ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

Posted On August - 20 - 2019

ਟ੍ਰਿਬਿਊਨ ਨਿਊਜ਼ ਸਰਵਿਸ
ਸਰੀ, 19 ਅਗਸਤ

ਕਸ਼ਮੀਰੀਆਂ ਦੇ ਹੱਕ ਵਿਚ ਕੀਤੀ ਰੈਲੀ ਦੀ ਝਲਕ।

ਕਸ਼ਮੀਰ ਵਿੱਚ ਲੋਕਾਂ ਬਣੇ ਹਾਲਾਤ ਖ਼ਿਲਾਫ਼ ਇੱਥੇ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਆਵਾਜ਼ ਬੁਲੰਦ ਕੀਤੀ। ਇਹ ਰੋਸ ਰੈਲੀ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਦੀ ਅਗਵਾਈ ਹੇਠ ਕੀਤੀ ਗਈ। ਰੈਲੀ ਵਿੱਚ ਕਸ਼ਮੀਰੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਤੇ ਨਜ਼ਰਬੰਦ ਕਰਨ ਦੀ ਨਿੰਦਾ ਕੀਤੀ।
ਸਾਰੇ ਬੁਲਾਰਿਆਂ ਨੇ ਕਸ਼ਮੀਰੀਆਂ ਨਾਲ ਇੱਕਜੁੱਟਤਾ ਦਾ ਇਜ਼ਹਾਰ ਕੀਤਾ। ਰੈਲੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਕੈਨੇਡੀਅਨ ਪ੍ਰਧਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਬੋਧਨ ਕਰਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਸਰੀ ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੇ ਭਾਰਤ ਵਿੱਚ ਘੱਟ ਗਿਣਤੀਆਂ ਉੱਤੇ ਹੋ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਉਠਾਈ। ਐੱਨਡੀਪੀ ਦੇ ਸਾਬਕਾ ਸੰਸਦ ਮੈਂਬਰ ਸਵੈਂਡ ਰੌਬਿਨਸਨ ਨੇ ਆਪਣਾ ਸੁਨੇਹਾ ਰੈਲੀ ਵਿੱਚ ਭੇਜਿਆ। ਇਹ ਸੁਨੇਹਾ ਉਨ੍ਹਾਂ ਦੀ ਪਾਰਟੀ ਦੀ ਸਰੀ ਫਲੀਟਵੁੱਡ-ਪੋਰਟ ਕੈੱਲਜ਼ ਹਲਕੇ ਤੋਂ ਉਮੀਦਵਾਰ ਐਨੀ ਓਹਾਨਾ ਨੇ ਪੜ੍ਹਿਆ। ਪਾਰਟੀ ਦੇ ਇਕ ਹੋਰ ਉਮੀਦਵਾਰ ਸਟੀਫਨ ਕ੍ਰੋਜ਼ੀਅਰ ਨੇ ਵੀ ਰੈਲੀ ਵਿੱਚ ਹਿੱਸਾ ਲਿਆ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਕਾਰ ਚਲਾ ਰਹੀ ਐੱਨਡੀਪੀ ਦੇ ਵਿਧਾਇਕਾਂ ਦੀ ਖਾਮੋਸ਼ੀ ਬਾਰੇ ਸਵਾਲ ਵੀ ਉਠਾਏ ਗਏ।
ਰੈਲੀ ਨੂੰ ਕਸ਼ਮੀਰੀ ਕਾਰਕੁਨਾਂ ਔਜ਼ੇਬ ਮਨਜ਼ੂਰ, ਹਮਜ਼ਾ ਤੇ ਜ਼ੈਨਬ ਤੋਂ ਇਲਾਵਾ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ, ਗਿਆਨ ਸਿੰਘ ਗਿੱਲ, ਇੰਦਰਜੀਤ ਸਿੰਘ ਬੈਂਸ ਤੇ ਬਰਜਿੰਦਰ ਸਿੰਘ, ਸਿੱਖ ਵਿਦਵਾਨ ਗੁਰਵਿੰਦਰ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ, ਖੱਬੇਪੱਖੀ ਕਾਰਕੁਨ ਰਵਾਇਤ ਸਿੰਘ ਤੇ ਅਵਤਾਰ ਗਿੱਲ, ਆਈਏਪੀਆਈ ਦੇ ਮੈਂਬਰਾਂ ਤੇ ਸਮਰਥਕਾਂ ਰਾਕੇਸ਼ ਕੁਮਾਰ, ਸਈਦ ਵਜਾਹਤ ਤੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।

 


Comments Off on ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.