ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ’ਚ 65 ਫੈਕਟਰੀਆਂ ਨੂੰ ਤਾਲੇ ਵੱਜੇ

Posted On August - 12 - 2019

ਤਰਲੋਚਨ ਸਿੰਘ
ਚੰਡੀਗੜ੍ਹ, 11 ਅਗਸਤ
ਭਾਵੇਂ ਕਾਂਗਰਸ ਨੇ ਲੋਕਾਂ ਨੂੰ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਹਾਸਲ ਕੀਤੀ ਹੈ ਪਰ ਅੰਕੜਿਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ 9 ਮਹੀਨਿਆਂ ਦੇ ਰਾਜ ਦੌਰਾਨ ਹੀ ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚਲੀਆਂ ਹੀ 65 ਫੈਕਟਰੀਆਂ ਨੂੰ ਜਿੰਦਰੇ ਵੱਜਣ ਕਾਰਨ ਸੈਂਕੜੇ ਮਜ਼ਦੂਰ ਤੇ ਵਰਕਰ ਬੇਰੁਜ਼ਗਾਰ ਹੋ ਗਏ ਸਨ।
ਕਿਰਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੌਰਾਨ ਕੇਵਲ ਜ਼ਿਲ੍ਹਾ ਲੁਧਿਆਣਾ ਵਿੱਚ ਹੀ 177 ਫੈਕਟਰੀਆਂ ਦੀ ਤਾਲਾਬੰਦੀ ਹੋਈ ਸੀ। ਹੈਰਾਨੀਜਨਕ ਅੰਕੜਿਆਂ ਅਨੁਸਾਰ ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ਦੌਰਾਨ ਹੀ ਜ਼ਿਲ੍ਹਾ ਲੁਧਿਆਣਾ ਵਿਚਲੀਆਂ 65 ਫੈਕਟਰੀਆਂ ਨੂੰ ਰਿਕਾਰਡ ਤਾਲੇ ਲੱਗ ਗਏ ਸਨ, ਜਦਕਿ ਕਾਂਗਰਸ ਪਾਰਟੀ ਰੁਜ਼ਗਾਰ ਦਾ ਦੌਰ ਸ਼ੁਰੂ ਕਰਨ ਦੇ ਵੱਡੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ।
ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ 2017 ਵਿੱਚ ਕਮਾਂਡ ਸਾਂਭੀ ਸੀ। ਕੈਪਟਨ ਦੇ ਮੁੱਖ ਮੰਤਰੀ ਬਣਦਿਆਂ ਹੀ ਬੇਰੁਜ਼ਗਾਰਾਂ ਨੂੰ ਭਾਰੀ ਰਾਹਤ ਮਹਿਸੂਸ ਹੋ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਦੇ ਮੈਨੀਫੈਸਟੋ ਵਿਚਲੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤੋਂ ਭਾਰੀ ਆਸਾਂ ਸਨ। ਇਸ ਦੇ ਉਲਟ ਕੈਪਟਨ ਦੇ ਮੁੱਖ ਮੰਤਰੀ ਬਣਦਿਆਂ ਹੀ ਉਦਯੋਗਿਕ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਲੁਧਿਆਣਾ ਵਿਚਲੀਆਂ 65 ਫੈਕਟਰੀਆਂ ਸਾਲ 2017 ਦੌਰਾਨ ਹੀ ਬੰਦ ਹੋ ਗਈਆਂ ਸਨ, ਜੋ ਰਿਕਾਰਡ ਗਿਣਤੀ ਹੈ। ਕਿਰਤ ਵਿਭਾਗ ਦੇ ਅੰਕੜਿਆਂ ਅਨੁਸਾਰ ਬਾਦਲ ਸਰਕਾਰ ਵੇਲੇ ਸਾਲ 2007 ਤੋਂ ਲੈ ਕੇ 2016 ਤੱਕ ਭਾਵੇਂ ਜ਼ਿਲ੍ਹਾ ਲੁਧਿਆਣਾ ਵਿੱਚ 177 ਫੈਕਟਰੀਆਂ ਦੀ ਤਾਲਾਬੰਦੀ ਹੋਈ ਸੀ ਪਰ ਇਕ ਸਾਲ ਵਿੱਚ ਇਕੱਠੀਆਂ 65 ਫੈਕਟਰੀਆਂ ਬੰਦ ਨਹੀਂ ਹੋਈਆਂ ਸਨ। ਬਾਦਲ ਸਰਕਾਰ ਵੇਲੇ ਕੇਵਲ ਸਾਲ 2016 ਵਿੱਚ ਹੀ ਸਭ ਤੋਂ ਵੱਧ 47 ਫੈਕਟਰੀਆਂ ਬੰਦ ਹੋਈਆਂ ਸਨ।
ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੀ ਬਾਦਲ ਸਰਕਾਰ ਵੇਲੇ ਜ਼ਿਲ੍ਹਾ ਲੁਧਿਆਣਾ ਵਿਚਲੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਾਲ 2007 ਦੌਰਾਨ 25, ਸਾਲ 2008 ਦੌਰਾਨ 6, ਸਾਲ 2009 ਦੌਰਾਨ ਇੱਕ, ਸਾਲ 2010 ਦੌਰਾਨ 6, ਸਾਲ 2011 ਦੌਰਾਨ 32, ਸਾਲ 2012 ’ਚ ਕੋਈ ਨਹੀਂ, ਸਾਲ 2013 ਦੌਰਾਨ 25, ਸਾਲ 2014 ਦੌਰਾਨ 24, ਸਾਲ 2015 ਦੌਰਾਨ 11 ਅਤੇ ਸਾਲ 2016 ਦੌਰਾਨ 47 ਫੈਕਟਰੀਆਂ ਬੰਦ ਹਈਆਂ ਸਨ। ਇਸ ਤਰ੍ਹਾਂ ਪਿਛਲੀ ਬਾਦਲ ਸਰਕਾਰ ਦੇ ਤਕਰੀਬਨ 10 ਸਾਲਾਂ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ੍ਹ 177 ਫੈਕਟਰੀਆਂ ਬੰਦ ਹੋਈਆਂ ਹਨ ਜਦਕਿ ਕੈਪਟਨ ਸਰਕਾਰ ਦੇ ਪਹਿਲੇ ਸਾਲ 2017 ਦੌਰਾਨ 9 ਮਹੀਨਿਆਂ ਵਿੱਚ ਹੀ 65 ਫੈਕਟਰੀਆਂ ਬੰਦ ਹੋਈਆਂ ਹਨ। ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਸਾਲ 2007 ਤੋਂ ਲੈ ਕੇ ਸਾਲ 2017 ਦੌਰਾਨ ਕੁੱਲ੍ਹ 242 ਫੈਕਟਰੀਆਂ ਨੂੰ ਤਾਲੇ ਲੱਗੇ ਹਨ। ਇਸ ਦੇ ਨਾਲ ਹੀ ਉਦਯੋਗ ਤੇ ਵਣਜ, ਸੂਚਨਾ ਤਕਨਾਲੋਜੀ, ਨਿਵੇਸ਼ ਪ੍ਰੋਤਸਾਹਨ ਵਿਭਾਗ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਕੋਈ ਵੀ ਨਵੀਂ ਫੈਕਟਰੀ ਖੋਲ੍ਹਣ ਦੀ ਸਰਕਾਰ ਦੀ ਤਜਵੀਜ਼ ਨਹੀਂ ਹੈ।
ਦੱਸਣਯੋਗ ਹੈ ਕਿ ਦੂਸਰੇ ਪਾਸੇ ਸਰਕਾਰ ਸਮੂਹ ਸਰਕਾਰੀ ਵਿਭਾਗਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਨਵੀਂ ਭਰਤੀ ਰਾਹੀਂ ਭਰਨ ਦੀ 27 ਮਹੀਨਿਆਂ ਬਾਅਦ ਮਹਿਜ਼ ਕਾਗਜ਼ੀ ਕਾਰਵਾਈ ਹੀ ਕਰ ਰਹੀ ਹੈ, ਜਿਸ ਕਾਰਨ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ’ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਘਰ-ਘਰ ਨੌਕਰੀ ਦੀ ਥਾਂ ਬੇਰੁਜ਼ਗਾਰੀ ਪਹੁੰਚਾਈ: ਮਾਣੂੰਕੇ

