ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਕੁਲਾਰ ਖੁਰਦ ’ਚ ਪਾਵਰਕੌਮ ਦੀ ਟੀਮ ਨੂੰ ਕੁਟਾਪਾ

Posted On August - 14 - 2019

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਗਸਤ
ਇਥੋਂ ਨੇੜੇ ਪਿੰਡ ਕੁਲਾਰ ਖੁਰਦ ਵਿਚ ਚੈਕਿੰਗ ਕਰਨ ਪੁੱਜੀ ਪਾਵਰਕੌਮ ਦੇ ਉਪ ਮੰਡਲ ਮਹਿਲਾਂ ਦੀ ਟੀਮ ਨੂੰ ਕਿਸਾਨਾਂ ਨੇ ਘੇਰ ਕੇ ਜੂਨੀਅਰ ਇੰਜਨੀਅਰ ਉਪਰ ਡਾਂਗਾਂ ਤੇ ਥੱਪੜਾਂ ਨਾਲ ਹਮਲਾ ਕਰਕੇ ਸਹਾਇਕ ਇੰਜਨੀਅਰ ਦਾ ਮੋਬਾਈਲ ਖੋਹ ਕੇ ਤੋੜਨ ਤੋਂ ਇਲਾਵਾ ਗਾਲਾਂ ਕੱਢਣ ਤੇ ਚੈਕਿੰਗ ਬੁੱਕਾਂ ਖੋਹ ਕੇ ਫਾੜ ਦਿੱਤੀਆਂ। ਥਾਣਾ ਸਦਰ ਵਲੋਂ ਮਹਿਲਾਂ ਤਿੰਨ ਜਣਿਆਂ ਸਮੇਤ ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਥਾਣਾ ਸਦਰ ਪੁਲੀਸ ਦੇ ਐਸਐਚਓ ਰਾਕੇਸ ਕੁਮਾਰ ਨੇ ਦੱਸਿਆ ਕਿ ਸਹਾਇਕ ਇੰਜਨੀਅਰ ਵਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਉਪ ਮੰਡਲ ਮਹਿਲਾਂ ਦੀ ਟੀਮ ਪਿੰਡ ਕੁਲਾਰ ਖੁਰਦ ਚੈਕਿੰਗ ਕਰਨ ਲਈ ਪੁੱਜੀ ਸੀ। ਪਿੰਡ ਦੇ ਬਾਹਰਵਾਰ ਅਚਨਚੇਤ ਹਜ਼ੂਮ ਨੇ ਕਿਸਾਨ ਯੂਨੀਅਨ ਦੇ ਝੰਡੇ ਅਤੇ ਟੈਗ ਲਗਾ ਕੇ ਟੀਮ ਨੂੰ ਘੇਰਾ ਪਾ ਲਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਜ਼ੂਮੀ ਵਿਅਕਤੀਆਂ ਵਲੋਂ ਜੇਈ ਨਿਰਮਲ ਸਿੰਘ ਸੁਨਾਮ ਉਪਰ ਡੰਡੇ ਅਤੇ ਥੱਪੜਾਂ ਨਾਲ ਹਮਲਾ ਕਰ ਦਿੱਤਾ। ਸਹਾਇਕ ਇੰਜਨੀਅਰ ਅਨੁਸਾਰ ਉਨ੍ਹਾਂ ਦਾ ਮੋਬਾਇਲ ਖੋਹ ਕੇ ਤੋੜ ਦਿੱਤਾ ਅਤੇ ਝੋਨੇ ਦੇ ਖੇਤ ਵਿਚ ਸੁੱਟ ਦਿੱਤਾ। ਇਸ ਮਗਰੋਂ ਹਜ਼ੂਮ ਵਿਚੋਂ ਪਵਿੱਤਰ ਸਿੰਘ ਉਰਫ਼ ਗੋਲੂ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ ਵਾਸੀਆਨ ਕੁਲਾਰ ਖੁਰਦ ਅਤੇ ਹੋਰ ਨਾਮਾਲੂਮ ਵਿਅਕਤੀਆਂ ਵਲੋਂ ਸਰਕਾਰੀ ਚੈਕਿੰਗ ਬੁੱਕ ਨੰਬਰ 112, 114 ਵੀ ਖੋਹ ਕੇ ਪਾੜ ਦਿੱਤੀਆਂ। ਸਹਾਇਕ ਇੰਜਨੀਅਰ ਅਨੁਸਾਰ ਉਹ ਟੀਮ ਸਮੇਤ ਪਿੰਡ ਕੁਲਾਰ ਖੁਰਦ ’ਚ ਚੈਕਿੰਗ ਕਰਨ ਮਗਰੋਂ ਪਿੰਡ ਤੋਂ ਬਾਹਰ ਇੱਕ ਭੱਠੇ ’ਤੇ ਚੈਕਿੰਗ ਕਰਨ ਪੁੱਜੇ ਸੀ ਤਾਂ ਭੀੜ ਨੇ ਉਥੇ ਘੇਰ ਲਿਆ।

 


Comments Off on ਕੁਲਾਰ ਖੁਰਦ ’ਚ ਪਾਵਰਕੌਮ ਦੀ ਟੀਮ ਨੂੰ ਕੁਟਾਪਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.