ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕੈਂਸਰ ’ਤੇ ਜਿੱਤ ਹਾਸਲ ਕਰਨ ਵਾਲੀ ਕੌਮਾਂਤਰੀ ਅਥਲੀਟ ਹਰਜੀਤ ਕੌਰ

Posted On August - 31 - 2019

ਮਹਿੰਦਰ ਸਿੰਘ ਰੱਤੀਆਂ
ਜਦੋਂ ਕੋਈ ਇਹ ਸੁਣਦਾ ਹੈ ਕਿ ਉਸ ਨੂੰ ਕੈਂਸਰ ਹੈ, ਤਾਂ ਉਸ ਦੀ ਅੱਧੀ ਜਾਨ ਉਦੋਂ ਹੀ ਨਿਕਲ ਜਾਂਦੀ ਹੈ। ਕੈਂਸਰ ਪੀੜਤ ਆਦਮੀ ਬਿਮਾਰੀ ਤੋਂ ਪਹਿਲਾਂ ਸੋਚ-ਸੋਚ ਕੇ ਹੀ ਮਰ ਜਾਂਦਾ ਹੈ ਅਤੇ ਸਾਡੇ ਸਮਾਜ ਵਿਚ ਇਹੋ ਵਿਚਾਰ ਹੈ ਕਿ ਜੇ ਕਿਸੇ ਨੂੰ ਕੈਂਸਰ ਹੈ ਤਾਂ ਉਸ ਦੀ ਮੌਤ ਹੋ ਜਾਵੇਗੀ। ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਇਸ ਖ਼ਤਰਨਾਕ ਬਿਮਾਰੀ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਨੂੰ ਜਿੱਤ ਲੈਂਦੇ ਹਨ। ਕਈ ਹਿੰਦੀ ਫਿਲਮਾਂ ਦੇ ਅਦਾਕਾਰਾਂ ਤੇ ਹੋਰਨਾਂ ਲੋਕਾਂ ਨੇ ਕੈਂਸਰ ਤੋਂ ਜੰਗ ਜਿੱਤੀ ਹੈ। ਅਜਿਹੇ ਹੀ ਕੈਂਸਰ ਨੂੰ ਹਰਾ ਕੇ ‘ਜ਼ਿੰਦਗੀ’ ਜਿੱਤਣ ਵਾਲਿਆਂ ਵਿਚੋਂ ਇੱਕ ਹੈ ਕੌਮਾਂਤਰੀ ਅਥਲੀਟ ਤੇ ਪੁਲੀਸ ਸਬ-ਇੰਸਪੈਕਟਰ ਹਰਜੀਤ ਕੌਰ। ਹਰਜੀਤ ਕੌਰ ਅਨੁਸਾਰ ਕੈਂਸਰ ਦਾ ਮਤਲਬ ਮੌਤ ਨਹੀਂ, ਡਰੋ ਨਾ ਸਕਾਰਾਤਮਕ ਸੋਚ ਰੱਖੋ। ਇਸ ਬਿਮਾਰੀ ਵਿਚ ਜੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਬਣਾਈਏ ਤਾਂ ਖ਼ਤਰਾ ਟਲ ਸਕਦਾ ਹੈ। ਕੌਮਾਂਤਰੀ ਅਥਲੀਟ ਤੇ ਮੋਗਾ ਪੁਲੀਸ ਵਿਚ ਤਾਇਨਾਤ ਸਬ-ਇੰਸਪੈਕਟਰ ਹਰਜੀਤ ਕੌਰ ਕੈਂਸਰ ਨਾਲ ਜੰਗ ਜਿੱਤ ਕੇ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਵਿਚ ਮੁੜ ਪਹਿਲਾਂ ਦੀ ਤਰ੍ਹਾਂ ਵਿਚਰ ਰਹੀ ਹੈ। ਇਹ ਬਿਮਾਰੀ ਦੇ ਸਮੇਂ ਸਿਰ ਸਾਹਮਣੇ ਆ ਜਾਣ ਅਤੇ ਤਕੜੇ ਮਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਦੀ ਹਿੰਮਤ ਅਤੇ ਜਜ਼ਬੇ ਅੱਗੇ ਕੈਂਸਰ ਜਿਹੀ ਬਿਮਾਰੀ ਨੇ ਵੀ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਨੂੰ ਮਈ 2017 ‘ਚ ਛਾਤੀ ਦਾ ਕੈਂਸਰ ਹੋ ਗਿਆ ਸੀ। ਡਾਕਟਰੀ ਸਹਾਇਤਾ ਨਾਲ ਅਤੇ ਬੁਲੰਦ ਹੌਂਸਲੇ ਵਾਲੀ ਮਹਿਲਾ ਸਬ-ਇੰਸਪੈਕਟਰ ਹਰਜੀਤ ਕੌਰ ਨੇ ਅਖੀਰ ਕੈਂਸਰ ਨੂੰ ਹਰਾ ਕੇ ਜ਼ਿੰਦਗੀ ਨੂੰ ਜਿੱਤ ਲਿਆ। ਉਨ੍ਹਾਂ ਕੌਮਾਂਤਰੀ ਤੇ ਕੌਮੀ ਪੱਧਰ ਦੇ ਅਥਲੈਟਿਕਸ ਵਿਚ ਸੋਨੇ ਤੇ ਕਾਂਸੀ ਦੇ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਸੀ। ਉਨ੍ਹਾਂ ਕਦੇ ਹਿੰਮਤ ਨਹੀਂ ਹਾਰੀ ਹੈ, ਉਹ ਕੈਂਸਰ ਨਾਲ ਹੌਸਲੇ ਨਾਲ ਲੜੀ। ਉਨ੍ਹਾਂ ਹਾਰ ਨਹੀਂ ਮੰਨੀ ਅਤੇ ਕੈਂਸਰ ਨੂੰ ਹਰਾਉਣ ਲਈ ਤਾਣ ਲਈ। ਉਨ੍ਹਾਂ ਇਲਾਜ ਦੌਰਾਨ ਡਿਊਟੀ ਵੀ ਕੀਤੀ। ਹਰਜੀਤ ਕੌਰ ਦਾ ਮੰਨਣਾ ਹੈ ਕਿ ਮਜ਼ਬੂਤ ਇਰਾਦੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੈਂਸਰ ਹੋ ਗਿਆ ਹੈ, ਤਾਂ ਉਹ ਸਮਾਂ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਭਰਿਆ ਸੀ। ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ, ਸ਼ੁੱਭਚਿੰਤਕਾਂ ਦਾ ਪਿਆਰ ਤੇ ਉਨ੍ਹਾਂ ਦੀ ਅੰਦਰੂਨੀ ਤਾਕਤ ਨੇ ਉਨ੍ਹਾਂ ਨੂੰ ਉਮੀਦ ਦਿੱਤੀ ਜਿਸ ਨਾਲ ਉਨ੍ਹਾਂ ਨੇ ਜ਼ਿੰਦਗੀ ਦੀ ਜਿੱਤ ਪ੍ਰਾਪਤ ਕੀਤੀ।
ਉਹ ਸਾਲ 2001 ਵਿਚ ਖੇਡ ਕੋਟੇ ਵਿਚ ਭਰਤੀ ਹੋਏ ਸਨ ਤੇ ਸਾਲ 2007 ਵਿਚ ਉਸ ਦਾ ਪੰਜਾਬ ਪੁਲੀਸ ਵਿਚ ਹੌਲਦਾਰ ਰਾਜਬੀਰ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਘਰ ਧੀ ਮਨਜੋਤ ਕੌਰ ਤੇ ਪੁੱਤਰ ਅਰਵਿੰਦਰਜੋਤ ਸਿੰਘ ਨੇ ਜਨਮ ਲਿਆ। ਅਥਲੀਟ ਹੋਣ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਸ ਦੇ ਪਤੀ ਤੇ ਭਰਾ ਮਨਜੀਤ ਸਿੰਘ ਗਿੱਲ ਘੱਲਕਲਾਂ ਤੇ ਹੋਰ ਪਰਿਵਾਰਕ ਮੈਂਬਰ ਨੇ ਦਿਨ-ਰਾਤ ਉਸ ਦਾ ਸਾਥ ਦੇ ਕੇ ਕੈਂਸਰ ਨਾਲ ਲੜਨ ਲਈ ਉਸ ਨੂੰ ਹੌਂਸਲਾ ਦਿੱਤਾ ਜਿਸ ਨਾਲ ਉਨ੍ਹਾਂ ਦ੍ਰਿੜ ਇਰਾਦਾ ਰੱਖ ਕੇ ਬਿਮਾਰੀ ਤੋਂ ਛੁਟਕਾਰਾ ਪਾਇਆ।
ਸੰਪਰਕ: 98143-94633


Comments Off on ਕੈਂਸਰ ’ਤੇ ਜਿੱਤ ਹਾਸਲ ਕਰਨ ਵਾਲੀ ਕੌਮਾਂਤਰੀ ਅਥਲੀਟ ਹਰਜੀਤ ਕੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.