ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਉੱਤਰੀ ਰੇਲਵੇ ਦੇ ਜੀਐੱਮ ਨੇ ਅਫ਼ਸਰਾਂ ਦੀ ਲਾਈ ਕਲਾਸ

Posted On August - 13 - 2019

ਗਗਨਦੀਪ ਅਰੋੜਾ
ਲੁਧਿਆਣਾ, 12 ਅਗਸਤ

ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕਰਦੇ ਹੋਏ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਟੀਪੀ ਸਿੰਘ। -ਫੋਟੋ: ਹਿਮਾਂਸ਼ੂ ਮਹਾਜਨ

ਉਤਰੀ ਰੇਲਵੇ ਦੇ ਜਨਰਲ ਮੈਨੇਜਰ ਟੀਪੀ ਸਿੰਘ ਨੇ ਅੱਜ ਸਨਅਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਸਫ਼ਾਈ ਨਾ ਹੋਣ ਕਾਰਨ ਜੀਐੱਮ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਅਫ਼ਸਰਾਂ ਦੀ ਕਲਾਸ ਲਗਾਈ।
ਜਾਣਕਾਰੀ ਮੁਤਾਬਕ ਰੇਲਵੇ ਨੇ ਦੇਸ਼ ਭਰ ’ਚ ਰੇਲਵੇ ਸਟੇਸ਼ਨਾਂ ਦੀ ਸਫ਼ਾਈ ਵਿਵਸਥਾ ਤੇ ਮੁਸਾਫਿਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਂਚ ਲਈ ਕੁਆਲਿਟੀ ਕੰਟਰੋਲ ਇੰਸਪੈਕਸ਼ਨ (ਕਿਊਸੀਆਈ) ਨਾਮਕ ਕੰਪਨੀ ਨਾਲ ਕਰਾਰ ਕੀਤਾ ਹੈ। ਕੰਪਨੀ ਵੱਲੋਂ 16 ਅਗਸਤ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦਾ ਆਡਿਟ ਕੀਤਾ ਜਾਣਾ ਹੈ। ਰੇਲਵੇ ਸਟੇਸ਼ਨ ਦੇ ਹੋਣ ਵਾਲੇ ਆਡਿਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੀ ਖਾਸ ਤੌਰ ’ਤੇ ਉਤਰੀ ਰੇਲਵੇ ਦੇ ਜੀਐਮ ਲੁਧਿਆਣਾ ਪੁੱਜੇ ਸਨ। ਰੇਲਵੇ ਸਟੇਸ਼ਨ ’ਤੇ ਸਫ਼ਾਈ ਸਹੀ ਢੰਗ ਨਾਲ ਨਾ ਹੋਣ ਕਾਰਨ, ਜੀਐਮ ਨੇ ਇਹ ਹੁਕਮ ਵੀ ਜਾਰੀ ਕੀਤੇ ਕਿ ਰੇਲਵੇ ਸਟੇਸ਼ਨ ’ਤੇ ਗੰਦਗੀ ਫੈਲਾਉਣ ਵਾਲੇ ਦੇ ਚਲਾਨ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਜੀਐਮ ਨੇ ਸਭ ਤੋਂ ਪਹਿਲਾਂ ਸਟੇਸ਼ਨ ਦੇ ਪਲੇਟ ਫਾਰਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਥੇ ਬੁਕਿੰਗ ਕਾਊਂਟਰ, ਪਲੇਟ ਫਾਰਮ, ਪਖਾਨੇ ਤੇ ਪਾਰਸਲ ਵਿਭਾਗ ਸਮੇਤ ਵੱਖ-ਵੱਖ ਕੰਪਲੈਕਸਾਂ ’ਚ ਜਾ ਕੇ ਕਾਰਜਪ੍ਰਣਾਲੀ ਦੀ ਜਾਂਚ ਕੀਤੀ। ਜੀ.ਐਮ ਟੀਪੀ ਸਿੰਘ ਨੇ ਰੇਲਵੇ ਸਟੇਸ਼ਨ ਲੁਧਿਆਣਾ ਦਾ ਨਵਾਂ ਮਾਡਲ ਵੀ ਦੇਖਿਆ ਤੇ ਇਸ ਨੂੰ ਲੈ ਕੇ ਚੱਲ ਰਹੇ ਕਾਰਜ ਦਾ ਵੀ ਜਾਇਜ਼ਾ ਲਿਆ। ਇਸੇ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਪਲੇਟ ਫਾਰਮ ’ਤੇ ਬਣੇ ਪਾਰਸਲ ਗੁਦਾਮ ਨੂੰ ਉਥੋਂ ਹਟਾ ਕੇ ਯਾਤਰੀਆਂ ਲਈ ਓਪਨ ਵੇਟਿੰਗ ਹਾਲ ਬਣਾਉਣ ਦੇ ਹੁਕਮ ਦਿੱਤੇ। ਜੀਐਮ ਨੇ ਯਾਤਰੀਆਂ ਲਈ ਬੈਂਚ ਲਾਉਣ ਦੇ ਵੀ ਹੁਕਮ ਦਿੱਤੇ ਹਨ।

ਮੇਅਰ ਨੇ ਜਗਰਾਉਂ ਪੁਲ ਦੀ ਉਸਾਰੀ ’ਚ ਦੇਰੀ ’ਤੇ ਨਾਰਾਜ਼ਗੀ ਜਤਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਗਸਤ

