ਪੱਤਰ ਪ੍ਰੇਰਕ
ਮੋਰਿੰਡਾ, 12 ਅਗਸਤ
ਭਾਰਤੀ ਜੀਵਨ ਬੀਮਾ ਕੰਪਨੀ ਵੱਲੋਂ ਮੋਰਿੰਡਾ ਵਿਚ ਐਲ.ਆਈ.ਸੀ. ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਬਰਾਂਚ ਮੈਨੇਜਰ ਯਸ਼ਵੰਤ ਸਿੰਘ ਵੱਲੋਂ ਕੀਤੀ ਗਈ। ਇਸ ਵਿੱਚ ਕੰਪਨੀ ਨਾਲ ਜੁੜੇ ਏਜੰਟਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਸ਼ਰਮਾ ਨੇ ਕਿਹਾ ਕਿ ਐੱਲ.ਆਈ.ਸੀ. ਮੋਰਿੰਡਾ ਅਧੀਨ ਕੰਮ ਕਰ ਰਹੇ ਏਜੰਟ ਗੁਰਚਰਨ ਸਿੰਘ ਤੇ ਧਰਮ ਸਿੰਘ ਦੇ ਸਾਲਾਨਾ ਟੀਚੇ ਪੂਰੇ ਕਰਨ ’ਤੇ ਯਸ਼ਵੰਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਯਸ਼ਵੰਤ ਸਿੰਘ ਨੇ ਐੱਲ਼.ਆਈ.ਸੀ. ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਦਾਰਾ ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਪਵਨ ਕੁਮਾਰ, ਮਨਿੰਦਰ ਕੌਰ, ਯਾਦਵਿੰਦਰ ਸਿੰਘ, ਵਨੀਤ ਕੁਮਾਰ ਆਦਿ ਸਟਾਫ ਮੈਂਬਰ ਹਾਜ਼ਰ ਸਨ।