ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

Posted On August - 19 - 2019

ਨਵੀਂ ਦਿੱਲੀ, 18 ਅਗਸਤ
ਰਾਜਕੁਮਾਰੀ ਡਾਇਨਾ, ਜੋ ਕਿ ਮਦਰ ਟੈਰੇਸਾ ਤੋਂ ਪ੍ਰਭਾਵਿਤ ਸੀ, ਕੋਲਕਾਤਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ। ਇਹ ਖੁਲਾਸਾ ਕਿਤਾਬ ‘‘ਦਿ ਜਰਨੀ ਆਫ ਏ ਵਾਈਜ਼ ਮੈਨ: ਐੱਲਐੱਮ ਸਿੰਘਵੀ’’ ਵਿੱਚ ਸ੍ਰੀ ਸਿੰਘਵੀ ਦੇ ਪੁੱਤਰ ਅਭਿਸ਼ੇਕ ਸਿੰਘਵੀ ਨੇ ਕਰਦਿਆਂ ਕਈ ਹੋਰ ਰੋਚਕ ਗੱਲਾਂ ’ਤੇ ਵੀ ਚਾਨਣਾ ਪਾਇਆ ਗਿਆ ਹੈ। ਡਾਇਨਾ ਅਤੇ ਉਸ ਦੇ ਪਤੀ ਪ੍ਰਿੰਸ ਚਾਰਲਸ ਦੀ ਐੱਲਐੱਮ ਸਿੰਘਵੀ, ਜੋ ਕਿ 1990 ਦੇ ਦਹਾਕੇ ਦੌਰਾਨ ਯੂਕੇ ਵਿੱਚ ਸਭ ਤੋਂ ਲੰਮਾ ਸਮਾਂ ਹਾਈ ਕਮਿਸ਼ਨਰ ਵਜੋਂ ਕੰਮ ਕਰਦੇ ਰਹੇ, ਨਾਲ ਗੂੜ੍ਹੀ ਮਿੱਤਰਤਾ ਸੀ। ਪਲਿੰਪਜੈਸਟ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਕਈ ਦੁਰਲੱਭ ਤਸਵੀਰਾਂ ਅਤੇ ਇਤਿਹਾਸਕ ਮਹੱਤਵ ਵਾਲੇ ਦਸਤਾਵੇਜ਼ ਦਿੱਤੇ ਗਏ ਹਨ।
ਕਿਤਾਬ ਵਿੱਚ ਦੱਸਿਆ ਗਿਆ ਕਿ ਰਾਜਕੁਮਾਰੀ ਡਾਇਨਾ ਵੱਲੋਂ ਐੱਲਐੱਮ ਸਿੰਘਵੀ ਨੂੰ 1 ਮਈ 1987 ਨੂੰ ਲਿਖੇ ਪੱਤਰ ਅਨੁਸਾਰ ਉਹ ਕੋਲਕਾਤਾ ਵਿੱਚ ਕੁਝ ਏਡਜ਼ ਪੀੜਤ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ ਜਿਨ੍ਹਾਂ ਬਾਰੇ ਮਦਰ ਟੈਰੇਸਾ ਵੱਲੋਂ ਉਸ ਨਾਲ ਗੱਲਬਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਕੈਨਸਿੰਗਟਨ ਪੈਲੇਸ ਵੱਲੋਂ ਹਾਈ ਕਮਿਸ਼ਨਰ ਨੂੰ 10 ਫਰਵਰੀ 1997 ਨੂੰ ਲਿਖੇ ਇੱਕ ਹੋਰ ਪੱਤਰ ਅਨੁਸਾਰ ਰਾਜਕੁਮਾਰੀ ਡਾਇਨਾ ਨੇ ਭਾਰਤ ਵਾਸਤੇ ਕੰਮ ਕਰਨ ਦੀ ਉਤਸੁਕਤਾ ਪ੍ਰਗਟਾਈ ਸੀ। ਪੱਤਰ ਵਿੱਚ ਉਸ ਵੱਲੋਂ ਹਾਈ ਕਮਿਸ਼ਨਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਵਾਸਤੇ ਬੇਝਿਜਕ ਹੋ ਕੇ ਦੱਸਣ ਲਈ ਕਿਹਾ ਗਿਆ। -ਪੀਟੀਆਈ


Comments Off on ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.