ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਾਬੁਲ: ਖੁਦਕੁਸ਼ ਬੰਬਾਰ ਵੱਲੋਂ ਕੀਤੇ ਧਮਾਕੇ ਕਾਰਨ 63 ਮੌਤਾਂ

Posted On August - 19 - 2019

ਕਾਬੁਲ, 18 ਅਗਸਤ

ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਵਿਚ ਐਤਵਾਰ ਨੂੰ ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਵਿਚ ਮਰਨ ਵਾਲਿਆਂ ਨੂੰ ਦਫਨਾਉਣ ਲਈ ਲਿਜਾ ਰਹੇ ਉਨ੍ਹਾਂ ਦੇ ਸਕੇ ਸਬੰਧੀ। ਫਿਦਾਈਨ ਹਮਲੇ ’ਚ 63 ਵਿਅਕਤੀ ਮਾਰੇ ਗਏ। -ਫੋਟੋ: ਰਾਇਟਰਜ਼

ਇਥੋਂ ਦੇ ਵਿਆਹ ਸਮਾਗਮ ਵਿਚ ਖੁਦਕੁਸ਼ ਬੰਬਾਰ ਵਲੋਂ ਕੀਤੇ ਗਏ ਧਮਾਕੇ ਨਾਲ 63 ਜਣਿਆਂ ਦੀ ਮੌਤ ਹੋ ਗਈ ਤੇ 182 ਜ਼ਖ਼ਮੀ ਹੋ ਗਏ। ਇਹ ਬੰਬ ਧਮਾਕਾ ਪੱਛਮੀ ਕਾਬੁਲ ਵਿਚ ਉਸ ਵੇਲੇ ਹੋਇਆ ਜਦੋਂ ਅਮਰੀਕਾ ਵਲੋਂ ਅਫਗਾਨਿਸਤਾਨ ਵਿਚ ਫੌਜ ਦੀ ਨਫਰੀ ਘਟਾਉਣ ਲਈ ਤਾਲਿਬਾਨ ਨਾਲ ਸਮਝੌਤਾ ਆਖਰੀ ਪੜਾਅ ’ਤੇ ਹੈ। ਲਾੜੇ ਮੀਰਵਾਇਜ਼ ਨੇ ਸਥਾਨਕ ਤੋਲੋ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਇਸ ਧਮਾਕੇ ਕਾਰਨ ਉਸ ਦੀ ਪਤਨੀ ਤੇ ਪਰਿਵਾਰ ਡੂੰਘੇ ਸਦਮੇ ਵਿਚ ਹੈ। ਧਮਾਕੇ ਨੇ ਪਲਾਂ ਵਿਚ ਹੀ ਉਸ ਦੀਆਂ ਖੁਸ਼ੀਆਂ ਗਮੀ ਵਿਚ ਬਦਲ ਦਿੱਤੀਆਂ ਹਨ। ਹੁਣ ਉਹ ਸਾਰੀ ਉਮਰ ਖੁਸ਼ੀਆਂ ਨਹੀਂ ਦੇਖ ਸਕੇਗਾ ਕਿਉਂਕਿ ਉਸ ਦੇ ਦੋਸਤ ਤੇ ਰਿਸ਼ਤੇਦਾਰ ਧਮਾਕੇ ਕਾਰਨ ਮਾਰੇ ਗਏ ਹਨ। ਹਸਪਤਾਲ ਵਿਚ ਜ਼ੇਰੇ ਇਲਾਜ ਇਕ ਹੋਰ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਵਿਚ 1200 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਧਮਾਕਾ ਉਦੋਂ ਹੋਇਆ ਜਦੋਂ ਸਾਰੇ ਜਣੇ ਨੱਚਣ ਵਿਚ ਮਸ਼ਰੂਫ ਸਨ। ਉਸ ਨੇ ਦੱਸਿਆ ਕਿ ਇਹ ਧਮਾਕਾ ਮਰਦਾਂ ਵਾਲੇ ਪੰਡਾਲ ਵਿਚ ਹੋਇਆ ਜਿਸ ਨਾਲ ਚਾਰੇ ਪਾਸੇ ਭਾਜੜ ਪੈ ਗਈ। ਇਹ ਵੀ ਪਤਾ ਲੱਗਾ ਹੈ ਕਿ ਇਹ ਵਿਆਹ ਸਮਾਗਮ ਸ਼ੀਆ ਫਿਰਕੇ ਨਾਲ ਸਬੰਧਤ ਸੀ ਤੇ ਸੁੰਨੀਆਂ ਦੀ ਬਹੁਤਾਤ ਵਾਲੇ ਅਫਗਾਨਿਸਤਾਨ ਵਿਚ ਸ਼ੀਆ ਲੋਕਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਦੂਜੇ ਪਾਸੇ ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਧਮਾਕੇ ਦੀ ਜ਼ਿੰਮੇਵਾਰੀ ਲੈ ਲਈ ਹੈ। ਰਾਸ਼ਟਪਤੀ ਅਸ਼ਰਫ ਗਨੀ ਨੇ ਧਮਾਕੇ ਦੀ ਨਿੰਦਾ ਕੀਤੀ ਹੈ ਜਦਕਿ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਦੇ ਇਸ ਨੂੰ ਮਨੁੱਖਤਾ ਖਿਲਾਫ਼ ਜੁਰਮ ਕਰਾਰ ਦਿੱਤਾ। -ਪੀਟੀਆਈ

ਕਾਬੁਲ ਬੰਬ ਧਮਾਕੇ ਵਿਚ ਜ਼ਖ਼ਮੀ ਇਕ ਵਿਅਕਤੀ ਦਾ ਇਲਾਜ ਕਰਦਾ ਹੋਇਆ ਮੈਡੀਕਲ ਸਟਾਫ਼। -ਫੋਟੋ: ਰਾਇਟਰਜ਼


Comments Off on ਕਾਬੁਲ: ਖੁਦਕੁਸ਼ ਬੰਬਾਰ ਵੱਲੋਂ ਕੀਤੇ ਧਮਾਕੇ ਕਾਰਨ 63 ਮੌਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.