ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਇੱਕ ਦੂਜੇ ਦੇ ਗਲ ਲਗ ਕੇ ਈਦ-ਉਲ-ਜ਼ੁਹਾ ਮਨਾਈ

Posted On August - 13 - 2019

ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਅਗਸਤ

ਈਦ ਦੀ ਨਮਾਜ਼ ਅਦਾ ਕਰਦੇ ਹੋਏ ਮੁਸਲਮਾਨ। -ਫੋਟੋ: ਹਰਪ੍ਰੀਤ ਕੌਰ

ਪੁਰਾਣੀ ਕਣਕ ਮੰਡੀ ਚੌਕ ਵਿੱਚ ਅਹਿਮਦੀਆ ਮੁਸਲਿਮ ਮਸਜਿਦ ਵਿੱਚ ਈਦ-ਉਲ-ਜ਼ੁਹਾ ਮੌਕੇ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਸ਼ੇਖ ਮਨਾਨ ਨੇ ਨਮਾਜ਼ ਪੜ੍ਹਾਈ ਅਤੇ ਈਦ-ਉਲ-ਜ਼ੁਹਾ ਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਈਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ ਜਿਸ ਨੂੰ ਬਕਰੀਦ ਜਾਂ ਕੁਰਬਾਨੀ ਦੀ ਈਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ। ਇਸੇ ਦੌਰਾਨ ਈਦਗਾਹ ਜਲੰਧਰ ਰੋਡ ਵਿੱਚ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ ਗਈ। ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਚੇਅਰਮੈਨ ਮਾਸਟਰ ਮੁਹੰਮਦ ਸ਼ਰੀਫ ਨੇ ਈਦ ਦੀ ਮੁਬਾਰਕਬਾਦ ਦਿੱਤੀ।
ਬਲਾਚੌਰ (ਪੱਤਰ ਪ੍ਰੇਰਕ): ਇੱਥੇ ਸਬ ਡਿਵੀਜ਼ਨ ਦੀਆਂ ਵੱਖ ਵੱਖ ਮਸਜਿਦਾਂ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਇੱਕ-ਦੂਸਰੇ ਦੇ ਗਲ ਲੱਗ ਕੇ ਮੁਬਾਰਕਾਂ ਦਿੱਤੀਆਂ । ਸਬਜ਼ੀ ਮੰਡੀ ਬਲਾਚੌਰ ਦੇ ਪਿੱਛੇ ਬਣੀ ਈਦਗਾਹ ਵਿੱਚ ਮੁਸਲਿਮ ਭਾਈਚਾਰੇ ਦੇ ਪ੍ਰਧਾਨ ਸ਼ਰਫਰਾਜ ਮਲਿਕ ਅਤੇ ਇੰਤਜ਼ਾਰ ਮੁਹੰਮਦ , ਪਿੰਡ ਬਛਵਾਂ ਦੀ ਮਸਜਿਦ ਵਿੱਚ ਮੌਲਵੀ ਨੂਰਦੀਨ ਅਤੇ ਮੁਹੰਮਦ ਸ਼ਰੀਫ ਅਤੇ ਪਿੰਡ ਸਿਆਣਾ ਵਿੱਚ ਮੌਲਵੀ ਸਮਦ ਦੀ ਅਗਵਾਈ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਗਿਆ।

ਸ਼ਿਵ ਸੈਨਾ ਨੇ ਗਊਆਂ ਨੂੰ ਚਾਰਾ ਖੁਆ ਕੇ ਈਦ ਮਨਾਈ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸ਼ਿਵ ਸੈਨਾ (ਬਾਲ ਠਾਕੁਰੇ) ਵੱਲੋਂ ਸ਼ਹਿਰੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ਹੇਠ ਈਦ-ਉਲ-ਜ਼ੁਹਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਬੱਕਰੇ ਦੀ ਬਲੀ ਨਾ ਦੇ ਕੇ ਸਗੋਂ ਗਊਸ਼ਾਲਾ ਜਾ ਕੇ ਗਾਵਾਂ ਨੂੰ ਆਟੇ ਦੇ ਪੇੜੇ, ਗੁੜ੍ਹ ਅਤੇ ਹਰਾ ਚਾਰਾ ਖੁਆ ਕੇ ਈਦ ਮਨਾਈ। ਉਨ੍ਹਾਂ ਕਿਹਾ ਕਿ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਹਨ ਅਤੇ ਇਸ ਲਈ ਸਾਰਿਆਂ ਨੂੰ ਮਿਲਜੁੱਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਜ਼ਿਲ੍ਹਾ ਕਨਵੀਨਰ ਸਰਬਜੀਤ ਸਾਬੀ, ਅਨਮੋਲ ਰਾਵਤ, ਪ੍ਰਦੀਪ ਸਿੰਘ, ਮਨਜੀਤ ਕੌਰ, ਸੰਤੋਸ਼ ਕੁਮਾਰੀ ਮੌਜੂਦ ਸਨ।

 


Comments Off on ਇੱਕ ਦੂਜੇ ਦੇ ਗਲ ਲਗ ਕੇ ਈਦ-ਉਲ-ਜ਼ੁਹਾ ਮਨਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.