ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਐਂਡਰੀਸਕੂ ਨਾਲ ਹੋਣ ਵਾਲੇ ਫਾਈਨਲ ’ਚੋਂ ਸੇਰੇਨਾ ਹਟੀ

Posted On August - 12 - 2019

ਟੋਰਾਂਟੋ, 11 ਅਗਸਤ

ਰੋਜਰਜ਼ ਕੱਪ ਦੇ ਸੈਮੀ-ਫਾਈਨਲ ਮੈਚ ਦੌਰਾਨ ਮੇਰੀ ਬੌਜ਼ਕੋਵਾ ਨਾਲ ਹੱਥ ਮਿਲਾਉਂਦੀ ਹੋਈ ਸੇਰੇਨਾ ਵਿਲੀਅਮਜ਼। -ਫੋਟੋ: ਏਐੱਫਪੀ

ਸੇਰੇਨਾ ਵਿਲੀਅਮਜ਼ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਚੈੱਕ ਗਣਰਾਜ ਦੀ ਕੁਆਲੀਫਾਇਰ ਮੇਰੀ ਬੌਜ਼ਕੋਵਾ ਨੂੰ ਤਿੰਨ ਸੈੱਟ ਵਿੱਚ ਹਰਾ ਕੇ ਡਬਲਯੂਟੀਏ ਟੋਰਾਂਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ। ਉਸ ਦਾ ਸਾਹਮਣਾ ਮੇਜ਼ਬਾਨ ਖਿਡਾਰਨ ਬਿਆਂਕਾ ਐਂਡਰੀਸਕੂ ਨਾਲ ਹੋਣਾ ਸੀ ਪਰ ਸੱਟ ਲੱਗਣ ਕਾਰਨ ਸੇਰੇਨਾ ਨੇ ਫਾਈਨਲ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਤਿੰਨ ਵਾਰ ਦੀ ਜੇਤੂ ਅਤੇ ਅੱਠਵਾਂ ਦਰਜਾ ਪ੍ਰਾਪਤ ਸੇਰੇਨਾ ਨੇ ਬੌਜ਼ਕੋਵਾ ਨੂੰ ਸੈਮੀ-ਫਾਈਨਲ ਵਿੱਚ 1-6, 6-3, 6-3 ਨਾਲ ਹਰਾਇਆ। ਆਸਟਰੇਲੀਆ ਓਪਨ 2017 ਨਾਲ ਆਪਣਾ 23ਵਾਂ ਗਰੈਂਡ ਸਲੈਮ ਜਿੱਤਣ ਮਗਰੋਂ ਸੇਰੇਨਾ ਨੂੰ ਆਪਣੇ ਪਹਿਲੇ ਖ਼ਿਤਾਬ ਦਾ ਇੰਤਜ਼ਾਰ ਸੀ। ਉਹ ਪਹਿਲੀ ਸਤੰਬਰ 2017 ਨੂੰ ਆਪਣੀ ਧੀ ਓਲੰਪੀਆ ਨੂੰ ਜਨਮ ਦੇਣ ਮਗਰੋਂ ਕੋਈ ਖ਼ਿਤਾਬ ਨਹੀਂ ਜਿੱਤ ਸਕੀ। ਯੂਐੱਸ ਓਪਨ ਦੀਆਂ ਤਿਆਰੀਆਂ ਵਿੱਚ ਲੱਗੀ ਸੇਰੇਨਾ ਕੋਲ ਟੋਰਾਂਟੋ ਓਪਨ ਦਾ ਖਿਤਾਬ ਜਿੱਤਣ ਦਾ ਮੌਕਾ ਸੀ ਜੋ ਉਸ ਦੇ ਹੱਥੋਂ ਲੰਘ ਗਿਆ। ਇਸ ਤੋਂ ਪਹਿਲਾਂ ਉਸ ਨੇ 2001, 2011 ਅਤੇ 2013 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਇਸ ਦੌਰਾਨ 19 ਸਾਲ ਦੀ ਬਿਆਂਕਾ 50 ਸਾਲ ਵਿੱਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਬਣਨ ਦੇ ਇਰਾਦੇ ਨਾਲ ਉਤਰੇਗੀ।ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ, ਇਸ ਲਈ ਬੌਜ਼ਕੋਵਾ ਨੂੰ ਅਗਲੇ ਗੇੜ ਵਿੱਚ ਪਹੁੰਚਣ ਦਾ ਮੌਕਾ ਮਿਲ ਗਿਆ ਸੀ, ਜਦੋਂਕਿ ਸੇਰੇਨਾ ਨੇ ਜਾਪਾਨੀ ਖਿਡਾਰਨ ਨਾਓਮੀ ਓਸਾਕਾ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਸੇਰੇਨਾ ਨੂੰ ਬੀਤੇ ਸਾਲ ਯੂਐੱਸ ਓਪਨ ਦੇ ਵਿਵਾਦਤ ਫਾਈਨਲ ਮੈਚ ਵਿੱਚ ਜਾਪਾਨੀ ਖਿਡਾਰਨ ਓਸਾਕਾ ਤੋਂ ਹਾਰ ਝੱਲਣੀ ਪਈ ਸੀ। -ਏਐੱਫਪੀ

 


Comments Off on ਐਂਡਰੀਸਕੂ ਨਾਲ ਹੋਣ ਵਾਲੇ ਫਾਈਨਲ ’ਚੋਂ ਸੇਰੇਨਾ ਹਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.