ਸਿਰਸਾ ’ਚ ਭਾਜਪਾ ਇਕ ਵੀ ਸੀਟ ਨਹੀਂ ਜਿੱਤੇਗੀ: ਸੁਖਬੀਰ !    ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ !    ਲੋਕਰਾਜ ’ਚ ਵਿਚਾਰੇ ਲੋਕ !    ਸਿੱਖੀ ਆਨ ਤੇ ਸ਼ਾਨ ਦੀ ਗਾਥਾ... !    ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ !    ਏਟੀਐੱਸ ਦੇ ਸਿਖਰਲੇ ਅਧਿਕਾਰੀਆਂ ਨੂੰ ਅੱਜ ਸੰਬੋਧਨ ਕਰਨਗੇ ਸ਼ਾਹ !    ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ !    ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ !    ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ !    ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ !    

ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

Posted On August - 12 - 2019

ਬੱਸ ਅੱਡੇ ’ਤੇ ਖੜ੍ਹੀਆਂ ਹੋਰ ਸਵਾਰੀਆਂ ਵੀ ਆਈਆਂ ਲਪੇਟ ’ਚ; ਕਈ ਜ਼ਖ਼ਮੀ

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 11 ਅਗਸਤ

ਬਠਿੰਡਾ ਡੱਬਵਾਲੀ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਨੁਕਸਾਨੀ ਕਾਰ ਦੀ ਤਸਵੀਰ।

ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਇੱਕ ਔਰਤ ਹਾਦਸੇ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਕਾਰਾਂ ਦੀ ਲਪੇਟ ਵਿੱਚ ਅੱਡੇ ‘ਤੇ ਖੜ੍ਹੇ ਮੋਟਰਸਾਈਕਲ ‘ਤੇ ਇੱਕ ਪਰਿਵਾਰ ਜਿਸ ਵਿੱਚ ਬੱਚੇ ਵੀ ਸ਼ਾਮਲ ਸਨ, ਆ ਕੇ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਆਲਟੋ ਕਾਰ (ਪੀਬੀ 03 ਏਬੀ 9709) ਜਿਸ ਨੂੰ ਦਿਲਪ੍ਰੀਤ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਬੰਗੀ ਰੁੱਘੂ ਚਲਾ ਰਿਹਾ ਸੀ ਦੁੱਨੇਵਾਲਾ ਵੱਲ ਤੋਂ ਸੰਗਤ ਮੰਡੀ ਵੱਲ ਆ ਰਿਹਾ ਸੀ ਤਾਂ ਸੜਕ ਕਰਾਸ ਕਰਦੇ ਸਮੇਂ ਉਸ ਦੀ ਕਾਰ ਡੱਬਵਾਲੀ ਤੋਂ ਬਠਿੰਡਾ ਵੱਲ ਆ ਰਹੀ ਸਵਿੱਫਟ ਕਾਰ (ਸੀਐੱਚ 01 ਏਪੀ 1462) ਜਿਸ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਬਠਿੰਡਾ ਚਲਾ ਰਿਹਾ ਸੀ, ਨਾਲ ਸੰਗਤ ਕੈਂਚੀਆਂ ‘ਤੇ ਟੱਕਰ ਹੋ ਗਈ।
ਆਲਟੋ ਕਾਰ ਸਵਿੱਫਟ ਕਾਰ ਦੇ ਵਿੱਚ ਵੱਜਣ ਕਾਰਨ ਸਵਿੱਫਟ ਕਾਰ ਨੇ ਬੇਕਾਬੂ ਹੋਕੇ ਬੱਸ ਸਟੈਂਡ ਕੋਲ ਖੜ੍ਹੀਆਂ ਸਵਾਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ’ਚ ਸਵਾਰਾਂ ਸਵਾਰਾਂ ਦਾ ਤਾਂ ਜਾਨੀ ਨੁਕਸਾਨ ਦੀ ਬਚਾਅ ਹੋ ਗਿਆ ਪਰ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਕਰਮਜੀਤ ਕੌਰ (55) ਪਤਨੀ ਜਗਸੀਰ ਸਿੰਘ ਵਾਸੀ ਰੋੜੀ ਕਪੂਰਾ ਜ਼ਿਲ੍ਹਾ ਫਰੀਦਕੋਟ ਦੀ ਮੌਕੇ ‘ਤੇ ਮੌਤ ਹੋ ਗਈ।
ਇਸ ਸਬੰਧੀ ਥਾਣਾ ਸੰਗਤ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕਰਮਜੀਤ ਕੌਰ ਦੀ ਲਾਸ਼ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ‘ਚ ਪਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਮ੍ਰਿਤਕਾ ਦਾ ਕੋਈ ਪਰਿਵਾਰਕ ਮੈਂਬਰ ਨਹੀ ਪਹੁੰਚਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸਿਆਂ ਵਿੱਚ ਸੱਤ ਜ਼ਖ਼ਮੀ:
ਚਾਉਕੇ (ਪੱਤਰ ਪੇ੍ਰਕ): ਇਥੇ ਵੱਖ-ਵੱਖ ਪਿੰਡਾਂ ’ਚ ਵਾਪਰੇ ਹਾਦਸਿਆਂ ’ਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਸਹਾਰਾ ਗਰੁੱਪ ਪੰਜਾਬ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤੋਂ ਰਾਮਪੁਰਾ ਵਿਖੇ ਆ ਰਹੇ ਆਟੋ ਰਿਕਸ਼ਾ ਦਾ ਅਗਲਾ ਟਾਇਰ ਫੱਟਣ ਕਰਕੇ ਆਟੋ ਰਿਕਸ਼ਾ ਪਲਟ ਗਿਆ ਜਿਸ ਵਿੱਚ ਚਾਲਕ ਗਿਆਨ ਸਿੰਘ ਵਾਸੀ ਰਾਮਪੁਰਾ, ਸਮੇਤ ਇੱਕ ਵਿਅਕਤੀ ਮਨਪ੍ਰੀਤ ਸਿੰਘ, ਤਿੰਨ ਔਰਤਾਂ ਬੇਅੰਤ ਕੌਰ, ਦੀਪ ਕੌਰ, ਸੁਖਪਾਲ ਕੌਰ ਵਾਸੀ ਗਿੱਲ ਕਲਾਂ ਜ਼ਖ਼ਮੀ ਹੋ ਗਏ।
ਇਸੇ ਤਰ੍ਹਾਂ ਹੀ ਮੋੜ ਰੋਡ ’ਤੇ ਸਥਿਤ ਪਿੰਡ ਭੂੰਦੜ ਨੂੰ ਜਾਣ ਵਾਲੀ ਸੜਕ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਤਿੰਨ ਵਿਅਕਤੀ ਅਸ਼ੋਕ ਕੁਮਾਰ, ਮੁਕੇਸ਼ ਕੁਮਾਰ ਵਾਸੀ ਰਾਮਪੁਰਾ ਤੇ ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਭੂੰਦੜ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਸਹਾਰਾ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਉਥੇ ਗੁਰਦੀਪ ਸਿੰਘ ਦੀ ਹਾਲਤ ਬਹੁਤ ਗੰਭੀਰ ਹੋ ਗਈ ਤਾਂ ਉਸ ਨੂੰ ਤੁਰੰਤ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ


Comments Off on ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.