ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਕਿਸਾਨਾਂ ਨੂੰ ਕੀਟਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ

Posted On August - 14 - 2019

ਏਲਨਾਬਾਦ: ਡਾਕਟਰ ਸੁਰਿੰਦਰ ਦਲਾਲ ਕੀਟ ਸਿੱਖਿਆ ਮਿਸ਼ਨ ਵਲੋਂ ਪਿੰਡ ਕਾਸ਼ੀ ਕਾ ਬਾਸ ਵਿੱਚ ਖੇਤ ਪਾਠਸ਼ਾਲਾ ਲਾਈ ਗਈ। ਕੁਦਰਤੀ ਖੇਤੀ ਦੇ ਮਾਹਿਰ ਕਿਸਾਨ ਬ੍ਰਹਮਾਨੰਦ ਸਰਪੰਚ ਨੇ ਦੱਸਿਆ ਕਿ ਇਸ ਪਾਠਸ਼ਾਲਾ ਦਾ ਪਿੰਡ ਕਿਸ਼ਨਪੁਰਾ,ਕਾਸ਼ੀ ਕਾ ਬਾਸ, ਬੇਹਰਵਾਲਾ,ਧੌਲਪਾਲੀਆ,ਬਾਲਾਸਰ ਅਤੇ ਰਾਜਸਥਾਨ ਦੇ ਰਾਮਪੁਰੀਆ, ਮੇਹਰਵਾਲਾ ਦੇ ਇਲਾਵਾ ਹਨੂੰਮਾਨਗੜ੍ਹ, ਗੰਗਾਨਗਰ ਜ਼ਿਲ੍ਹਿਆਂ ਦੇ ਵੀ ਅਨੇਕ ਕਿਸਾਨ ਲਾਭ ਲੈ ਰਹੇ ਹਨ। ਪਾਠਸ਼ਾਲਾ ਵਿੱਚ ਜੀਂਦ ਜ਼ਿਲ੍ਹੇ ਤੋਂ ਕੀਟ ਮਾਹਿਰ ਸੁਰੇਸ਼ ਅਹਿਲਾਵਤ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹਨ। ਇਸ ਦੀ ਬਦੌਲਤ 1200 ਏਕੜ ਵਿੱਚ ਨਰਮੇ ਦੀ ਬਿਨਾਂ ਪੈਸਟੀਸਾਈਡ ਦੇ ਖੇਤੀ ਕਰਕੇ ਕਿਸਾਨ ਚੰਗੀ ਫਸਲ ਲੈ ਰਹੇ ਹਨ। ਭਾਨੀ ਰਾਮ ਭਾਂਬੂ ਦੇ ਖੇਤ ਵਿੱਚ ਚੱਲ ਰਹੀ ਪਾਠਸ਼ਾਲਾ ਵਿੱਚ ਪਿੰਡ ਕਿਸ਼ਨਪੁਰਾ ਤੋਂ ਸਰਪੰਚ ਬ੍ਰਹਮਾ ਨੰਦ ਸ਼ਰਮਾ, ਰਾਜੇਸ਼ ਕਸਵਾ ਬਾਲਾਸਰ, ਸਤਪਾਲ ਭਾਕਰ ਸਾਬਕਾ ਸਰਪੰਚ, ਭਾਲਾਰਾਮ ਭਾਬੂ, ਭੀਮ ਭਾਕਰ, ਸੁਰਜੀਤ ਕੂੰਟ, ਚੇਤਨ ਸਿਹਾਗ ਨੀਮਲਾ, ਮਾਂਗੇ ਰਾਮ ਗੋਦਾਰਾ ਹਾਜ਼ਰ ਸਨ।
-ਪੱਤਰ ਪ੍ਰੇਰਕ


Comments Off on ਕਿਸਾਨਾਂ ਨੂੰ ਕੀਟਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.