ਸੈਂਕੜਾ ਪੂਰਾ ਕਰਨ ਵਾਲਾ ਦੁਨੀਆਂ ਦਾ 21ਵਾਂ ਬੱਲੇਬਾਜ਼ ਬਣ ਗਿਆ ਹੈ। ਭਾਰਤ ਦਾ ਸਚਿਨ ਤੇਂਦੁਲਕਰ 463 ਮੈਚ ਨਾਲ ਸ਼ਿਖਰ ’ਤੇ ਹੈ। ਭਾਰਤ ਦਾ ਮੁਹੰਮਦ ਅਜ਼ਹਰੂਦੀਨ 1998 ਵਿੱਚ 300 ਇੱਕ ਰੋਜ਼ਾ ਖੇਡਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਬਣਿਆ ਸੀ। ਭਾਰਤ ਦੇ ਕੁੱਲ ਛੇ ਖਿਡਾਰੀਆਂ ਨੇ, ਜਦਕਿ ਸ੍ਰੀਲੰਕਾ ਦੇ ਸਭ ਤੋਂ ਵੱਧ ਸੱਤ ਖਿਡਾਰੀਆਂ ਨੇ 300 ਜਾਂ ਇਸ ਤੋਂ ਵੱਧ ਇੱਕ ਰੋਜ਼ਾ ਖੇਡੇ ਹਨ। ਪਾਕਿਸਤਾਨ ਦੇ ਤਿੰਨ ਅਤੇ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਦੋ-ਦੋ ਖਿਡਾਰੀ ਇਸ ਮੁਕਾਮ ’ਤੇ ਪਹੁੰਚੇ ਹਨ। ਨਿਊਜ਼ੀਲੈਂਡ ਅਤੇ ਇੰਗਲੈਂਡ ਦਾ ਕੋਈ ਵੀ ਖਿਡਾਰੀ ਹਾਲੇ ਤੱਕ 300 ਇੱਕ ਰੋਜ਼ਾ ਨਹੀਂ ਖੇਡ ਸਕਿਆ। -ਪੀਟੀਆਈ

 


Comments Off on ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.