‘ਆਪ’ ਦੀ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਦੋਸ਼ ਲਾਇਆ ਕਿ ਭਾਵੇਂ ਕੈਪਟਨ ਸਰਕਾਰ ਦਾ ਨਾਅਰਾ ਘਰ-ਘਰ ਨੌਕਰੀ ਦੇਣਾ ਸੀ ਪਰ ਫੈਕਟਰੀਆਂ ਬੰਦ ਹੋਣ ਦੇ ਕਾਰਨ ਉਨ੍ਹਾਂ ਨੂੰ ਕਿਰਤ ਵਿਭਾਗ ਵੱਲੋਂ ਮਿਲੇ ਅੰਕੜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੌਰਾਨ ਉਲਟਾ ਬੇਰੁਜ਼ਗਾਰੀ ਦਾ ਹੀ ਪਸਾਰਾ ਹੋ ਰਿਹਾ ਹੈ। ਸ੍ਰੀਮਤੀ ਮਾਣੂਕੇ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਸੂਬੇ ਵਿੱਚ ਬੰਦ ਹੋਈਆਂ ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਉਨ੍ਹਾਂ ਦੇ ਰਾਜ ਦੌਰਾਨ ਧੂੰਏਂ ਨਿਕਲਣ ਲੱਗ ਪਏ ਹਨ ਪਰ ਹੁਣ ਮੌਨਸੂਨ ਸੈਸ਼ਨ ਦੌਰਾਨ ਸਰਕਾਰ ਤੋਂ ਹਾਸਲ ਹੋਏ ਅੰਕੜੇ ਇਸ ਤੋਂ ਉਲਟੀ ਤਸਵੀਰ ਦਿਖਾ ਰਹੇ ਹਨ।


Comments Off on ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ’ਚ 65 ਫੈਕਟਰੀਆਂ ਨੂੰ ਤਾਲੇ ਵੱਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.