ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਕਸ਼ਮੀਰ ’ਚੋਂ ਅਤਿਵਾਦ ਖ਼ਤਮ ਹੋਵੇਗਾ: ਸ਼ਾਹ

Posted On August - 12 - 2019

ਚੇਨੱਈ, 11 ਅਗਸਤ

ਚੇਨੱਈ ਵਿਚ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੀ ਕਿਤਾਬ ‘ ਲਿਸਨਿੰਗ, ਲਰਨਿੰਗ ਐਂਡ ਲੀਡਿੰਗ’ ਜਾਰੀ ਕਰਦੇ ਹੋਏ ਅਮਿਤ ਸ਼ਾਹ। -ਫੋਟੋ: ਪੀਟੀਆਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਦਿੱਤਾ ਵਿਸ਼ੇਸ਼ ਦਰਜਾ ਹਟਾਉਣ ਨਾਲ ਖ਼ਿੱਤੇ ’ਚ ਅਤਿਵਾਦ ਦਾ ਖ਼ਾਤਮਾ ਹੋਵੇਗਾ ਅਤੇ ਕਸ਼ਮੀਰ ਤਰੱਕੀ ਦੀ ਰਾਹ ’ਤੇ ਅੱਗੇ ਵਧੇਗਾ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਅਹੁਦੇ ’ਤੇ ਦੋ ਸਾਲ ਮੁਕੰਮਲ ਹੋਣ ’ਤੇ ਕਿਤਾਬ ਰਿਲੀਜ਼ ਕਰਨ ਦੇ ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ ਸੀ ਕਿ ਵਾਦੀ ’ਚੋਂ ਧਾਰਾ 370 ਖ਼ਤਮ ਹੋਵੇ ਕਿਉਂਕਿ ਇਹ ਮੁਲਕ ਲਈ ਲਾਹੇਵੰਦ ਨਹੀਂ ਸੀ। ‘ਮੇਰੇ ਦਿਮਾਗ ’ਚ ਮਾਮੂਲੀ ਸ਼ੰਕਾ ਵੀ ਨਹੀਂ ਸੀ ਕਿ ਇਤਿਹਾਸਕ ਕਦਮ ਉਠਾਉਣ ਮਗਰੋਂ ਕੀ ਹੋਵੇਗਾ।’
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਧਾਰਾ 370 ਤੋਂ ਮੁਲਕ ਨੂੰ ਆਜ਼ਾਦ ਕਰ ਦਿੱਤਾ। ਉਨ੍ਹਾਂ ਰਾਜ ਸਭਾ ’ਚ ਬਿੱਲ ਪੇਸ਼ ਕਰਨ ਸਮੇਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਉਪਰਲੇ ਸਦਨ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਦੀ ਸ਼ਲਾਘਾ ਕੀਤੀ। –ਪੀਟੀਆਈ

ਧਾਰਾ 370 ਰੱਦ ਕਰਨਾ ਸਮੇਂ ਦੀ ਲੋੜ ਸੀ: ਨਾਇਡੂ
ਚੇਨੱਈ: ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਰੱਦ ਕਰਨ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਮੁੱਦੇ ਨੂੰ ਕੌਮੀ ਪਰਿਪੇਖ ’ਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਮੁਲਕ ਦੇ ਲੋਕਾਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਕਰਨਾ ਦੇਸ਼ ਦੀ ਸੁਰੱਖਿਆ ਦੇ ਹਿੱਤ ’ਚ ਹੈ। -ਪੀਟੀਆਈ

ਮੋਦੀ-ਸ਼ਾਹ ਦੀ ਜੋੜੀ ‘ਕ੍ਰਿਸ਼ਨ-ਅਰਜੁਨ’ ਤੁੱਲ: ਰਜਨੀਕਾਂਤ
ਚੇਨੱਈ: ਉੱਘੇ ਫਿਲਮ ਅਦਾਕਾਰ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਨੂੰ ‘ਕ੍ਰਿਸ਼ਨ ਅਤੇ ਅਰਜੁਨ’ ਸਮਾਨ ਕਰਾਰ ਦਿੰਦਿਆਂ ਜੰਮੂ ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਲਈ ਸ੍ਰੀ ਸ਼ਾਹ ਦੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਕਾਰਜਕਾਲ ਦੇ ਦੋ ਵਰ੍ਹੇ ਮੁਕੰਮਲ ਹੋਣ ’ਤੇ ਕਿਤਾਬ ਰਿਲੀਜ਼ ਕਰਨ ਦੇ ਸਮਾਗਮ ਦੌਰਾਨ ਰਜਨੀਕਾਂਤ ਨੇ ਕਿਹਾ, ‘‘ਅਮਿਤ ਸ਼ਾਹ ਨੂੰ ਮਿਸ਼ਨ ਕਸ਼ਮੀਰ ਲਈ ਤਹਿ ਦਿਲੋਂ ਵਧਾਈਆਂ।’’ ਉਂਜ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਦੋਹਾਂ ’ਚੋਂ ਕ੍ਰਿਸ਼ਨ ਅਤੇ ਅਰਜੁਨ ਕੌਣ ਹੈ। -ਪੀਟੀਆਈ


Comments Off on ਕਸ਼ਮੀਰ ’ਚੋਂ ਅਤਿਵਾਦ ਖ਼ਤਮ ਹੋਵੇਗਾ: ਸ਼ਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.