ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ

Posted On August - 19 - 2019

ਲੇਹ, 18 ਅਗਸਤ

ਲੇਹ ’ਚ ਕੌਮੀ ਕਬਾਇਲੀ ਮੇਲੇ ‘ਆਦਿ ਮਹਾਉਤਸਵ’ ਦੌਰਾਨ ਸ਼ਨਿਚਰਵਾਰ ਦੇਰ ਸ਼ਾਮ ਨੂੰ ਆਪਣੇ ਜਲਵੇ ਦਿਖਾਉਂਦੇ ਹੋਏ ਕਲਾਕਾਰ। -ਫੋਟੋ: ਪੀਟੀਆਈ

ਸੰਸਦ ’ਚ ਧਾਰਾ 370 ਬਾਰੇ ਜੋਸ਼ੀਲਾ ਭਾਸ਼ਨ ਦੇਣ ਮਗਰੋਂ ਸੁਰਖੀਆਂ ’ਚ ਆਏ ਲੱਦਾਖ਼ ਤੋਂ ਭਾਜਪਾ ਦੇ ਸੰਸਦ ਮੈਂਬਰ ਜਮਯਾਂਗ ਤਸੇਰਿੰਗ ਨਮਗਿਆਲ ਦਾ ਮੰਨਣਾ ਹੈ ਕਿ ਖ਼ਿੱਤੇ ਨੂੰ ਕਾਂਗਰਸ ਦੇ ਸ਼ਾਸਨ ਦੌਰਾਨ ਰੱਖਿਆ ਨੀਤੀਆਂ ’ਚ ਬਣਦੀ ਅਹਿਮੀਅਤ ਨਹੀਂ ਮਿਲੀ ਜਿਸ ਕਾਰਨ ਚੀਨ ਨੇ ਡੇਮਚੋਕ ਸੈਕਟਰ ਤਕ ਦਾ ਇਲਾਕਾ ਅਾਪਣੇ ਕਬਜ਼ੇ ’ਚ ਲੈ ਲਿਆ। ਪਹਿਲੀ ਵਾਰ ਸੰਸਦ ਮੈਂਬਰ ਬਣੇ ਨਮਗਿਆਲ (34) ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰਾਂ ਨੇ ਮਾਡ਼ੇ ਹਾਲਾਤ ਦੌਰਾਨ ‘ਖੁਸ਼’ ਕਰਨ ਦੀ ਨੀਤੀ ਨੂੰ ਅਪਣਾ ਕੇ ਕਸ਼ਮੀਰ ਨੂੰ ਤਬਾਹ ਕਰ ਦਿੱਤਾ ਅਤੇ ਲੱਦਾਖ਼ ਦਾ ਭਾਰੀ ਨੁਕਸਾਨ ਹੋਇਆ।
ਖ਼ਬਰ ਏਜੰਸੀ ਨਾਲ ਇੰਟਰਵਿੳੂ ਦੌਰਾਨ ਨਮਗਿਆਲ ਨੇ ਦੱਸਿਆ,‘‘ਜਵਾਹਰਲਾਲ ਨਹਿਰੂ ਨੇ ‘ਫਾਰਵਰਡ ਨੀਤੀ’ ਬਣਾਈ ਜਿਸ ਤਹਿਤ ਆਖਿਆ ਗਿਆ ਕਿ ਉਹ ਇੰਚ ਦਰ ਇੰਚ ਚੀਨ ਵੱਲ ਵਧਣਗੇ ਪਰ ਇਸ ਨੂੰ ਲਾਗੂ ਕਰਨ ਸਮੇਂ ਇਹ ‘ਪਿਛਾਂਹਖਿੱਚੂ ਨੀਤੀ’ ਬਣ ਗਈ। ਚੀਨੀ ਫ਼ੌਜ ਸਾਡੇ ਇਲਾਕੇ ’ਚ ਘੁਸਪੈਠ ਕਰਦੀ ਰਹੀ ਅਤੇ ਅਸੀਂ ਪਿੱਛੇ ਹਟਦੇ ਗਏ।’’ ਉਨ੍ਹਾਂ ਕਿਹਾ ਕਿ ਇਸੇ ਕਾਰਨ ਅਕਸਈ ਚਿਨ ਦਾ ਪੂਰਾ ਇਲਾਕਾ ਚੀਨ ਅਧੀਨ ਹੈ। ‘ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਡੇਮਚੋਕ ਨਾਲੇ ਤਕ ਆ ਗਏ ਸਨ ਕਿਉਂਕਿ ਕਾਂਗਰਸ ਦੇ 55 ਸਾਲਾਂ ਦੇ ਰਾਜ ’ਚ ਲੱਦਾਖ ਨੂੰ ਰੱਖਿਆ ਨੀਤੀਆਂ ’ਚ ਕੋਈ ਅਹਿਮੀਅਤ ਨਹੀਂ ਦਿੱਤੀ ਗਈ।’ ਪਿਛਲੇ ਸਾਲ ਜੁਲਾਈ ’ਚ ਡੇਮਚੋਕ ਨੇਡ਼ੇ ਨਾਲਾ ਬਣਾਉਣ ’ਤੇ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਭਾਰਤੀ ਸੁਰੱਖਿਆ ਬਲਾਂ ਵਿਚਕਾਰ ਟਕਰਾਅ ਹੋ ਗਿਆ ਸੀ। ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਮੁਡ਼ ਵਸੇਬੇ ਦੇ ਪ੍ਰਾਜੈਕਟ ਦੇ ਐਲਾਨ ਨਾਲ ਸਰਹੱਦੀ ਪਿੰਡਾਂ ਤੋਂ ਪਰਵਾਸ ਖ਼ਤਮ ਹੋਵੇਗਾ। -ਪੀਟੀਆਈ

