ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਆਯੂਸ਼ਮਾਨ ਨੇ ਆਦਿੱਤਿਆ ਚੋਪੜਾ ਦੀ ਸਲਾਹ ਮੰਨੀ

Posted On August - 8 - 2019

ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖ਼ੁਰਾਣਾ ਮੁੰਬਈ ’ਚ ਿੲਕ ਸਮਾਗਮ ਦੌਰਾਨ ਆਪਣੀ ਪਤਨੀ ਤਾਹਿਰਾ ਕਸ਼ਯਪ ਨਾਲ।

ਨਵੀਂ ਦਿੱਲੀ, 7 ਅਗਸਤ
ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖ਼ੁਰਾਣਾ ਨੇ ਖ਼ੁਲਾਸਾ ਕੀਤਾ ਹੈ ਕਿ ਫਿਲਮਸਾਜ਼ ਆਦਿੱਤਿਆ ਚੋਪੜਾ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਉਹ ਕੇਵਲ ਅਜਿਹੀਆਂ ਫਿਲਮਾਂ ਕਰੇ, ਜਿਨ੍ਹਾਂ ਵਿੱਚ ਦਰਸ਼ਕ ਉਸ ਤੋਂ ਕੁਝ ਆਸ ਰੱਖਦੇ ਹੋਣ। ਵੱਖਰੀ ਤਰ੍ਹਾਂ ਦਾ ਸਿਨੇਮਾ ਕਰਨ ਲਈ ਜਾਣੇ ਜਾਂਦੇ ਆਯੂਸ਼ਮਾਨ ਨੇ 2012 ਵਿੱਚ ਫਿਲਮ ‘ਵਿੱਕੀ ਡੋਨਰ’ ਰਾਹੀਂ ਸਿਨੇ ਜਗਤ ਵਿੱਚ ਕਦਮ ਰੱਖਿਆ। ਉਸ ਤੋਂ ਬਾਅਦ ਉਸ ਨੇ ਕਈ ਹਿੱਟ ਫਿਲਮਾਂ ‘ਦਮ ਲਗਾ ਕੇ ਹਈਸ਼ਾ’, ‘ਬਰੇਲੀ ਕੀ ਬਰਫ਼ੀ’, ‘ਸ਼ੁਭ ਮੰਗਲ ਸਾਵਧਾਨ’, ‘ਅੰਧਾਧੁਨ’, ‘ਬਧਾਈ ਹੋ’ ਅਤੇ ‘ਆਰਟੀਕਲ 15’ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਹਰ ਵਾਰ ਸਫ਼ਲ ਫਿਲਮ ਦੇਣ ਦੇ ਦਬਾਅ ਬਾਰੇ ਪੁੱਛੇ ਜਾਣ ’ਤੇ ਆਯੂਸ਼ਮਾਨ ਨੇ ਕਿਹਾ, ‘‘ਮੈਂ ਆਪਣੇ ਕਰੀਅਰ ਵਿੱਚ ਬਹੁਤ ਵਧੀਆ ਥਾਂ ’ਤੇ ਹਾਂ। ਕਰੀਬ ਚਾਰ ਸਾਲ ਪਹਿਲਾਂ ਮੈਨੂੰ ਆਦਿੱਤਿਆ ਚੋਪੜਾ ਨੇ ਕਿਹਾ ਸੀ ਕਿ ਮੈਂ ਅਜਿਹੀਆਂ ਫਿਲਮਾਂ ਕਰਾਂ, ਜਿਨ੍ਹਾਂ ਵਿੱਚ ਲੋਕਾਂ ਨੂੰ ਮੇਰੇ ਤੋਂ ਕੁਝ ਆਸ ਹੋਵੇ। ਜਦੋਂ ਉਹ ਮੈਨੂੰ ਦੇਖਣ ਉਨ੍ਹਾਂ ਨੂੰ ਚੰਗੀ ਕਹਾਣੀ ਦੀ ਆਸ ਹੋਵੇ। ਮੈਨੂੰ ਖ਼ੁਸ਼ੀ ਹੈ ਕਿ ਹੁਣ ਦਰਸ਼ਕਾਂ ਨੂੰ ਮੇਰੇ ਤੋਂ ਆਸਾਂ ਹਨ।’’
-ਆੲਏਐੱਨਐੱਸ


Comments Off on ਆਯੂਸ਼ਮਾਨ ਨੇ ਆਦਿੱਤਿਆ ਚੋਪੜਾ ਦੀ ਸਲਾਹ ਮੰਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.