ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਲਾਸਿਕ ਫ਼ਿਲਮਾਂ ਦਾ ਇੰਤਜ਼ਾਰ

Posted On August - 3 - 2019

ਪੁਰਾਣੇ ਸਮੇਂ ਵਿਚ ਸੀਮਤ ਸਾਧਨਾਂ ਦੇ ਬਾਵਜੂਦ ਕਲਾਸਿਕ ਦਾ ਦਰਜਾ ਰੱਖਣ ਵਾਲੀਆਂ ਫ਼ਿਲਮਾਂ ਬਣਦੀਆਂ ਸਨ। ਅੱਜ ਦੇ ਦੌਰ ਵਿਚ ਸਾਧਨਾਂ ਦੀ ਕਮੀ ਨਹੀਂ, ਡੀਆਈ, ਵੀਐੱਫਐਕਸ ਤੋਂ ਲੈ ਕੇ 3ਡੀ ਅਤੇ ਅਨੇਕ ਤਰ੍ਹਾਂ ਦੀ ਤਕਨੀਕ ਨਿਰਮਾਤਾਵਾਂ ਕੋਲ ਹੈ। ਪੋਸਟ ਪ੍ਰੋਡਕਸ਼ਨ ਨਾਲ ਸਾਰਾ ਕੰਮ ਹੋਰ ਆਸਾਨ ਹੋ ਜਾਂਦਾ ਹੈ। ਇਸਦੇ ਬਾਵਜੂਦ ਕਲਾਸਿਕ ਫ਼ਿਲਮਾਂ ਨਹੀਂ ਬਣ ਰਹੀਆਂ ਕਿਉਂਕਿ ਨਿਰਮਾਤਾਵਾਂ ਕੋਲ ਚੰਗੀ ਕਹਾਣੀ ਦੀ ਘਾਟ ਰਹਿੰਦੀ ਹੈ।

ਅਸੀਮ ਚਕਰਵਰਤੀ

ਪੁਰਾਣੇ ਦੌਰ ਦੇ ਫ਼ਿਲਮਸਾਜ਼ਾਂ ਦਾ ਜ਼ਿਕਰ ਅਸੀਂ ਗਾਹੇ-ਬਗਾਹੇ ਕਰਦੇ ਹੀ ਰਹਿੰਦੇ ਹਾਂ। ਸੱਚ ਤਾਂ ਇਹ ਹੈ ਕਿ ਪੁਰਾਣੇ ਦਿੱਗਜਾਂ ਨੇ ਕਲਾਸਿਕ ਫ਼ਿਲਮਾਂ ਦੇ ਖੇਤਰ ਵਿਚ ਜੋ ਸਰਵਸ਼੍ਰੇਸ਼ਠ ਕੰਮ ਕੀਤਾ, ਉਸਦੀ ਤੁਲਨਾ ਵਿਚ ਅੱਜ ਦੇ ਫ਼ਿਲਮਸਾਜ਼ ਨਾ ਤਾਂ ਓਨੀਆਂ ਕਲਾਸਿਕ ਫ਼ਿਲਮਾਂ ਦੇ ਰਹੇ ਹਨ ਤੇ ਨਾ ਹੀ ਦੂਜੀਆਂ ਚੰਗੀਆਂ ਫ਼ਿਲਮਾਂ। ‘ਸੰਜੂ’, ‘ਬਧਾਈ ਹੋ’, ‘ਸਤ੍ਰੀ’, ‘ਸੁਪਰ-30’ ਵਰਗੀਆਂ ਫ਼ਿਲਮਾਂ ਨੂੰ ਤੁਸੀਂ ਕਦੇ ਵੀ ਕਲਾਸਿਕ ਫ਼ਿਲਮਾਂ ਦੀ ਸ਼੍ਰੇਣੀ ਵਿਚ ਨਹੀਂ ਰੱਖ ਸਕਦੇ। ਹਾਲ ਹੀ ਦੇ ਸਾਲਾਂ ਵਿਚ ਕੁਝ ਕਲਾਸਿਕ ਫ਼ਿਲਮਾਂ ’ਤੇ ਜੇ ਨਜ਼ਰ ਪਾਈਏ ਤਾਂ ‘ਬੇਬੀ’, ‘ਬਾਹੁਬਲੀ-1,-2’, ‘ਪਦਮਾਵਤ’, ‘ਚੱਕ ਕੇ’, ‘ਰੰਗ ਦੇ ਬਸੰਤੀ’, ‘ਮੁੰਨਾਭਾਈ ਐੱਮਬੀਬੀਐੱਸ’, ‘ਦੰਗਲ’, ‘ਏ ਵੈੱਡਨਸਡੇਅ’, ‘ਬਜਰੰਗੀ ਭਾਈਜਾਨ’ ਵਰਗੀਆਂ ਕੁਝ ਫ਼ਿਲਮਾਂ ਸਾਹਮਣੇ ਆਉਂਦੀਆਂ ਹਨ। ਇਹ ਹਾਲਤ ਉਦੋਂ ਹੈ ਜਦੋਂ ਅੱਜ ਦੇ ਫ਼ਿਲਮਸਾਜ਼ ਅਸਲੀ ਲੋਕੇਸ਼ਨ ਦੀ ਬਜਾਏ ਵੀਐੱਫਐਕਸ ਨਾਲ ਆਪਣਾ ਕੰਮ ਆਸਾਨੀ ਨਾਲ ਕਰ ਲੈਂਦੇ ਹਨ। ਇਕ ਝਟਕੇ ਵਿਚ ਲੋਕੇਸ਼ਨ ਨੂੰ ਖ਼ੂਬਸੂਰਤ ਬਣਾ ਲੈਂਦੇ ਹਨ। ਇਹੀ ਨਹੀਂ ਆਧੁਨਿਕ ਕੈਮਰੇ ਦੀ ਮਦਦ ਨਾਲ ਇਕ ਵਾਰ ਹੀ ਅਣਗਿਣਤ ਕੋਣਾਂ ਤੋਂ ਦ੍ਰਿਸ਼ ਫ਼ਿਲਮਾਏ ਜਾਂਦੇ ਹਨ। ਡੀਆਈ ਤਕਨੀਕ ਨਾਲ ਦਿਨ ਰਾਤ ਦਾ ਫਾਸਲਾ ਤੈਅ ਕੀਤਾ ਜਾਂਦਾ ਹੈ। ਅੱਧੀ ਫ਼ਿਲਮ ਪੋਸਟ ਪ੍ਰੋਡਕਸ਼ਨ ਵਿਚ ਬਣ ਜਾਂਦੀ ਹੈ। ਕੁੱਲ ਮਿਲਾ ਕੇ ਅੱਜ ਦੇ ਫ਼ਿਲਮਸਾਜ਼ਾਂ ਕੋਲ ਹਰ ਸੁਵਿਧਾ ਮੌਜੂਦ ਹੈ, ਫਿਰ ਵੀ ਬਿਨਾਂ ਪਟਕਥਾ ਦੇ ਖ਼ਰਾਬ ਫ਼ਿਲਮਾਂ ਬਣ ਰਹੀਆਂ ਹਨ।
ਸੰਜੇ ਲੀਲਾ ਭੰਸਾਲੀ ਦੀ ਦੂਜੀ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਦੇ ਬਾਅਦ ਤੋਂ ਹੀ ਜ਼ਿਆਦਾਤਰ ਆਲੋਚਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਭੰਸਾਲੀ ਉਹ ਨਿਰਦੇਸ਼ਕ ਹੈ ਜਿਸਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਨਜ਼ਦੀਕ ਭਵਿੱਖ ਵਿਚ ਕੋਈ ਕਲਾਸਿਕ ਫ਼ਿਲਮ ਦੇ ਸਕਦਾ ਹੈ। ਅਜਿਹਾ ਹੋਇਆ ਵੀ। ਸਾਧਨਾਂ ਦੀ ਬਹੁਤ ਘੱਟ ਵਰਤੋਂ ਕਰਕੇ ਉਸਨੇ ‘ਬਲੈਕ’ ਵਰਗੀ ਕਲਾਸਿਕ ਫ਼ਿਲਮ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’ ਵਿਚ ਕਮਜ਼ੋਰ ਪਟਕਥਾ ਨੇ ਉਸਦਾ ਸਾਥ ਨਹੀਂ ਦਿੱਤਾ, ਪਰ ‘ਬਾਜੀਰਾਵ ਮਸਤਾਨੀ’ ਵਿਚ ਉਹ ਇਸ ਗ਼ਲਤੀ ਤੋਂ ਬਚਿਆ ਤਾਂ ਉਸਦੀ ਇਕ ਹੋਰ ਕਲਾਸਿਕ ਫ਼ਿਲਮ ਦਰਸ਼ਕਾਂ ਸਾਹਮਣੇ ਆਈ। ‘ਪਦਮਾਵਤ’ ਵਿਚ ਉਸਨੇ ਇਸਨੂੰ ਹੋਰ ਵਿਸਥਾਰ ਦਿੱਤਾ। ਇਸਦੇ ਬਾਅਦ ਉਸਦੀ ਤੁਲਨਾ ਕੇ. ਆਸਿਫ ਵਰਗੇ ਫ਼ਿਲਮਸਾਜ਼ਾਂ ਨਾਲ ਕੀਤੀ ਜਾਣ ਲੱਗੀ ਹੈ। ਇਕ ਹੋਰ ਗੱਲ ਹੈ ਕਿ ਉਹ ਇਸ ਤੁਲਨਾ ਤੋਂ ਅੱਜ ਵੀ ਬਹੁਤ ਪਿੱਛੇ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਪਣੀਆਂ ਫ਼ਿਲਮਾਂ ਵਿਚ ਨਵੀਂ ਨਵੀਂ ਤਕਨੀਕ ਦੀ ਵਰਤੋਂ ਕਰਨਾ ਬਾਖੂਬੀ ਜਾਣਦਾ ਹੈ। ਭੰਸਾਲੀ ਕਹਿੰਦਾ ਹੈ, ‘ਮੈਂ ਆਪਣੀਆਂ ਫ਼ਿਲਮਾਂ ਵਿਚ ਵੀਐੱਫਐਕਸ, ਕਰੋਮਾ, ਐਨੀਮੇਸ਼ਨ ਆਦਿ ਸਾਰੀਆਂ ਤਕਨੀਕਾਂ ਦਾ ਉਪਯੋਗ ਲੋੜ ਮੁਤਾਬਿਕ ਕਰਦਾ ਰਹਿੰਦਾ ਹਾਂ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਕੇ. ਆਸਿਫ ਸਾਹਬ ਜਾਂ ਕਮਾਲ ਸਾਹਬ ਨਾਲ ਕੋਈ ਤੁਲਨਾ ਕਰਾਂ। ਉਨ੍ਹਾਂ ਦਾ ਕੰਮ ਬੇਜੋੜ ਸੀ ਅਤੇ ਹਮੇਸ਼ਾਂ ਰਹੇਗਾ।’
ਤਕਨੀਕ ਨਾਲ ਕਦਮ ਮਿਲਾ ਕੇ ਚੱਲਣਾ ਆਮਿਰ ਖ਼ਾਨ ਨੂੰ ਵੀ ਬਹੁਤ ਪਸੰਦ ਹੈ, ਪਰ ਇਸਤੋਂ ਪਹਿਲਾਂ ਉਹ ਪਟਕਥਾ ’ਤੇ ਬਹੁਤ ਮਿਹਨਤ ਕਰਦਾ ਹੈ। ਇਸ ਲਈ ਉਸਦੀ ਪਿਛਲੀ ਇਕ ਸੁਪਰਹਿੱਟ ਫ਼ਿਲਮ ‘ਦੰਗਲ’ ਦਾ ਉਦਾਹਰਨ ਦੇਣਾ ਕਾਫ਼ੀ ਹੋਵੇਗਾ। ਉਸਦੀ ਇਸ ਕਲਾਸਿਕ ਫ਼ਿਲਮ ਵਿਚ ਤਕਨੀਕ ਦੀ ਬਜਾਏ ਪਟਕਥਾ ਨੇ ਮਜ਼ਬੂਤ ਖੇਡ ਖੇਡੀ, ਪਰ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਉਸਦੀ ਸਾਰੀ ਤਕਨੀਕ ਫੇਲ੍ਹ ਹੋ ਗਈ ਕਿਉਂਕਿ ਇਹ ਫ਼ਿਲਮ ਉਸਨੇ ਕਮਜ਼ੋਰ ਨਿਰਦੇਸ਼ਕ ਅਤੇ ਪਟਕਥਾ ਨਾਲ ਬਣਾਈ ਸੀ।