ਲੱਦਾਖ਼ ਨੂੰ ਕਬਾਇਲੀ ਇਲਾਕੇ ਦਾ ਦਰਜਾ ਦੇਣ ਦੀ ਮੰਗ
ਲੇਹ: ਲੱਦਾਖ਼ ਦੇ ਮੰਨੇ-ਪ੍ਰਮੰਨੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਵਿਧਾਨ ਦੀ ਛੇਵੀਂ ਸੂਚੀ ਤਹਿਤ ਖ਼ਿੱਤੇ ਨੂੰ ਕਬਾਇਲੀ ਇਲਾਕਾ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਾਪਣੀ ਜ਼ਮੀਨ ਅਤੇ ਪਛਾਣ ਖ਼ਤਮ ਹੋਣ ਦਾ ਡਰ ਸਤਾ ਰਿਹਾ ਹੈ। ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੂੰ ਇਥੇ ‘ਆਦਿ ਮਹਾਂਉਤਸਵ’ ਦੇ ਉਦਘਾਟਨ ਮੌਕੇ ਦਿੱਤੇ ਮੰਗ ਪੱਤਰ ’ਚ ਲੱਦਾਖ਼ ਦੇ ਸੰਸਦ ਮੈਂਬਰ ਜਮਯਾਂਗ ਤਸੇਰਿੰਗ ਨਮਗਿਆਲ ਨੇ ਕਿਹਾ ਕਿ ਲੋਕਾਂ ਨੇ ਲੱਦਾਖ਼ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਨੂੰ ਡਰ ਹੈ ਕਿ ਬਾਹਰੀ ਲੋਕ ਖ਼ਿੱਤੇ ਦੇ ਭੂਗੋਲ, ਸਭਿਆਚਾਰ ਅਤੇ ਪਛਾਣ ਨੂੰ ਨਸ਼ਟ ਕਰ ਦੇਣਗੇ। ਉਨ੍ਹਾਂ ਸ੍ਰੀ ਮੁੰਡਾ ਨੂੰ ਕਿਹਾ ਕਿ ਉਹ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਉਠਾਉਣ। ਮੇਲੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੁੰਡਾ ਨੇ ਕਿਹਾ ਕਿ ਲੱਦਾਖ਼ ’ਚ 95 ਤੋਂ 97 ਫ਼ੀਸਦੀ ਕਬਾਇਲੀ ਹਨ ਅਤੇ ਉਹ ਵਾਅਦਾ ਕਰਦੇ ਹਨ ਕਿ ਸੰਵਿਧਾਨਕ ਪਰਿਪੇਖ ਤਹਿਤ ਉਨ੍ਹਾਂ ਦੀ ਰਾਖੀ ਕੀਤੀ ਜਾਵੇਗੀ। -ਪੀਟੀਆਈ


Comments Off on ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.