ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

‘ਐਵੇਂ ਨਾ ਜਿੰਦੇ ਮਾਣ ਕਰੀਂ’ ਗੀਤ ਦਾ ਰਚੇਤਾ

Posted On August - 17 - 2019

ਮੇਜਰ ਸਿੰਘ ਜਖੇਪਲ
ਜੇਕਰ ਅੱਜ ਤੋਂ 30 ਵਰ੍ਹੇ ਪਹਿਲਾਂ ਦੀ ਗੀਤਕਾਰੀ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਗਾਇਕਾਂ ਵਿਚ ਜੱਗਾ ਗਿੱਲ ਦੀ ਕਲਮ ਦੀ ਪੂਰੀ ਤੂਤੀ ਬੋਲਦੀ ਸੀ। ਉਸ ਨੇ ਜਿੰਨਾ ਕੁ ਲਿਖਿਆ ਹੈ, ਲੋਕਾਂ ਨੇ ਉਸਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਹਾਲੇ ਵੀ ਉਸਦੇ ਲਿਖੇ ਗੀਤ ਲੋਕਾਂ ਦੇ ਬੁੱਲ੍ਹਾਂ ’ਤੇ ਥਿਰਕ ਰਹੇ ਹਨ। ਉਸ ਨੂੰ ਛੋਟੇ ਤੋਂ ਲੈ ਕੇ ਵੱਡੇ ਹਰ ਕਲਾਕਾਰ ਨੇ ਰਿਕਾਰਡ ਕਰਵਾਇਆ ਹੈ। ਗੀਤਕਾਰੀ ਵਿਚ ਉਸਦੀ ਪਛਾਣ ਜੱਗਾ ਗਿੱਲ ਨਾਲ ਨਹੀਂ, ਸਗੋਂ ਗਿੱਲ ਨੱਥੋਹੇੜੀ ਵਾਲਾ ਕਰਕੇ ਬਣੀ ਹੋਈ ਹੈ। ਮਾਲੇਰਕੋਟਲਾ ਲਾਗੇ ਉਸਦਾ ਪਿੰਡ ਨੱਥੋਹੇੜੀ ਹੈ।
ਉਸਨੇ ਬੀ.ਏ. ਤੇ ਗਿਆਨੀ ਪਾਸ ਕੀਤੀ ਹੋਈ ਹੈ। ਉਸਦੇ ਵੱਡੇ ਭਰਾ ਨਾਜਰ ਕੋਲ ਤਵਿਆਂ ਵਾਲੀ ਮਸ਼ੀਨ ਹੁੰਦੀ ਸੀ, ਜਦੋਂ ਉਹ ਗੀਤ ਲਾਉਂਦਾ ਸੀ ਤਾਂ ਇਨ੍ਹਾਂ ਵਿਚ ਗੁਰਦੇਵ ਮਾਨ ਦਾ ਨਾਮ ਬੋਲਦਾ ਸੀ ਤਾਂ ਜੱਗਾ ਗਿੱਲ ਸੋਚਦਾ ਸੀ ਕਿ ਉਸਦਾ ਨਾਮ ਵੀ ਗੀਤਾਂ ਵਿਚ ਇਸੇ ਤਰ੍ਹਾਂ ਵੱਜੇ। ਫਿਰ ਕੀ ਸੀ,ਉਹ ਗੁਰਦੇਵ ਮਾਨ ਦੇ ਚਰਨੀ ਜਾ ਲੱਗਾ। 1971 ਵਿੱਚ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਦੀ ਆਵਾਜ਼ ਵਿਚ ਗਿੱਲ ਦਾ ਪਹਿਲਾ ਗੀਤ ‘ਮੈਂ ਅੱਖੀਆਂ ਲਾ ਬੈਠੀ’ ਰਿਕਾਰਡ ਹੋਇਆ, ਜਿਸ ਨੇ ਗਿੱਲ ਲਈ ਗੀਤਕਾਰੀ ਦੇ ਰਸਤੇ ਖੋਲ੍ਹ ਦਿੱਤੇ।
