ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ

Posted On August - 12 - 2019

ਮੁੰਬਈ, 11 ਅਗਸਤ
ਕਬੱਡੀ ਖੇਡਣ ਲਈ ਬਹੁਤ ਜ਼ਿਆਦਾ ਜ਼ੋਰ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਹ ਗੱਲ ਬੌਲੀਵੁੱਡ ਅਦਾਕਾਰ ਅਤੇ ਖੇਡ ਪ੍ਰਮੋਟਰ ਅਕਸ਼ੈ ਕੁਮਾਰ ਨੇ ਇੱਥੇ ਪ੍ਰੋ-ਕਬੱਡੀ ਲੀਗ ਦੀ ਅਹਿਮਦਾਬਾਦ ਲੜੀ ਦੇ ਉਦਘਾਟਨੀ ਮੈਚ ਸਬੰਧੀ ਸਮਾਗਮ ਦੌਰਾਨ ਮਹਿਮਾਨ ਕੁਮੈਂਟੇਟਰ ਵਜੋਂ ਬੋਲਦਿਆਂ ਕਹੀ। ਉਹ ਇੱਥੇ ਆਪਣੀ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਲਈ ਪੁਹੰਚੇ ਸਨ।
ਅਕਸ਼ੈ ਕੁਮਾਰ ਨੇ ਕਿਹਾ ਕਿ ਕਬੱਡੀ ਬਹੁਤ ਜ਼ੋਰ ਅਤੇ ਚੁਸਤੀ-ਫੁਰਤੀ ਵਾਲੀ ਖੇਡ ਹੈ ਇਸ ਕਰਕੇ ਖਿਡਾਰੀ ਅਤੇ ਕੋਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਲਈ ਕਰੜੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਚੰਗੇ ਸਲਾਹਕਾਰ ਨੂੰ ਸਬਰ ਦੀ ਲੋੜ ਹੁੰਦੀ ਹੈ ਅਤੇ ਉਹ ਆਪਣੇ ਖਿਡਾਰੀਆਂ ਵਿੱਚ ਯਕੀਨ ਰੱਖਦਾ ਹੈ। ਕਦੇ ਮਾੜਾ ਸਮਾਂ ਵੀ ਹੋ ਸਕਦਾ ਹੈ ਪਰ ਸਲਾਹਕਾਰ ਨੂੰ ਆਪਣੇ ਖਿਡਾਰੀਆਂ ਪ੍ਰਤੀ ਸਬਰ ਰੱਖਣ ਦੀ ਲੋੜ ਹੁੰਦੀ ਤੇ ਚੰਗੇ ਨਤੀਜੇ ਲਈ ਉਨ੍ਹਾਂ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ। ਅਕਸ਼ੈ ਦੇ ਨਾਲ ਸਹਿ-ਅਦਾਕਾਰ ਤਾਪਸੀ ਪੰਨੂੰ ਨੇ ਕਿਹਾ ਸਲਾਹਕਾਰ ਤੁਹਾਨੂੰ ਨਿਰਦੇਸ਼ ਦੇ ਕੇ ਅੱਗੇ ਵਧਣ ’ਚ ਮਦਦ ਕਰਦਾ ਹੈ। -ਆਈਏਐੱਨਐੱਸ


Comments Off on ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.