ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਆਰਫ਼ ਕਾ ਸੁਣ ਵਾਜਾ ਰੇ

Posted On August - 7 - 2019

ਇਕ ਕੰਪਨੀ ਦੀ ਕੁਝ ਡੂੰਘੀ ਜ਼ਮੀਨ ਵਿਕਦੀ ਨਹੀਂ ਸੀ। ਉਨ੍ਹਾਂ ਇਕ ਪ੍ਰਸਿੱਧ ਸੇਲਜ਼ਮੈਨ ਬੁਲਾਇਆ ਅਤੇ ਕਿਹਾ,‘‘ ਕੀ ਤੂੰ ਇਹ ਜ਼ਮੀਨ ਵੇਚ ਸਕਦਾ ਹੈ?
‘‘ਕਿਉਂ ਨਹੀਂ, ਇਹ ਤਾਂ ਮਾਮੂਲੀ ਗੱਲ ਹੈ।’’ ਸੇਲਜ਼ਮੈਨ ਨੇ ਕਿਹਾ।
ਅਗਲੇ ਦਿਨ ਅਖ਼ਬਾਰਾਂ ਦੇ ਇਕ ਇਸ਼ਤਿਹਾਰ ਵਿਚ ਲਿਖਿਆ ਗਿਆ,‘ ਬਹੁਤ ਵਚਿੱਤਰ ਘਰ ਬਣਾਉਣ ਲਈ ਪੰਜ ਏਕੜ ਜ਼ਮੀਨ ਕੌਡੀਆਂ ਦੇ ਭਾਅ। ਜਲਦੀ ਸੰਪਰਕ ਕਰੋ।’
ਕੁਝ ਗਾਹਕ ਆਏ। ਸੇਲਜ਼ਮੈਨ ਨੇ ਡੂੰਘੀ ਥਾਂ ਦੀਆਂ ਕੁਝ ਖੂਬੀਆਂ ਦੱਸੀਆਂ ਅਤੇ ਇਕ ਗਾਹਕ ਨੂੰ ਜ਼ਮੀਨ ਵੇਚ ਦਿੱਤੀ।
ਪੰਦਰਾਂ ਦਿਨ ਬਾਅਦ ਮੀਂਹ ਪੈਣ ਲੱਗਾ ਅਤੇ ਨੀਵੀਂ ਥਾਂ ਪਾਣੀ ਨਾਲ ਭਰ ਗਈ।
ਜ਼ਮੀਨ ਦਾ ਖਰੀਦਦਾਰ ਆਇਆ। ਕੰਪਨੀ ਨੂੰ ਬੁਰਾ ਭਲਾ ਕਿਹਾ ਅਤੇ ਧੋਖੇ ਨਾਲ ਜ਼ਮੀਨ ਵੇਚਣ ਬਦਲੇ ਕੇਸ ਕਰਨ ਦੀ ਧਮਕੀ ਦਿੱਤੀ।
ਕੰਪਨੀ ਨੇ ਸੇਲਜ਼ਮੈਨ ਬੁਲਾਇਆ ਅਤੇ ਸਥਿਤੀ ਦੱਸੀ। ਉਸ ਨੇ ਕਿਹਾ,‘‘ਤੁਸੀਂ ਫਿਕਰ ਨਾ ਕਰੋ। ਮੈਂ ਸੰਭਾਲ ਲਵਾਂਗਾ।’’
ਗਾਹਕ ਨੇ ਸੇਲਜ਼ਮੈਨ ਨੂੰ ਵੀ ਬੁਰਾ ਭਲਾ ਕਿਹਾ। ਸੇਲਜ਼ਮੈਨ ਨੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ, ‘‘ਚੰਗਾ ਹੋਇਆ ਤੁਸੀਂ ਮਿਲ ਗਏ। ਮੈਂ ਤੁਹਾਡੀ ਹੀ ਤਲਾਸ਼ ਵਿਚ ਸੀ। ਹੁਣ ਤੁਸੀਂ ਆਪਣੇ ਪੈਸੇ ਵਿਆਜ਼ ਸਮੇਤ ਲੈ ਲਵੋ।’’
‘‘ਕਿਉਂ?’’ ਗਾਹਕ ਨੇ ਹੈਰਾਨ ਹੋ ਕੇ ਪੁੱਛਿਆ।
ਸੇਲਜ਼ਮੈਨ ਨੇ ਕਿਹਾ ‘‘ਦਰਅਸਲ ਕੋਈ ਹੋਰ ਆਦਮੀ ਇਸ ਥਾਂ ’ਤੇ ਝੀਲ ਮਹਿਲ ਬਣਾਉਣ ਲਈ ਤੁਹਾਡੇ ਤੋਂ ਵੱਧ ਕੀਮਤ ਦੇਣ ਲਈ ਤਿਆਰ ਹੈ। ਤੁਸੀਂ ਸੋਚੋ ਝੀਲ ਵਿਚ ਮਹਿਲ, ਉਹ ਆਦਮੀ ਅਦਭੁਤ ਅਤੇ ਅਨੋਖਾ ਘਰ ਬਣਾਉਣਾ ਚਾਹੁੰਦਾ ਹੈ। ਆਉ ਤੁਹਾਨੂੰ ਤੁਹਾਡੇ ਪੈਸੇ ਦਿਆਂ।’’
ਗਾਹਕ ਦੁਬਿਧਾ ਵਿਚ ਫਸ ਗਿਆ ਤੇ ਕੁਝ ਦੇਰ ਬਾਅਦ ਬੋਲਿਆ,‘‘ਨਹੀਂ, ਉਸ ਝੀਲ ਵਿਚ ਤਾਂ ਮੈਂ ਹੀ ਘਰ ਬਣਾਵਾਂਗਾ।’’ ਕਿਰਪਾਲ ਕਜ਼ਾਕ
ਸੰਪਰਕ: 98726-44428


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.