ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

Posted On August - 19 - 2019

ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ

ਸੁਖਮਨਪ੍ਰੀਤ ਸਿੰਘ, ਬਲਵਿੰਦਰ ਸਿੰਘ

ਮਾਨਸਾ ਨੇੜਲੇ ਪਿੰਡ ਬਾਜੇਵਾਲਾ ਦੇ ਇਕ ਕਿਸਾਨ ਦੇ ਪੁੱਤਰ ਨੂੰ ਹੋਏ ਕੈਂਸਰ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਕਿਸਾਨ ਬਲਵਿੰਦਰ ਸਿੰਘ ਉਰਫ਼ ਕਾਲਾ ਦੇ ਪਹਿਲੀ ਜਮਾਤ ਵਿਚ ਪੜ੍ਹਦੇ ਪੁੱਤਰ ਸੁਖਮਨਪ੍ਰੀਤ ਨੂੰ ਕੈਂਸਰ ਹੋ ਗਿਆ ਸੀ ਅਤੇ ਉਸਦਾ ਇਲਾਜ ਕਰਵਾਉਣ ਦੇ ਬਾਵਜੂਦ ਜਦੋਂ ਉਹ ਠੀਕ ਨਾ ਹੋਇਆ ਤਾਂ ਪ੍ਰੇਸ਼ਾਨੀ ਵਿਚ ਬਲਵਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ।
ਉਸ ਦੇ ਅਜੇ ਫੁੱਲ ਵੀ ਨਹੀਂ ਚੁਗੇ ਸਨ ਕਿ ਕੈਂਸਰ ਪੀੜਤ ਉਸ ਦਾ ਪੁੱਤਰ ਵੀ ਚੱਲ ਵਸਿਆ। ਖ਼ੁਦਕੁਸ਼ੀ ਕਰਨ ਵਾਲੇ ਬਲਵਿੰਦਰ ਸਿੰਘ ਦੇ ਪਿਤਾ ਧੰਨਾ ਸਿੰਘ ਦਾ ਬੁਢਾਪਾ ਰੁਲ ਗਿਆ ਹੈ, ਜਿਸ ਦਾ ਨੌਜਵਾਨ ਪੁੱਤਰ ਅਤੇ ਪੋਤਰਾ ਉਮਰ ਭਰ ਦਾ ਰੋਣਾ ਉਸ ਦੇ ਪੱਲੇ ਪਾ ਗਏ ਹਨ। ਸੁਖਮਨਪ੍ਰੀਤ ਦੀ ਮਾਤਾ ਜਸਵੀਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਉ-ਪੁੱਤਰ ਦੀ ਮੌਤ ਮਗਰੋਂ ਪਿੰਡ ਵਿਚ ਸੋਗ ਦਾ ਮਾਹੌਲ ਹੈ।
ਪਿੰਡ ਦੇ ਲੋਕ ਸਰਕਾਰ ਦੇ ਕੈਂਸਰ ਦੀ ਰੋਕਥਾਮ ਸਬੰਧੀ ਦਾਅਵਿਆਂ ਨੂੰ ਕੋਸ ਰਹੇ ਸਨ। ਆਮ ਲੋਕਾਂ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਕੈਂਸਰ ਸਬੰਧੀ ਪ੍ਰਬੰਧ ਘੱਟ ਕੀਤੇ ਗਏ ਹਨ ਅਤੇ ਰਾਜਨੀਤੀ ਵੱਧ ਹੋਣ ਲੱਗੀ ਹੈ, ਜਿਸ ਕਾਰਨ ਘਰਾਂ ਵਿਚ ਸੱਥਰ ਵਿਛ ਰਹੇ ਹਨ।


Comments Off on ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.