ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਆਰਫ਼ ਕਾ ਸੁਣ ਵਾਜਾ ਰੇ

Posted On August - 14 - 2019

ਜਦੋਂ ਚੁਆਂਗ ਤਸੂ ਦੀ ਪਤਨੀ ਮਰ ਗਈ ਤਾਂ ਹੂਈ ਤਸੂ ਅਫਸੋਸ ਕਰਨ ਆਇਆ। ਉਸ ਨੇ ਦੇਖਿਆ ਕਿ ਚੁਆਂਗ ਤਸੂ ਧਰਤੀ ’ਤੇ ਬੈਠਾ ਗੀਤ ਗਾ ਰਿਹਾ ਹੈ। ਉਸ ਦੀਆਂ ਲੱਤਾਂ ਪਸਰੀਆਂ ਹੋਈਆਂ ਹਨ ਤੇ ਉਹ ਇਕ ਭਾਂਡੇ ’ਤੇ ਢੋਲਕੀ ਵਾਂਗ ਤਾਲ ਦੇ ਰਿਹਾ ਹੈ।
ਹੂਈ ਤਸੂ ਨੇ ਦੁਖੀ ਹਿਰਦੇ ਨਾਲ ਕਿਹਾ, ‘‘ਆਪਣੀ ਪਤਨੀ ਨੂੰ ਯਾਦ ਕਰਕੇ ਅਤੇ ਬੱਚਿਆਂ ਨੂੰ ਦੇਖ ਕੇ ਤੇਰਾ ਉਸ ਲਈ ਹੰਝੂ ਨਾ ਵਹਾਉਣਾ ਇਕ ਬੁਰੀ ਹਰਕਤ ਹੈ। ਪਰ ਤੂੰ ਤਾਂ ਭਾਂਡੇ ’ਤੇ ਤਾਲ ਦੇ ਰਿਹਾ ਏਂ, ਨਾਲ ਹੀ ਗੀਤ ਗਾ ਰਿਹਾ ਏਂ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ?’’
ਚੁਆਂਗ ਤਸੂ ਨੇ ਜਵਾਬ ਦਿੱਤਾ, ‘‘ਜਦ ਉਹ ਮਰ ਗਈ ਤਾਂ ਮੈਂ ਵੀ ਉਸ ਦੇ ਵਿਛੋੜੇ ਦੇ ਦੁੱਖ ਵਿਚ ਡੁੱਬ ਗਿਆ ਸੀ ਪਰ ਜਲਦੀ ਹੀ ਮੈਨੂੰ ਖਿਆਲ ਆਇਆ ਕਿ ਉਹ ਜੰਮਣ ਤੋਂ ਪਹਿਲਾਂ ਵੀ ਤਾਂ ਇਸੇ ਸਥਿਤੀ ਵਿਚ ਸੀ, ਬਿਨਾਂ ਕਿਸੇ ਰੂਪ ਅਤੇ ਤੱਤ ਦੇ। ਫਿਰ ਉਸ ਨੇ ਜਨਮ ਲਿਆ ਤਾਂ ਉਸ ਦਾ ਇਕ ਰੂਪ ਵੀ ਸੀ ਤੇ ਤੱਤ ਵੀ। ਹੁਣ ਉਹ ਇਕ ਵਾਰ ਫਿਰ ਜੰਮਣ ਤੋਂ ਪਹਿਲਾਂ ਵਾਲੀ ਹਾਲਤ ’ਚ ਚਲੇ ਗਈ ਹੈ, ਇਕ ਪੜਾਅ ਤੋਂ ਦੂਸਰੇ ਪੜਾਅ ਵਿਚ ਅਤੇ ਹੁਣ ਜਦ ਕਿ ਉਹ ਸਦੀਵਤਾ ’ਚ ਗੁੰਮ ਗਈ ਹੈ ਤਾਂ ਮੇਰਾ ਰੋਣਾ ਕੁਦਰਤ ਦੇ ਇਨ੍ਹਾਂ ਨਿਯਮਾਂ ਤੋਂ ਅਨਜਾਣ ਹੋਣਾ ਹੈ। ਇਸੇ ਲਈ ਮੈਂ ਕੁਦਰਤੀ ਵਹਾਉ ਦਾ ਵਿਰੋਧ ਕਰਨ ਤੋਂ ਪਰਹੇਜ਼ ਕਰ ਰਿਹਾ ਹਾਂ।’’
-ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.