ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    

ਕਾਲੇ ਦੌਰ ਦੀ ਅੱਕਾਸੀ

Posted On August - 11 - 2019

ਸੁਲੱਖਣ ਸਰਹੱਦੀ
ਅਮਰੀਕਾ ਵਸਦੇ ਪੰਜਾਬੀ ਕਵੀ ਬਲਦੇਵ ਬਾਵਾ ਦੀ ਕਾਵਿ ਪੁਸਤਕ ‘ਪੰਜਾਬਨਾਮਾ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪੰਜਾਬ ਦੇ ਅਤਿਵਾਦ ਸਮੇਂ ਦੇ ਹਾਲਾਤ ਦੀ ਅੱਕਾਸੀ ਕਰਦੀ ਹੈ। ਉਸ ਨੇ ਇਹ ਪੁਸਤਕ ਇਸੇ ਨਾਮ ਹੇਠਾਂ 1993 ਵਿਚ ਪ੍ਰਕਾਸ਼ਿਤ ਕਰਵਾਈ ਸੀ। ਬਕੌਲ ਬਾਵਾ ਉਸ ਨੇ ਪੰਜਾਬ ਦੇ ਅਤਿਵਾਦ ਗ੍ਰਸਤ ਦਿਨਾਂ ਦੀ ਇੰਨ-ਬਿੰਨ ਤਸਵੀਰਕਸ਼ੀ ਕੀਤੀ ਸੀ ਅਤੇ ਵੱਖ-ਵੱਖ ਰਾਜਨੀਤਕ ਐਨਕਾਂ ਨੂੰ ਪਰ੍ਹੇ ਰੱਖ ਦਿੱਤਾ ਸੀ। ਉਹ ਲਿਖਦਾ ਹੈ, ‘‘ਹੁਣ ਲਹੂ ਵਿਚ ਡੁੱਬ ਰਹੀ ਧਰਤੀ ’ਤੇ/ ਕੀ ਫ਼ਿਰਕਿਆਂ ਦੇ ਜਜ਼ੀਰੇ ਸਜਣਗੇ?/ ਉਨ੍ਹਾਂ ਜਜ਼ੀਰਿਆਂ ਉਪਰ ਵੀ/ ਕੀ ਬਰਾਦਰੀਆਂ ਦੇ ਧੋੜੇ ਬਚਣਗੇ?’’ ਉਸ ਦੀ ਕਵਿਤਾ ਵਿਚ ‘ਪਾਸ਼ਵਾਦ’ ਦਾ ਰੰਗ-ਸ਼ਬਦ ਵੀ ਹੈ:
ਜਦੋਂ ਕਸਾਈ ਚੁੰਗੀਆਂ ਭਰਦੇ ਹਰਨੋਟਿਆਂ ਨੂੰ
ਸੰਗਲੀ ਨੂੜ ਬੁੱਚੜਖਾਨਿਆਂ ਵਿਚ ਲਿਜਾਂਦੇ ਹੋਣ
ਜਦੋਂ ਰੁੱਖਾਂ ਵਰਗੇ ਬੰਦੇ ਏਨੇ ਭੈ-ਭੀਤ ਹੋ ਜਾਣ
ਕਿ ਜ਼ੁਲਮ ਦੇ ਖ਼ਿਲਾਫ ਗੁਆਹੀ ਦੇਣ ਤੋਂ ਘਬਰਾਉਣ
ਜਦੋਂ ਮੁਹੱਲਿਆਂ ਨੂੰ ਸਿਵਿਆਂ ਦਾ ਸਰਾਪ ਮਿਲੇ
ਤੇ ਕੀਰਨਿਆਂ ਵਿਚ ਡੁੱਬ ਜਾਣ ਮਾਵਾਂ ਦੇ ਗੌਣ
ਤਾਂ ਗੁਜ਼ਰ ਰਿਹਾ ਸਮਾਂ ਸਿਰਫ਼ ਤਿਆਗ ਮੰਗਦਾ ਹੈ…
ਕਵੀ ਨੂੰ ਦੁੱਖ ਹੈ ਕਿ ਪੰਜਾਬ ਦੀ ਧਰਤ ਹਮੇਸ਼ਾ ਜ਼ਾਲਮਾਂ ਦੇ ਸੁੰਮਾਂ ਹੇਠ ਰਹੀ ਹੈ:
ਠੀਕ ਹੈ ਸਮਿਆਂ ਕੋਹਿਆ ਹੈ ਪੰਜਾਬ ਸਦਾ
ਸੱਚ ਹੈ ਸਭਨਾਂ ਲਈ ਰੋਇਆ ਪੰਜਾਬ ਸਦਾ
ਹੋਰ ਤਾਂ ਸਾਰੀ ਧਰਤੀ ਦੁੱਧੀਂ ਧੋਈ ਹੈ
ਤੇ ਲਹੂਆਂ ਨਾਲ ਧੋਇਆ ਹੈ ਪੰਜਾਬ ਸਦਾ…
ਖਾਲਸਾ ਪੰਥ ਦੀ ਲਹਿੰਦੀ ਅਣਖੀ ਰਵਾਇਤ ਤੋਂ ਉਹ ਦੁਖੀ ਹੈ:
ਪੰਥ ਖਾਲਸਾ ਵਿਚ ਕਿਤਾਬਾਂ ਬੰਦ ਕੀਤਾ
ਰੂਹ ਖਾਲਸਾ ਜਾਤ ਰੱਸੀ ਸੰਗ ਫਾਹ ਦਿੱਤਾ
ਫਸਲ ਖਾਲਸਾ ਮਸਾਂ ਮਸਾਂ ਹੀ ਪੁੰਗਰੀ ਸੀ
ਰਾਜਿਆਂ ਅਤੇ ਮਸੰਦਾਂ ਰਲ ਕੇ ਵਾਹ ਦਿੱਤਾ
ਪਰਦੇਸ ਪਰਵਾਸ ਵਿਚ ਰਹਿੰਦਿਆਂ ਪੰਜਾਬ ਦੇ ਅਤਿਵਾਦ ਬਾਰੇ ਹੱਸਾਸ ਸ਼ਾਇਰਾਂ ਕਿਵੇਂ ਮਹਿਸੂਸ ਕੀਤਾ, ਇਹ ਇਸ ਪੁਸਤਕ ਦੀ ਪ੍ਰਾਪਤੀ ਹੈ। ਪੁਸਤਕ ਨੂੰ ਕੁਝ ਇਕ ਨਵੀਆਂ ਕਵਿਤਾਵਾਂ ਨਾਲ ਅਮੀਰ ਕਰਕੇ ਕਵੀ ਨੇ ਇਹ 2019 ਵਿਚ ਮੁੜ ਪ੍ਰਕਾਸ਼ਿਤ ਕਰਵਾਈ ਹੈ।
ਸੰਪਰਕ: 94174-84337


Comments Off on ਕਾਲੇ ਦੌਰ ਦੀ ਅੱਕਾਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.