ਇਸ ਸੰਦਰਭ ਵਿਚ ਨੀਰਜ ਪਾਂਡੇ ਦੀ 2008 ਦੀ ਕਲਾਸਿਕ ਫ਼ਿਲਮ ‘ਏ ਵੈੱਡਨਸਡੇਅ’ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੈ। ਇਹ ਉਹ ਫ਼ਿਲਮ ਹੈ ਜਿਸਦੀ ਬਿਹਤਰੀਨ ਤਕਨੀਕ ਇਸਦੀ ਪਟਕਥਾ ਹੈ, ਪਰ ਜ਼ਰੂਰਤ ਮੁਤਾਬਿਕ ਨੀਰਜ ਨੇ ਇਸ ਵਿਚ ਸਾਧਾਰਨ ਤਕਨੀਕ ਦੀ ਵਰਤੋਂ ਕੀਤੀ ਹੈ। ਇਸਨੂੰ ਕਲਾਸਿਕ ਬਣਾਉਣ ਵਿਚ ਇਸਦੀ ਪਟਕਥਾ ਦਾ ਅਹਿਮ ਯੋਗਦਾਨ ਸੀ। ਪਿਛਲੇ ਸਾਲਾਂ ਦੀਆਂ ਕੁਝ ਕਲਾਸਿਕ ਫ਼ਿਲਮਾਂ ਵਿਚੋਂ ‘ਬਾਹੂਬਲੀ’ ਦੀ ਤਕਨੀਕ ਨੂੰ ਸਰਵੋਤਮ ਕਿਹਾ ਜਾ ਸਕਦਾ ਹੈ, ਪਰ ਇਸਦੇ ਪਿੱਛੇ ਵੀ ਲੇਖਕ ਕੇ.ਵੀ. ਵਿਜਯਨ ਪ੍ਰਸਾਦ ਦਾ ਵੱਡਾ ਯੋਗਦਾਨ ਸੀ, ਪਰ ਇੱਥੇ ਇਕ ਸਾਧਾਰਨ ਜਿਹੀ ਕਹਾਣੀ ਨੂੰ ਕਲਾਸਿਕ ਬਣਾਉਣ ਵਿਚ ਇਸਦੀ ਬਿਹਤਰੀਨ ਤਕਨੀਕ ਦਾ ਵੱਡਾ ਯੋਗਦਾਨ ਸੀ। ‘ਬਾਹੂਬਲੀ’ ਦੇ ਦੋਵੇਂ ਭਾਗਾਂ ਵਿਚ ਇਹ ਕ੍ਰਿਸ਼ਮਾ ਸਾਫ਼ ਨਜ਼ਰ ਆਉਂਦਾ ਹੈ ਅਤੇ ਇਹ ਸਾਰੀ ਯੋਜਨਾ ਇਸਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਦੇ ਮਾਰਗਦਰਸ਼ਨ ਵਿਚ ਸਫਲ ਹੋਈ ਹੈ।
‘ਚੱਕ ਕੇ’, ‘ਰੰਗ ਦੇ ਬਸੰਤੀ’, ‘ਮੁੰਨਾਭਾਈ ਐੱਮਬੀਬੀਐੱਸ’, ‘ਬੇਬੀ’ ਇਹ ਚਾਰ ਫ਼ਿਲਮਾਂ ਹਾਲ ਹੀ ਦੇ ਸਾਲਾਂ ਵਿਚ ਆਈਆਂ ਸਨ ਜਿਨ੍ਹਾਂ ਵਿਚ ਤਕਨੀਕ ਦਾ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ ਸੀ। ਜਿੱਥੇ ‘ਮੁੰਨਾਭਾਈ’ ਵਿਚ ਚੰਗੀ ਪਟਕਥਾ ਸਾਰਾ ਖੇਡ ਖੇਡਦੀ ਹੈ, ਉੱਥੇ ਤਕਨੀਕ ਪਿੱਛੇ ਹਟ ਜਾਂਦੀ ਹੈ, ਪਰ ‘ਚੱਕ ਦੇ’ ਵਿਚ ਪਟਕਥਾ ਅਤੇ ਤਕਨੀਕ ਇਕ ਦੂਜੇ ’ਤੇ ਭਾਰੂ ਪੈਂਦੀਆਂ ਨਜ਼ਰ ਆਉਂਦੀਆਂ ਹਨ। ‘ਰੰਗ ਦੇ ਬਸੰਤੀ’ ਵਿਚ ਨਿਰਦੇਸ਼ਕ ਰਾਕੇਸ਼ ਮਹਿਰਾ ਨੇ ਵੀਐੱਫਐਕਸ ਅਤੇ ਡੀਆਈ ਤਕਨੀਕ ਨਾਲ ਆਪਣੀ ਪਟਕਥਾ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਜਾਇਆ ਹੈ। ਦੂਜੇ ਪਾਸੇ ਨੀਰਜ ਪਾਂਡੇ ਨੇ ‘ਬੇਬੀ’ ਵਿਚ ਚੰਗੀ ਪਟਕਥਾ ਅਤੇ ਤਕਨੀਕ ਦਾ ਸਹੀ ਤਾਲਮੇਲ ਬਿਠਾਇਆ ਸੀ। ਸਲਮਾਨ ਖ਼ਾਨ ਦੀ ‘ਬਜਰੰਗੀ ਭਾਈਜਾਨ’ ਉਹ ਫ਼ਿਲਮ ਹੈ, ਜਿਸ ਵਿਚ ਤਕਨੀਕ ਦਾ ਕਮਾਲ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਵਜ੍ਹਾ ਨਾਲ ਇਹ ਕਲਾਸਿਕ ਬਣੀ।
ਉਪਰੋਕਤ ਚਰਚਾ ਤੋਂ ਬਾਅਦ ਇਕ ਗੱਲ ਤਾਂ ਸਪੱਸ਼ਟ ਹੈ ਕਿ ਵਿਸ਼ੇ ਬਿਨਾਂ ਤਕਨੀਕ ਅਧੂਰੀ ਹੈ। ਅੱਜ ਬੌਲੀਵੁੱਡ ਦੀਆਂ ਜ਼ਿਆਦਾਤਰ ਫ਼ਿਲਮਾਂ ਵਿਚ ਤਕਨੀਕ ਦਾ ਕਮਾਲ ਦੇਖਣ ਨੂੰ ਮਿਲ ਜਾਂਦਾ ਹੈ। ਕਦੇ ਮਹਿਬੂਬ ਖ਼ਾਨ, ਕੇ. ਆਸਿਫ, ਵੀ. ਸ਼ਾਂਤਾਰਾਮ, ਰਾਜ ਕਪੂਰ ਆਦਿ ਫ਼ਿਲਮਸਾਜ਼ਾਂ ਦੀ ਨਜ਼ਰ ਫ਼ਿਲਮ ਦੇ ਤਕਨੀਕੀ ਪੱਖ ’ਤੇ ਵੀ ਹੁੰਦੀ ਸੀ।
ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈਟੀ ਕਹਿੰਦਾ ਹੈ, ‘ਤਕਨੀਕ ਦੀ ਮਦਦ ਨਾਲ ਅਸੀਂ ਆਪਣੀ ਕਲਪਨਾ ਨੂੰ ਸਾਰਥਕ ਕਰ ਸਕੇ ਹਾਂ। ਹੁਣ ਜਿਵੇਂ ਪੋਸਟ ਪ੍ਰੋਡਕਸ਼ਨ ਦੌਰਾਨ ਡੀਆਈ ਤਕਨੀਕ ਜ਼ਰੀਏ ਅਸੀਂ ਫ਼ਿਲਮ ਨੂੰ ਮਨਚਾਹੀ ਦਿੱਖ ਦੇ ਸਕਦੇ ਹਾਂ। ਰਾਤ ਦੇ ਦ੍ਰਿਸ਼ਾਂ ਨੂੰ ਸ਼ੂਟ ਕਰਕੇ ਉਸਨੂੰ ਸਵੇਰ ਦੇ ਦ੍ਰਿਸ਼ਾਂ ਵਿਚ ਤਬਦੀਲ ਕਰ ਸਕਦੇ ਹਾਂ। ਵੀਐੱਫਐਕਸ ਤਕਨੀਕ ਦੇ ਕਈ ਹਿੱਸੇ ਹਨ ਜਿਸ ਵਿਚ ਕਰੋਮਾ ਦਾ ਨਾਂ ਵੀ ਸ਼ਾਮਲ ਹੈ। ਇਸਦਾ ਉਪਯੋਗ ਕਰਕੇ ਪਿਛੋਕੜ ਦੇ ਦ੍ਰਿਸ਼ਾਂ ਨੂੰ ਮਨਚਾਹਿਆ ਰੰਗ ਦੇ ਸਕਦੇ ਹਾਂ।’


Comments Off on ਕਲਾਸਿਕ ਫ਼ਿਲਮਾਂ ਦਾ ਇੰਤਜ਼ਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.