ਰੇਲਵੇ ਦੇ ਜੀਐਮ ਨਾਲ ਮੁਲਾਕਾਤ ਕਰਦੇ ਹੋਏ ਲੁਧਿਆਣਾ ਦੇ ਮੇਅਰ।

ਪਿਛਲੇ ਲੰਮੇ ਸਮੇਂ ਤੋਂ ਉਸਾਰੀ ਅਧੀਨ ਲਟਕ ਰਹੇ ਜਗਰਾਉਂ ਪੁਲ ਦੇ ਮੁੱਦੇ ’ਤੇ ਅੱਜ ਮੇਅਰ ਬਲਕਾਰ ਸਿੰਘ ਸੰਧੂ ਰੇਲਵੇ ਦੇ ਜਨਰਲ ਮੈਨੇਜਰ ਟੀਪੀ ਸਿੰਘ ਨੂੰ ਮਿਲਣ ਪੁੱਜੇ। ਰੇਲਵੇ ਦੇ ਜੀਐੱਮ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਆਏ ਸਨ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਜੀਐੱਮ ਦੇ ਖਾਸ ਰੇਲ ਗੱਡੀ ’ਚੋਂ ਬਾਹਰ ਨਿਕਲਦੇ ਹੀ ਮੇਅਰ ਨੇ ਜੀਐਮ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਜੀਐਮ ਨੂੰ ਕਿਹਾ ਕਿ ਜਦੋਂ ਜਨਵਰੀ ’ਚ ਉਹ ਲੁਧਿਆਣਾ ਦੌਰੇ ’ਤੇ ਆਏ ਸਨ ਤਾਂ ਉਨ੍ਹਾਂ ਨੇ ਸ਼ਹਿਰ ਦੇ ਨਾਲ ਕੀਤਾ ਸੀ ਕਿ 30 ਜੂਨ ਤੱਕ ਜਗਰਾਉਂ ਪੁਲ ਤਿਆਰ ਕਰ ਦਿੱਤਾ ਜਾਵੇਗਾ, ਪਰ ਹਾਲੇ ਤੱਕ ਰੇਲਵੇ ਦੇ ਇੰਜਨੀਅਰਜ਼ ਪੁਲ ਦਾ ਢਾਂਚਾ ਹੀ ਫਾਈਨਲ ਨਹੀਂ ਕਰ ਸਕੇ। ਜੀਐੱਮ ਨੇ ਮੇਅਰ ਨੂੰ ਇੱਕ ਵਾਰ ਫਿਰ ਭਰੋਸਾ ਦਵਾਇਆ ਕਿ ਉਹ ਕੰਮ ਜਲਦੀ ਪੂਰਾ ਕਰ ਲੈਣਗੇ, ਪਰ ਕਦੋਂ ਤੱਕ ਉਹ ਡੈਡਲਾਈਨ ਇਸ ਵਾਰ ਨਹੀਂ ਦਿੱਤੀ।
ਰੇਲਵੇ ਦੇ ਇੰਜਨੀਅਰਜ਼ ਨੇ ਜਗਰਾਉਂ ਪੁਲ ਲਈ ਢਾਂਚਾ ਫਾਈਨਲ ਕਰ ਦਿੱਤਾ ਹੈ, ਪਰ ਪੁਲ ਦਾ ਢਾਂਚਾ ਲੁਧਿਆਣਾ ਪੁੱਜਣ ’ਚ ਘੱਟੋ ਘੱਟ ਡੇਢ ਮਹੀਨਾ ਲੱਗੇਗਾ, ਕਿਉਂਕਿ ਜੋ ਨਕਸ਼ਾ ਫਾਈਨਲ ਕੀਤਾ ਗਿਆ ਹੈ, ਉਸ ’ਚ ਕਰੀਬ 30 ਟਨ ਲੋਹੇ ਦੀ ਲੋੜ ਹੋਰ ਪੈ ਗਈ ਹੈ। ਸਟੀਲ ਖਰੀਦਣ ਲਈ ਟੈਂਡਰ ਲਾਏ ਜਾ ਰਹੇ ਹਨ। ਟੈਂਡਰ ਲੱਗਣ ਤੋਂ ਲੈ ਕੇ ਸਪਲਾਈ ਮਿਲਣ ਤੱਕ ਕਰੀਬ ਮਹੀਨੇ ਦਾ ਸਮਾਂ ਲੱਗ ਸਕਦਾ ਹੈ, ਜਦੋਂ ਕਿ ਉਸਾਰੀ ਦੇ ਲਈ 15-20 ਦਿਨ ਲੱਗ ਸਕਦੇ ਹਨ। ਇਹ ਢਾਂਚਾ ਗਾਜ਼ਿਆਬਾਦ ’ਚ ਤਿਆਰ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਲੁਧਿਆਣਾ ਦੇ ਸਮਾਜ ਸੇਵੀ ਰਾਹੁਲ ਵਰਮਾ ਨੇ ਜਗਰਾਉਂ ਪੁਲ ਸੰਬੰਧੀ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਵਰਮਾ ਨੇ ਦੱਸਿਆ ਕਿ ਦਿੱਲੀ ਵਿਚ ਰੇਲ ਮੰਤਰੀ ਨਾਲ ਮੁਲਾਕਾਤ ਤੇ ਹੋਰਨਾਂ ਅਫ਼ਸਰਾਂ ਨਾਲ ਮਿਲਣ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਹ ਪੁੱਲ ਹਾਲੇ ਵੀ ਨਵੇਂ ਸਾਲ ਤੱਕ ਹੀ ਸ਼ੁਰੂ ਹੋ ਸਕੇਗਾ।


Comments Off on ਉੱਤਰੀ ਰੇਲਵੇ ਦੇ ਜੀਐੱਮ ਨੇ ਅਫ਼ਸਰਾਂ ਦੀ ਲਾਈ ਕਲਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.