ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ !    ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ !    ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦਾ ਪੈਮਾਨਾ ਕਿਹੜਾ ਹੋਵੇ !    ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ !    ਅਹਿਮਦਾਬਾਦ-ਮੁੰਬਈ ਤੇਜਸ ਐਕਸਪ੍ਰੈਸ ਅੱਜ ਹੋਵੇਗੀ ਸ਼ੁਰੂ !    ਮਿਖਾਈਲ ਮਿਸ਼ੁਸਤਿਨ ਹੋਣਗੇ ਰੂਸ ਦੇ ਨਵੇਂ ਪ੍ਰਧਾਨ ਮੰਤਰੀ !    ਮਿਡ-ਡੇਅ ਮੀਲ ਵਰਕਰਾਂ ਵੱਲੋਂ ਵਿੱਤ ਮੰਤਰੀ ਦੇ ਹਲਕੇ ਰੈਲੀ 19 ਨੂੰ !    32 ਲੱਖ ਤੋਂ ਵੱਧ ਦਾ ਘਪਲਾ ਕਰਨ ਵਾਲੇ ਸੁਸਾਇਟੀ ਸਕੱਤਰ ਵਿਰੁੱਧ ਸਾਲ ਬਾਅਦ ਕੇਸ ਦਰਜ !    ਪੰਜਾਬ ਸਰਕਾਰ ਵੱਲੋਂ 370 ਕਰੋੜ ਰੁਪਏ ਜਾਰੀ !    ਛੁੱਟੀ ਦੇ ਫਰਜ਼ੀ ਪੱਤਰ ਨੇ ਭੰਬਲਭੂਸੇ ’ਚ ਪਾਏ ਲੋਕ !    

ਕਿਸਾਨਾਂ ਵੱਲੋਂ ਐੱਸਬੀਆਈ ਬੈਂਕ ਅੱਗੇ ਧਰਨਾ

Posted On August - 14 - 2019

ਪੱਤਰ ਪ੍ਰੇਰਕ
ਚੀਮਾ ਮੰਡੀ, 13 ਅਗਸਤ

ਪਿੰਡ ਜਖੇਪਲ ਵਿਖੇ ਐੱਸਬੀਆਈ ਬੈਂਕ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਗਰੇਵਾਲ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜਥੇਬੰਦੀ ਦੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਪਿੰਡ ਜਖੇਪਲ ਦੀ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਇਹ ਧਰਨਾ ਐੱਸਬੀਆਈ ਦੇ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦੇਣ ’ਤੇ ਹੀ ਸਮਾਪਤ ਕੀਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ, ਸੂਦਖੋਰਾਂ ਤੇ ਬੈਕਾਂ ਦੇ ਕਰਜ਼ਿਆਂ ਦਾ ਸਤਾਇਆ ਕਿਸਾਨ ਪਹਿਲਾਂ ਹੀ ਖ਼ੁਦਕਸ਼ੀਆਂ ਦੇ ਰਾਹ ਪਿਆ ਹੈ ਤੇ ਇਸ ਬੈਂਕ ਵੱਲੋਂ ਕਿਸਾਨਾਂ ਨੂੰ ਹੋਰ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਇਸ ਬੈਂਕ ਤੋਂ ਕਰਜ਼ਾ ਲਿਆ ਸੀ ਤੇ ਕਿਸੇ ਕਾਰਨ ਉਹ ਬੈਂਕ ਦੇ ਡਿਫਾਲਟਰ ਹੋ ਗਏ ਪਰ ਜਦ ਇਹਨਾਂ ਕਿਸਾਨਾਂ ਕੋਲ ਪੈਸਾ ਆ ਗਿਆ ਤਾਂ ਇਹਨਾਂ ਨੇ ਬੈਂਕ ਲੋਨ ਕਲੀਅਰ ਕਰ ਦਿੱਤਾ ਅਤੇ ਬੈਂਕ ਤੋਂ ਇਨਾਂ ਕਿਸਾਨਾਂ ਨੇ ਕਲੀਅਰੈਂਸ ਦੇ ਸਰਟੀਫ਼ਿਕੇਟ ਵੀ ਲੈ ਲਏ। ਇਸ ਬੈਂਕ ਵੱਲੋਂ ਇਹਨਾਂ ਕਿਸਾਨਾਂ ਦੇ ਕੇਸ ਸਿਬਲ ਵਿੱਚ ਪਾ ਦਿੱਤੇ ਗਏ, ਜਿਸ ਕਾਰਨ ਇਨਾਂ ਕਿਸਾਨਾਂ ਦੀ ਹੁਣ ਕਿਸੇ ਵੀ ਬੈਂਕ ਵੱਲੋਂ ਲਿਮਟ ਨਹੀਂ ਬਣਾਈ ਜਾ ਰਹੀ ਤੇ ਕੋਈ ਹੋਰ ਲੋਨ ਬਗੈਰਾ ਵੀ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ,ਜਦ ਤੱਕ ਇਨਾਂ ਕਿਸਾਨਾਂ ਦੇ ਨਾਂ ਸਿਬਲ ’ਚੋਂ ਬਾਹਰ ਨਹੀਂ ਕੱਢੇ ਜਾਂਦੇ। ਅਖੀਰ ’ਚ ਜ਼ਿਲ੍ਹੇ ਦੀ ਮੁੱਖ ਬਰਾਂਚ ਤੋਂ ਆਏ ਉੱਚ ਅਧਿਕਾਰੀਆਂ ਦਵਿੰਦਰ ਗੁਪਤਾ ਅਤੇ ਏ ਕੇ ਪਾਠਕ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਵੀਂਹ ਦਿਨਾਂ ਦੇ ਵਿੱਚ ਵਿੱਚ ਇਹਨਾਂ ਕਿਸਾਨਾਂ ਦੇ ਨਾਂ ਸਿਬਲ ਵਿੱਚ ਬਾਹਰ ਕੱਢ ਦਿੱਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਹੀ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕੀਤਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਿਥੇ ਸਮੇਂ ਵਿੱਚ ਕਿਸਾਨਾਂ ਦੇ ਨਾਂ ਸਿਬਲ ਵਿੱਚੋਂ ਬਾਹਰ ਨਾ ਕੱਢੇ ਗਏ ਤਾਂ ਜਥੇਬੰਦੀ ਆਪਣਾ ਸੰਘਰਸ਼ ਹੋਰ ਤੇਜ ਕਰੇਗੀ।

 


Comments Off on ਕਿਸਾਨਾਂ ਵੱਲੋਂ ਐੱਸਬੀਆਈ ਬੈਂਕ ਅੱਗੇ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.