ਸ਼ੁਰੂ-ਸ਼ੁਰੂ ਵਿਚ ਜੱਗੇ ਨੂੰ ਪਿਤਾ ਦੀਆਂ ਝਿੜਕਾਂ ਵੀ ਖਾਣੀਆਂ ਪਈਆਂ। ਪਿੰਡ ਰਹਿੰਦਿਆਂ ਗੁਰਦੁਆਰੇ ਵਿਚ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦੀ ਜ਼ਿੰਮੇਵਾਰੀ ਉਸਦੀ ਹੁੰਦੀ ਸੀ, ਪਰ ਉਸਦੇ ਅੰਦਰਲਾ ਕਲਾਕਾਰ ਉਸਦੇ ਹੁੱਜਾਂ ਮਾਰਦਾ ਰਿਹਾ ਤੇ ਉਸ ਨੂੰ ਟਿਕ ਕੇ ਨਹੀਂ ਬੈਠਣ ਦਿੱਤਾ। ਉਸਦਾ ਲਿਖਿਆ ਗੀਤ ‘ਮੈਨੂੰ ਕਹਿੰਦਾ ਲਾਣੇਦਾਰਨੀਏ ਕਦੇ ਚਾਹ ਦੀ ਘੁੱਟ ਪਿਆਇਆ ਕਰ’ ਦੀ ਤਰਜ਼ ਪਹਿਲਾਂ ਕੁਲਦੀਪ ਪਾਰਸ ਨੇ ਤਿਆਰ ਕੀਤੀ ਸੀ, ਪਰ ਬਾਅਦ ਵਿਚ ਜਦੋਂ ਇਹੀ ਗੀਤ ਸੁਰਿੰਦਰ ਛਿੰਦੇ ਨੇ ਰਿਕਾਰਡ ਕਰਵਾਇਆ ਤਾਂ ਇਹ ਗੀਤ ਸਪੀਕਰਾਂ ’ਤੇ ਇੰਨਾ ਵੱਜਿਆ ਕਿ ਇੰਜ ਲੱਗਦਾ ਹੁੰਦਾ ਸੀ ਕਿ ਜਿਵੇਂ ਰੇਡੀਓ ਵਾਲੇ ਕੋਲ ਸਿਰਫ਼ ਇਸ ਗੀਤ ਦਾ ਹੀ ਤਵਾ ਹੋਵੇ। ਦਰਅਸਲ, ਇਸ ਗੀਤ ਦੀ ਕਹਾਣੀ ਗਿੱਲ ਦੇ ਆਪਣੇ ਪਰਿਵਾਰ ਦੀ ਹੀ ਹੈ। ਉਹ ਦੱਸਦਾ ਹੈ ਕਿ ਜਦੋਂ ਉਹ ਝੁਨੇਰ ਸੁਸਾਇਟੀ ’ਚ ਕੰਮ ਕਰਦਾ ਸੀ ਤਾਂ ਉਸਦੇ ਵੱਡੇ ਭਰਾ ਨਾਜਰ ਨੂੰ ਉੱਥੇ ਕੋਈ ਕੰਮ ਸੀ। ਇਸ ਲਈ ਜਦੋਂ ਉਹ ਦੋਵੇਂ ਤਿਆਰ ਹੋ ਕੇ ਤੁਰਨ ਹੀ ਲੱਗੇ ਸੀ ਤਾਂ ਨਾਜਰ, ਜੱਗੇ ਦੀ ਪਤਨੀ ਨੂੰ ਕਹਿੰਦਾ ‘ਚੁੱਪ ਕਿਉਂ ਬੈਠੀਂ ਐਂ ਲਾਣੇਦਾਰਨੀਏ ਚਾਹ ਦੀ ਘੁੱਟ ਪਿਆਦੇ’ ਤਾਂ ਉਹ ਅੱਗੋਂ ਬੋਲੀ, ‘ਬਹਿਜਾ ਭਾਈ ਜੀ! ਹੁਣੇ ਬਣਾ ਦਿੰਨੀ ਆ।’ ਬਸ! ਇੱਥੋਂ ਹੀ ਇਸ ਗੀਤ ਦਾ ਜਨਮ ਹੋਇਆ। ਛਿੰਦੇ ਕੋਲ ਆਉਣ ਜਾਣ ਕਰਕੇ ਗਿੱਲ ਦੀ ਪਾਰਸ ਤੇ ਚਮਕੀਲੇ ਨਾਲ ਵੀ ਕਾਫ਼ੀ ਨੇੜਤਾ ਸੀ। ਜਦੋਂ ਚਮਕੀਲੇ ਨੇ ਗਿੱਲ ਦਾ ਧਾਰਮਿਕ ਗੀਤ ‘ਐਵੇਂ ਨਾ ਜਿੰਦੇ ਮਾਣ ਕਰੀਂ, ਢਾਈ ਦਿਨ ਦੀ ਪ੍ਰਾਹੁਣੀ ਇੱਥੇ ਤੂੰ’ ਨੂੰ ਰਿਕਾਰਡ ਕਰਵਾਇਆ ਤਾਂ ਇਹ ਗੀਤ ਇੰਨਾ ਹਿੱਟ ਹੋਇਆ ਕਿ ਇਸਨੂੰ ਸਵੇਰੇ ਸ਼ਾਮ ਗੁਰਦੁਆਰਿਆਂ ਵਿਚ ਵੀ ਲਾਇਆ ਜਾਣ ਲੱਗਾ।
