ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਉਡਦੀ ਖ਼ਬਰ

Posted On August - 19 - 2019

ਵੋਟਾਂ ਵੀ ਔਨਲਾਈਨ ਪੁਆ ਲੈਣਾ

ਪੰਜਾਬ ਸਰਕਾਰ ਨੇ ਸੂਬੇ ਦੇ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੇ ਔਨਲਾਈਨ ਤਬਾਦਲੇ ਚਾਲੂ ਵਿੱਦਿਅਕ ਵਰ੍ਹੇ ਤੋਂ ਲਾਗੂ ਕਰ ਦਿੱਤੇ ਹਨ। ਤਬਾਦਲੇ ਔਨਲਾਈਨ ਹੋਣ ਕਰਕੇ ਵਿਭਾਗ ਦੇ ਮੰਤਰੀ ਅਤੇ ਅਧਿਕਾਰੀ ਕਾਫ਼ੀ ਹੌਲੇ ਮਹਿਸੂਸ ਕਰ ਰਹੇ ਹਨ। ਉਹ ਹੁਣ ਤਬਾਦਲਾ ਕਰਵਾਉਣ ਦੀ ਸਿਫ਼ਾਰਸ਼ ਕਰਨ ਵਾਲਿਆਂ ਨੂੰ ਕਹਿ ਦਿੰਦੇ ਹਨ ਕਿ ਇਸ ਲਈ ਔਨਲਾਈਨ ਅਰਜ਼ੀ ਦੇਣੀ ਪੈਂਦੀ ਹੈ ਤੇ ਫਿਰ ਹੀ ਤਬਾਦਲਾ ਹੋਵੇਗਾ।
ਇਸ ਤਜਰਬੇ ਦੀ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਨੇ ਹੋਰ ਵਿਭਾਗਾਂ ਦੇ ਮੰਤਰੀਆਂ ਕੋਲੋਂ ਉਨ੍ਹਾਂ ਦੇ ਵਿਭਾਗਾਂ ਵਿਚ ਔਨਲਾਈਨ ਤਬਾਦਲੇ ਕਰਨ ਬਾਰੇ ਰਾਇ ਮੰਗੀ ਹੈ। ਇਕ ਮੰਤਰੀ ਕੋਲ ਪਿਛਲੇ ਦਿਨੀਂ ਇਸ ਸਬੰਧੀ ਸਲਾਹ ਵਾਲਾ ਪੱਤਰ ਪਹੁੰਚਿਆ ਤਾਂ ਮੰਤਰੀ ਨੇ ਦਫ਼ਤਰ ਵਿਚ ਬੈਠੇ ਕੁਝ ਵਿਧਾਇਕਾਂ ਕੋਲੋ ਰਾਇ ਮੰਗੀ। ਵਿਧਾਇਕਾਂ ਨੇ ਕਿਹਾ ਕਿ ਪਹਿਲਾਂ ਜਿਵੇਂ ਚੱਲ ਰਿਹਾ ਹੈ, ਉਵੇਂ ਹੀ ਚੱਲਣ ਦਿਓ। ਪਰ ਮੰਤਰੀ ਵੀ ਚਾਹੁੰਦਾ ਸੀ ਕਿ ਉਸ ਦੇ ਵਿਭਾਗ ਵਿਚ ਤਬਾਦਲੇ ਔਨਲਾਈਨ ਹੋ ਜਾਣ। ਉੱਡਦੀ ਖ਼ਬਰ ਇਹ ਹੈ ਕਿ ਮੰਤਰੀ ਦੀ ਰਾਇ ਸੁਣ ਕੇ ਦੋ-ਤਿੰਨ ਵਿਧਾਇਕਾਂ ਨੇ ਕਿਹਾ: ‘ਫਿਰ ਵੋਟਾਂ ਵੀ ਔਨਲਾਈਨ ਪੁਆ ਲੈਣਾ ਤੇ ਆਪੇ ਪਤਾ ਲੱਗ ਜਾਵੇਗਾ’। ਹੁਣ ਇਹ ਪਤਾ ਨਹੀਂ ਕਿ ਵਿਧਾਇਕ ਇਹ ਗੱਲ ਸੱਚਮੁੱਚ ਜਮਹੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਕਹਿ ਰਹੇ ਸਨ ਜਾਂ ਨਿੱਜੀ ਕੰਮਾਂ ਨੂੰ ਪਹਿਲ ਦੇਣ ਲਈ। ਇਹ ਵੀ ਕੋਈ ਨਹੀਂ ਦੱਸ ਸਕਦਾ ਕਿ ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਬਾਰੇ ਉਨ੍ਹਾਂ ਦਾ ਕੀ ਖ਼ਿਆਲ ਹੈ।

ਨਵਾਂ ਫਾਰਮੂਲਾ

ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਕੁਝ ਕਾਂਗਰਸੀ ਵਿਧਾਇਕ ਪੰਜਾਬ ਸਕੱਤਰੇਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ, ਪਰ ਮਸਲੇ ਫਿਰ ਵੀ ਹੱਲ ਨਹੀਂ ਹੋਏ।
ਉੱਡਦੀ ਖ਼ਬਰ ਇਹ ਹੈ ਕਿ ਇਸ ਪ੍ਰਕਿਰਿਆ ਦੌਰਾਨ ਕੁਝ ਵਿਧਾਇਕਾਂ ਦਾ ਇਕ ਗਰੁੱਪ ਬਣ ਗਿਆ। ਉਨ੍ਹਾਂ ਨੇ ਗਰੁੱਪ ਦੇ ਤੌਰ ’ਤੇ ਆਪਣੇ ਕੰਮ-ਕਾਜ ਕਰਵਾਉਣ ਲਈ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੇ ਕੰਮ-ਕਾਜ ਛੇਤੀ ਹੋਣ ਲੱਗ ਪਏ। ਇਕ ਵਿਧਾਇਕ ਨੇ ਕਿਹਾ ਕਿ ਕੰਮ ਕਰਵਾਉਣ ਦਾ ਇਹ ਤਰੀਕਾ ਬਹੁਤ ਵਧੀਆ ਹੈ। ਹੁਣ ਤਕ ਇਉਂ ਹੀ ਭਟਕਦੇ ਰਹੇ। ਵਿਧਾਇਕਾਂ ਨੂੰ ਇਹ ਨਵਾਂ ਫਾਰਮੂਲਾ ਰਾਸ ਆ ਗਿਆ ਹੈ।

– ਬਲਵਿੰਦਰ ਜੰਮੂ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.