ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਕਰਾਚੀ ’ਚ ਮੀਕਾ ਸਿੰਘ ਦੀ ਪੇਸ਼ਕਾਰੀ ’ਤੇ ਰੌਲਾ-ਰੱਪਾ

Posted On August - 12 - 2019

ਕਰਾਚੀ, 11 ਅਗਸਤ
ਉੱਘੇ ਭਾਰਤੀ ਗਾਇਕ ਮੀਕਾ ਸਿੰਘ ਤੇ ਉਸ ਦੇ ਗਰੁੱਪ ਵੱਲੋਂ ਇੱਥੇ ਪਾਕਿਸਤਾਨ ਦੇ ਇਕ ਅਰਬਪਤੀ ਕਾਰੋਬਾਰੀ ਦੀ ਧੀ ਦੇ ਵਿਆਹ ’ਚ ਪੇਸ਼ਕਾਰੀ ਦੇਣ ਮਗਰੋਂ ਕਾਫ਼ੀ ਰੌਲਾ-ਰੱਪਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ ਤੇ ਪਾਕਿ ਨੇ ਭਾਰਤ ਨਾਲ ਕੂਟਨੀਤਕ, ਵਪਾਰਕ ਤੇ ਹੋਰ ਤਾਲਮੇਲ ਜਾਂ ਤਾਂ ਖ਼ਤਮ ਕਰ ਦਿੱਤਾ ਹੈ ਜਾਂ ਘਟਾ ਦਿੱਤਾ ਹੈ। ਵੇਰਵਿਆਂ ਮੁਤਾਬਕ ਕਾਰੋਬਾਰੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਕਰੀਬੀ ਹਨ। ਕਰਾਚੀ ਦੇ ‘ਜੰਗ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਮੀਕਾ (42) ਵਿਆਹ ’ਤੇ ਪੇਸ਼ਕਾਰੀ ਦੇਣ ਆਏ ਸਨ ਤੇ ਇਹ 8 ਅਗਸਤ ਨੂੰ ਸੀ। ਗਾਇਕ ਵੱਲੋਂ ਪੇਸ਼ਕਾਰੀ ਦੇਣ ਬਾਰੇ ਉਸ ਵੇਲੇ ਪਤਾ ਲੱਗਾ ਜਦ ਕੁਝ ਪ੍ਰਸ਼ੰਸਕਾਂ ਨੇ ਵੀਡੀਓ ਅਪਲੋਡ ਕਰ ਦਿੱਤੀਆਂ। ਪਾਕਿ ’ਚ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਸਈਦ ਖ਼ੁਰਸ਼ੀਦ ਸ਼ਾਹ ਨੇ ਕਿਹਾ ਕਿ ਸਰਕਾਰ ਨੂੰ ਪਤਾ ਲਾਉਣਾ ਚਾਹੀਦਾ ਹੈ ਜਦ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤੇ ਵਪਾਰਕ ਰਿਸ਼ਤੇ ਮੁਅੱਤਲ ਹਨ ਤਾਂ ਮੀਕਾ ਤੇ ਉਸ ਦੇ ਗਰੁੱਪ ਨੂੰ ਸੁਰੱਖਿਆ ਕਲੀਅਰੈਂਸ ਤੇ ਵੀਜ਼ਾ ਕਿਸ ਤਰ੍ਹਾਂ ਮਿਲ ਗਿਆ। ਸ਼ਾਹ ਨੇ ਕਿਹਾ ਕਿ ਭਾਰਤੀ ਫ਼ਿਲਮਾਂ ਤੇ ਡਰਾਮਾ ਸ਼ੋਅਜ਼ ’ਤੇ ਪਾਬੰਦੀ ਲੱਗੀ ਹੋਈ ਹੈ ਤੇ ਜੇ ਵੀਜ਼ਾ ਪਹਿਲਾਂ ਹੀ ਜਾਰੀ ਹੋ ਗਿਆ ਸੀ ਤਾਂ ਰੱਦ ਕੀਤਾ ਜਾਣਾ ਚਾਹੀਦਾ ਸੀ। ਅਖ਼ਬਾਰ ਨੇ ਰਿਪੋਰਟ ਵਿਚ ਲਿਖਿਆ ਹੈ ਕਿ ਲਾੜਾ ਮੀਕਾ ਦਾ ਵੱਡਾ ਪ੍ਰਸ਼ੰਸਕ ਹੈ ਤੇ ਉਸ ਦੀ ਇੱਛਾ ਨੂੰ ਪੂਰਾ ਕਰਨ ਲਈ ਸਹੁਰੇ ਪਰਿਵਾਰ ਨੇ ਮੀਕਾ ਨੂੰ ਲਾਈਵ ਪੇਸ਼ਕਾਰੀ ਲਈ ਸੱਦਿਆ। ਇਹ ਵੀ ਕਿਹਾ ਗਿਆ ਹੈ ਕਿ ਇਸ ਸਾਰੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਰਸੂਖ਼ ਦੀ ਵਰਤੋਂ ਕੀਤੀ ਗਈ ਹੈ। ਮੀਕਾ ਨੇ ਪ੍ਰੋਗਰਾਮ ਲਈ ਇਕ ਕਰੋੜ ਰੁਪਏ ਤੋਂ ਵੱਧ ਫ਼ੀਸ ਲਈ ਹੈ। ਇਸ ਪ੍ਰੋਗਰਾਮ ਬਾਰੇ ਖ਼ੁਲਾਸਾ ਹੋਣ ’ਤੇ ਟਵਿੱਟਰ ’ਤੇ ਉਸ ਦੇ ਪ੍ਰਸ਼ੰਸਕਾਂ ਤੇ ਹੋਰਨਾਂ ਨੇ ਖ਼ੂਬ ਭੜਾਸ ਕੱਢੀ।

-ਪੀਟੀਆਈ

ਪਾਕਿ ਫ਼ਿਲਮ ਸਨਅਤ ਨੂੰ ਚੰਗੀ ਕਮਾਈ ਦੀ ਆਸ

ਪਾਕਿਸਤਾਨ ਵਿਚ ਭਾਰਤੀ ਫ਼ਿਲਮਾਂ ਪ੍ਰਦਰਸ਼ਿਤ ਕਰਨ ’ਤੇ ਲੱਗੀ ਪਾਬੰਦੀ ਕਾਰਨ ਪਾਕਿ ਫ਼ਿਲਮ ਸਨਅਤ ਨੂੰ ਇਸ ਵਾਰ ਈਦ ਦੀਆਂ ਛੁੱਟੀਆਂ ਦੌਰਾਨ ਸਥਾਨਕ ਫ਼ਿਲਮਾਂ ਲਈ ਚੰਗੀ ਕਮਾਈ ਦੀ ਆਸ ਹੈ। ਇਸ ਦੌਰਾਨ ਵੱਡੇ ਬਜਟ ਦੀਆਂ ਚਾਰ ਪਾਕਿਸਤਾਨੀ ਤੇ ਕੁਝ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।


Comments Off on ਕਰਾਚੀ ’ਚ ਮੀਕਾ ਸਿੰਘ ਦੀ ਪੇਸ਼ਕਾਰੀ ’ਤੇ ਰੌਲਾ-ਰੱਪਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.