ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਕੇਜਰੀਵਾਲ ਸਰਕਾਰ ਵੱਲੋਂ ਆਟੋ ਚਾਲਕਾਂ ਨੂੰ ਰਾਹਤ

Posted On August - 14 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ਦੌਰਾਨ ਰਾਜਧਾਨੀ ਵਿਚ ਟਰਾਂਸਪੋਰਟ ਦੇ ਸਸਤੇ ਸਾਧਨ ਆਟੋ ਰਿਕਸ਼ਾ ਦੇ ਚਾਲਕਾਂ/ਮਾਲਕਾਂ ਨੂੰ ਰਾਹਤ ਦੇਣ ਲਈ ਕਈ ਕਿਸਮ ਦੇ ਕਰਾਂ ਵਿਚ ਕਮੀ ਕੀਤੀ ਗਈ ਹੈ। ਹੁਣ ਫਿਨਟੇਸ ਫ਼ੀਸ ਬਿਲਕੁਲ ਮੁਆਫ਼ ਕਰ ਦਿੱਤੀ ਗਈ ਜੋ ਪਹਿਲਾਂ 400/- ਰੁਪਏ ਫਿਟਨੇਸ ਜਾਂਚ ਤੇ 200 ਰੁਪਏ ਸਟਰੀਫਿਕੇਟ ਦੇ ਲਏ ਜਾਂਦੇ ਸਨ। ਪਹਿਲਾਂ ਫਿਟਨੇਸ ਨਾ ਕਰਵਾਉਣ ਦਾ ਜੁਰਮਾਨਾ 1000 ਰੁਪਏ ਤੇ 50 ਰੁਪਏ ਰੋਜ਼ਾਨਾ ਦੇ ਲਏ ਜਾਂਦੇ ਸਨ ਹੁਣ 300 ਰੁਪਏ ਕੀਤੇ ਗਏ ਹਨ ਤੇ ਰੋਜ਼ਾਨਾ ਦੇ 20 ਰੁਪਏ ਕੀਤੇ ਗਏ ਹਨ। ਆਟੋ ਪੰਜੀਕਰਨ ਹਜ਼ਾਰ ਰੁਪਏ ਤੋਂ 300/- ਕੀਤਾ ਗਿਆ ਹੈ। ਡੁਪਲੀਕੇਟ ਪੰਜੀਕਰਨ ਸਰਟੀਫਿਕੇਟ 500/- ਤੋਂ 150/- ਰੁਪਏ, ਮਾਲਕ ਦੇ ਨਾਂ ਦੀ ਬਦਲੀ 500/- ਤੋਂ 150/- ਰੁਪਏ ਕੀਤੀ ਗਈ ਹੈ।
ਜੁਰਮਾਨਾ 500/- ਤੋਂ ਘਟਾ ਕੇ 100 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ ਤੇ ਕਿਰਾਏ ਸਮੇਤ ਖਰੀਦੋ-ਫਰੋਖ਼ਤ ਦਾ ਕਰ 1500/- ਤੋਂ 500/- ਕੀਤਾ ਗਿਆ ਹੈ। ਆਟੋ ਚਾਲਕਾਂ ਦੀ ਵੱਡੀ ਮੰਗ ਜੀਪੀਐਸ ਦੇ ਕਰ ਵੀ ਘਟਾ ਕੇ 495/- ਕੀਤੀ ਗਿਆ ਹੈ। ਜਿਕਰਯੋਗ ਹੈ ਕਿ ਦਿੱਲੀ ਦੇ ਆਟੋ ਚਾਲਕਾਂ ਨੇ 2013 ਤੇ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਪੋਸਟਰ ਤੇ ਝੰਡੇ ਆਪਣੇ ਆਟੋਆਂ ਉੁਪਰ ਲਾ ਕੇ ‘ਆਪ’ ਦਾ ਖੂਬ ਪ੍ਰਚਾਰ ਕੀਤਾ ਸੀ। ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਟੋ ਚਾਲਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ।


Comments Off on ਕੇਜਰੀਵਾਲ ਸਰਕਾਰ ਵੱਲੋਂ ਆਟੋ ਚਾਲਕਾਂ ਨੂੰ ਰਾਹਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.