ਗਿੱਲ ਨੱਥੋਹੇੜੀ ਦੇ ਹੋਰ ਚਰਚਿਤ ਗੀਤਾਂ ਵਿਚ ‘ਯਾਰ ਦਾ ਚੌਥਾ ਗੇੜਾ’, ‘ਤੇਰੇ ਦੁੱਧ ਦੇ ਗਿਲਾਸ ਵਿਚ ਮੱਖਣਾ’ (ਮਾਣਕ, ਕੁਲਦੀਪ ਕੌਰ, ਸੀਮਾ), ‘ਚਾਹ ਦੀ ਘੁੱਟ ਪਿਆਇਆ ਕਰ’, ‘ਜਲਾਲੀ ਦੇ ਦੀਦਾਰ ਵਾਸਤੇ (ਛਿੰਦਾ-ਗੁਲਸ਼ਨ ਕੋਮਲ), ‘ਆਪੇ ਤੇਰਾ ਨਾਂ ਰੱਖ ਲਉਂ’ (ਅਮਰ ਨੂਰੀ), ‘ਗੱਡੀ ਵਿਚ ਜਾਊ ਅਰਥੀ’ (ਕਰਤਾਰ ਰਮਲਾ-ਸੁਖਵੰਤ ਕੌਰ ), ‘ਪੀਲੀ ਪੈ ਗਈ ਨੀ ਗੋਰੀਏ’ (ਹਰਚਰਨ ਗਰੇਵਾਲ-ਸੁਰਿੰਦਰ ਕੌਰ), ‘ਪੁੱਤ ਜੱਟ ਦਾ’ (ਕਰਨੈਲ ਗਿੱਲ), ‘ਜੇਠ ਨੂੰ ਵੀਰ ਜੀ ਕਹਿਣਾ’ (ਮਨਜੀਤ ਰਾਹੀ), ‘ਐਵੇਂ ਨਾ ਜ਼ਿੰਦੇ ਮਾਣ ਕਰੀਂ’ (ਚਮਕੀਲਾ), ‘ਡੁੱਲ੍ਹਿਆ ਖੂਨ ਸ਼ਹੀਦਾਂ ਦਾ’ (ਕਰਨੈਲ ਗਿੱਲ), ‘ਖਤ ਪੜ੍ਹ ਕੇ ਮਹਾਂ ਸਿੰਘ ਦਾ’ (ਕੁਲਦੀਪ ਪਾਰਸ) ਤੇ ‘ਧੀ ਨੂੰ ਝਿੜਕਦੀ ਰਹਿੰਦੀ’ (ਪਾਲੀ ਦੇਤਵਾਲੀਆ) ਆਦਿ ਸ਼ਾਮਿਲ ਹਨ। ਦੋ ਓਪੇਰੇ ‘ਸਾਹਣੀ ਕੌਲਾਂ’ ਤੇ ‘ਸੁੱਚਾ ਸੂਰਮਾ’ ਛਿੰਦੇ ਦੀ ਆਵਾਜ਼ ਵਿਚ ਖ਼ੂਬ ਵੱਜੇ ਸਨ। ਹਰਚਰਨ ਗਰੇਵਾਲ, ਕਰਨੈਲ ਗਿੱਲ, ਸੁਰਿੰਦਰ ਛਿੰਦਾ, ਅਮਰ ਸਿੰਘ ਚਮਕੀਲਾ, ਪਾਲੀ ਦੇਤਵਾਲੀਆਂ, ਕੁਲਦੀਪ ਪਾਰਸ, ਰਾਜ ਮਹੁੰਮਦ, ਕੁਲਦੀਪ ਮਾਣਕ, ਮੁਹੰਮਦ ਸਦੀਕ, ਯੁੱਧਵੀਰ ਮਾਣਕ, ਕਰਤਾਰ ਰਮਲਾ, ਮਾਸਟਰ ਸਲੀਮ, ਸ਼ੌਕਤ ਅਲੀ ਮਤੋਈ, ਨਰਿੰਦਰ ਬੀਬਾ, ਊਸ਼ਾ ਕਿਰਨ, ਕੁਲਦੀਪ ਕੌਰ, ਸੁਖਵੰਤ ਸੁੱਖੀ, ਸੁਰਿੰਦਰ ਕੌਰ, ਗੁਲਸ਼ਨ ਕੋਮਲ, ਰਣਜੀਤ ਕੌਰ, ਸੁਦੇਸ਼ ਕੁਮਾਰੀ, ਅਮਰਜੋਤ, ਸੁਰਿੰਦਰ ਸੋਨੀਆ,ਅਮਰ ਨੂਰੀ, ਹਰਨੀਤ ਨੀਤੂ, ਸੁਚੇਤ ਬਾਲਾ ਆਦਿ ਨੇ ਉਸਦੇ ਗੀਤਾਂ ਨੂੰ ਆਵਾਜ਼ਾਂ ਦੇ ਕੇ ਰਿਕਾਰਡ ਕਰਵਾਇਆ। ਜੱਗਾ ਗਿੱਲ ਸਹਿਕਾਰੀ ਸੁਸਾਇਟੀ ਵਿਚ 35 ਸਾਲ ਕੰਮ ਕਰਕੇ ਸੇਵਾ ਮੁਕਤ ਹੋ ਚੁੱਕਾ ਹੈ। ਅੱਜਕੱਲ੍ਹ ਉਹ ਆਪਣੇ ਪਰਿਵਾਰ ਨਾਲ ਮਾਲੇਰਕੋਟਲਾ ਵਿਖੇ ਰਹਿ ਰਿਹਾ ਹੈ। ਸੰਪਰਕ-94631-28483


Comments Off on ‘ਐਵੇਂ ਨਾ ਜਿੰਦੇ ਮਾਣ ਕਰੀਂ’ ਗੀਤ ਦਾ ਰਚੇਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.