ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਕਸ਼ਮੀਰੀ ਹਿੰਦੂਆਂ ਦਾ ਸੰਤਾਪ ਬਿਆਨੇਗੀ ਫਿਲਮ ‘ਦਿ ਕਸ਼ਮੀਰ ਫਾਈਲਜ਼’

Posted On August - 15 - 2019

ਮੁੰਬਈ, 14 ਅਗਸਤ
ਫਿਲਮਸਾਜ਼ ਵਿਵੇਕ ਅਗਨੀਹੋਤਰੀ ਦਾ ਕਹਿਣਾ ਹੈ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵਿੱਚ ਕਸ਼ਮੀਰੀ ਹਿੰਦੂਆਂ ਦਾ ਅਣਦੱਸਿਆ ਇਤਿਹਾਸ ਦੱਸਣਾ ਚਾਹੁੰਦਾ ਹੈ।
ਅਗਨੀਹੋਤਰੀ ਨੇ ਕਿਹਾ, ‘‘ਕਸ਼ਮੀਰੀ ਹਿੰਦੂਆਂ ’ਤੇ ਤਸ਼ੱਦਦ ਢਾਹੇ ਗਏ, ਜਬਰ-ਜਨਾਹ ਕੀਤੇ ਗਏ ਅਤੇ ਬੇਘਰ ਕਰ ਦਿੱਤਾ ਗਿਆ। ਇਹ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਆਨਕ ਕਤਲੇਆਮ ਸੀ ਪਰ ਇਹ ਸਾਡੇ ਇਤਿਹਾਸ ਅਤੇ ਸਾਡੇ ਜ਼ਿਹਨ ਵਿੱਚੋਂ ਗਾਇਬ ਹੈ। ਮੇਰੀ ਇਹ ਹੀ ਕੋਸ਼ਿਸ਼ ਹੈ ਕਿ ਮੈਂ ਕਸ਼ਮੀਰੀ ਹਿੰਦੂਆਂ ਬਾਰੇ ਅਣਦੱਸੀਆਂ ਘਟਨਾਵਾਂ ਫਿਲਮ ਰਾਹੀਂ ਪੇਸ਼ ਕਰ ਸਕਾਂ।’’ ਅਗਸਤ 2020 ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਬਾਰੇ ਅਜੇ ਤੱਕ ਵਧੇਰੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ। ਅਗਨੀਹੋਤਰੀ ਨੇ ਅੱਗੇ ਕਿਹਾ ਕਿ ਕਸ਼ਮੀਰ ਬਾਰੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਹਨ ਪਰ ਸੂਬੇ ਦੇ ਘੱਟ ਗਿਣਤੀ ਹਿੰਦੂਆਂ ਵਲੋਂ ਭੋਗੇ ਸੰਤਾਪ ਅਤੇ ਝੱਲੀ ਪੀੜਾ ਨੂੰ ਅਜੇ ਤੱਕ ਕਿਸੇ ਨੇ ਬਿਆਨ ਨਹੀਂ ਕੀਤਾ ਹੈ। ਇਸ ਨਿਰਦੇਸ਼ਕ ਨੇ ਇਸ ਤੋਂ ਪਹਿਲਾਂ ‘ਦਿ ਤਾਸ਼ਕੰਦ ਫਾਈਲਜ਼’ ਨਾਂ ਦੀ ਫਿਲਮ ਬਣਾਈ ਸੀ, ਜੋ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ 1966 ਵਿੱਚ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੁਆਲੇ ਘੁੰਮਦੀ ਸੀ। ਉਨ੍ਹਾਂ ਦੀ ਮੌਤ ਭਾਰਤ ਅਤੇ ਪਾਕਿਸਤਾਨ ਵਲੋਂ 1965 ਦੀ ਜੰਗ ਖ਼ਤਮ ਕਰਨ ਲਈ ਕੀਤੇ ਤਾਸ਼ਕੰਦ ਸਮਝੌਤੇ ਤੋਂ ਤੁਰੰਤ ਬਾਅਦ ਹੋ ਗਈ ਸੀ।
-ਆਈਏਐੱਨਐੱਸ


Comments Off on ਕਸ਼ਮੀਰੀ ਹਿੰਦੂਆਂ ਦਾ ਸੰਤਾਪ ਬਿਆਨੇਗੀ ਫਿਲਮ ‘ਦਿ ਕਸ਼ਮੀਰ ਫਾਈਲਜ਼’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.