ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਐਫਸੀਆਈ ਦੇ ਗੁਦਾਮਾਂ ’ਚੋਂ ਜੀਰੀ ਦੀ ਅਨੋਖੀ ਚੋਰੀ

Posted On August - 13 - 2019

ਨਵੀਂ ਦਿੱਲੀ, 12 ਅਗਸਤ
ਮੋਟਰਸਾਈਕਲਾਂ ’ਤੇ 16000 ਕਿਲੋ ਚੌਲ ਚੋਰੀ ਕੀਤੇ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਫਸੀਆਈ ਅਤੇ ਇਕ ਨਿੱਜੀ ਕੰਪਨੀ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਸਕੂਟਰਾਂ ਅਤੇ ਮੋਟਰਸਾਈਕਲਾਂ ਦੇ ਲਾਇਸੈਂਸ ਦੇ ਕੇ ਗਲਤ ਤਰੀਕੇ ਨਾਲ ਇਹ ਦਿਖਾ ਕੇ ਕਿ ਮਾਲ ਟਰੱਕਾਂ ਵਿੱਚ ਲਿਜਾਇਆ ਗਿਆ, 2.60 ਲੱਖ ਕਿਲੋ ਚੌਲ ਚੋਰੀ ਕਰ ਲਿਆ। ਚੋਰੀ ਕੀਤੇ ਚੌਲ ਦੀ ਕੀਮਤ 85 ਲੱਖ ਰੁਪਏ ਬਣਦੀ ਹੈ।
ਐਫਸੀਆਈ ਦੀ ਸ਼ਿਕਾਇਤ ’ਤੇ ਸੀਬੀਆਈ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਐਫਸੀਆਈ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ 7 ਮਾਰਚ 2016 ਤੋਂ 22 ਮਾਰਚ 2016 ਦੌਰਾਨ ਨਿਜੀ ਟਰਾਂਸਪੋਰਟਰ ਜ਼ੈਨਿਥ ਐਂਟਰਪ੍ਰਾਈਜਿਜ਼ ਦੇ 57 ਟਰੱਕਾਂ ਰਾਹੀਂ 9191 ਕੁਇੰਟਲ ਚੌਲ ਆਸਾਮ ਦੇ ਸਲਚਾਪਰਾ ਰੇਲਵੇ ਟਰਮੀਨਲ ਤੋਂ ਮਣੀਪੁਰ ਦੇ ਕੋਇਰਨਗੇਈ ਭੇਜੇ ਗਏ ਸਨ। ਹਰ ਟਰੱੱਕ ਨੂੰ ਰੋਡ ਪਰਮਿਟ ਦਿੱਤਾ ਗਿਆ ਸੀ ਪਰ ਇਹ ਮਾਲ ਦੋ ਮਹੀਨਿਆਂ ਵਿੱਚ 275.5 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਨਿਰਧਾਰਤ ਥਾਂ ’ਤੇ ਪੁੱਜਿਆ ਦਿਖਾਇਆ ਗਿਆ, ਜਿਥੇ ਪੁੱਜਣ ਵਿੱਚ ਮਹਿਜ਼ ਨੌਂ ਘੰਟੇ ਲਗਦੇ ਹਨ।
ਜਾਂਚ ਕਰਨ ’ਤੇ ਪਤਾ ਚਲਿਆ ਕਿ 2601.63 ਕੁਇੰਟਲ ਚੌਲ ਜਿਸ ਦੀ ਕੀਮਤ 84.98 ਲੱਖ ਰੁਪਏ ਸੀ ਨੂੰ 16 ਅਜਿਹੇ ਵਾਹਨਾਂ ’ਤੇ ਲਿਜਾਇਆ ਗਿਆ ਜੋ ਠੀਕ ਟਰਾਂਸਪੋਰਟੇਸ਼ਨ ਦੇ ਕਾਬਿਲ ਨਹੀਂ ਸਨ। ਚੌਲ ਕੋਇਰਨਗੇਈ ਡਿਪੂ ’ਤੇ ਨਹੀਂ ਪੁੱਜੇ ਪਰ ਰਿਕਾਰਡ ਵਿੱਚ ਚੌਲ ਪੁੱਜੇ ਹੋਏ ਦਿਖਾਏ ਗਏ। ਟਰਾਂਸਪੋਰਟਰ ਨੇ ਹਲਫਨਾਮਾ ਦੇ ਕੇ ਦੱਸਿਆ ਕਿ ਟਰੱਕਾਂ ਵਿੱਚ ਨੁਕਸ ਪੈਣ ਕਾਰਨ ਦੂਜੇ ਟਰੱਕਾਂ ਵਿੱਚ ਮਾਲ ਲੋਡ ਕਰਕੇ ਭੇਜੇ ਜਾਣ ਕਾਰਨ ਚੌਲ ਭੇਜਣ ਵਿੱਚ ਦੇਰੀ ਹੋਈ। ਪਰ ਜਾਂਚ ਵਿੱਚ ਪਤਾ ਚੱਲਿਆ ਕਿ ਟਰਾਂਸਪੋਰਟ ਲਈ ਵਰਤੇ ਗਏ ਵਾਹਨ, ਜੋ ਖਰਾਬ ਹੋਏ ਟਰੱਕਾਂ ਦੀ ਥਾਂ ਵਰਤੇ ਗਏ ਸਨ ਉਹ ਟਰੱਕ ਨਹੀਂ ਸਗੋਂ ਐਲਐਮਐਲ ਅਤੇ ਹੌਂਡਾ ਐਕਟਿਵਾ ਸਕੂਟਰ ਤੇ ਮੋਟਰਸਾਈਕਲ, ਵਾਟਰ ਟੈਂਕਰ, ਬੱਸ, ਮਾਰੂਤੀ ਵੈਨ, ਕਾਰਾਂ ਅਤੇ ਫਰਜ਼ੀ ਵਾਹਨ ਸਨ ਜਿਨ੍ਹਾਂ ਦੇ ਨੰਬਰ ਸਬੰਧਤ ਟਰਾਂਸਪੋਰਟ ਦਫ਼ਤਰ ਵਿੱਚ ਰਜਿਸਟਰਡ ਤਕ ਨਹੀਂ ਸਨ।
ਲਾਇਸੈਂਸ ਨੰਬਰ ਦੇ ਰਿਕਾਰਡ ਅਨੁਸਾਰ 16300 ਕਿਲੋ ਅਤੇ 10000 ਕਿਲੋ ਦੀ ਖੁਰਦਬੁਰਦ ਹੋਈਆਂ ਦੋ ਖੇਪਾਂ ਦੇ ਚੌਲ ਸਕੂਟਰਾਂ ’ਤੇ ਅਤੇ 16300 ਕਿਲੋ ਚੌਲਾਂ ਦੀ ਚੋਰੀ ਹੋਈ ਦੂਜੀ ਖੇਪ ਮੋਟਰਸਾਈਕਲਾਂ ’ਤੇ ਲਿਜਾਈ ਗਈ। ਐਫਆਈਆਰ ਅਨੁਸਾਰ 2601.63 ਕੁਇੰਟਲ ਚੌਲਾਂ ਨੂੰ ਕੋਇਰਨਗੇਈ ਨਾ ਲਿਜਾਣ ਅਤੇ ਉਸ ਦੀ ਦੁਰਵਰਤੋਂ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋਈ ਕਿ ਇਨ੍ਹਾਂ ਚੌਲਾਂ ਦੀ ਟਰਾਂਸਪੋਰਟੇਸ਼ਨ ਲਈ ਵਰਤੇ ਗਏ 16 ਵਾਹਨਾਂ ਨੂੰ ਜਾਰੀ ਕੀਤੇ ਗਏ ਰੋਡ ਪਰਮਿਟ ਵੀ ਰੂਟ ’ਚ ਪੈਂਦੇ ਲੀਨਗੰਗਪੋਪਕੀ ਅਤੇ ਕੀਥਲਮਾਂਬੀ ਨਾਕੇ ’ਤੇ ਦਰਜ ਨਹੀਂ ਸਨ। ਐਫਸੀਆਈ ਨੇ ਦੋਸ਼ ਲਾਇਆ ਹੈ ਕਿ ਐਫਸੀਆਈ ਦੇ ਸਲਚਾਪਰਾ ਦਫ਼ਤਰ ਦੇ ਅਧਿਕਾਰੀ ਆਸ਼ੀਸ਼ ਕੁਮਾਰ ਪਾਲ ਅਤੇ ਰਜਨੀਸ਼ ਕੁਮਾਰ ਗੁਪਤਾ ਨੇ ਚੌਲ ਲੋਡ ਕੀਤੇ ਬਿਨਾਂ ਹੀ ਗਲਤ ਤਰੀਕੇ ਨਾਲ 16 ਵਾਹਨਾਂ ਨੂੰ ਪਰਮਿਟ ਜਾਰੀ ਕੀਤੇ ਸਨ ਅਤੇ ਟਰਾਂਸਪੋਰਟਰ ਜ਼ੈਨਿਥ ਐਂਟਰਪ੍ਰਾਈਜਿਜ਼ ਦੇ ਪ੍ਰਤੀਨਿਧ ਐਨ ਜੌਹਨਸਨ ਨੇ ਇਨ੍ਹਾਂ ਪਰਮਿਟਾਂ ’ਤੇ ਝੂਠੇ ਦਸਤਖ਼ਤ ਕੀਤੇ ਸਨ। ਇਸ ਦੇ ਨਾਲ ਹੀ ਟਰਾਂਸਪੋਰਟ ਕੰਪਨੀ ਦੇ ਸੋਇਬਮ ਸੁਰਜੀਤ ਸਿੰਘ ਨੇ ਕਥਿਤ ਤੌਰ ’ਤੇ ਟਰੱਕ ਖਰਾਬ ਹੋਣ ਦੇ ਝੂਠੇ ਹਲਫਨਾਮੇ ਦਾਖਲ ਕੀਤੇ ਸਨ। ਅਧਿਕਾਰੀਆਂ ਨੇ ਰਸੀਦਾਂ ਦੀ ਫਰਜ਼ੀ ਐਂਟਰੀ ਦੇ ਨਾਲ ਨਾਲ ਟਰਾਂਸਪੋਰਟਰ ਨੇ 16 ਟਰੱਕਾਂ ਦੇ ਨਕਲੀ ਬਿੱਲ ਵੀ ਵਸੂਲੇ ਸਨ।

-ਪੀਟੀਆਈ


Comments Off on ਐਫਸੀਆਈ ਦੇ ਗੁਦਾਮਾਂ ’ਚੋਂ ਜੀਰੀ ਦੀ ਅਨੋਖੀ ਚੋਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.