ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਅੰਬਾਨੀ ਵੱਲੋਂ ਦੇਣਦਾਰੀਆਂ ਘਟਾਉਣ ਲਈ ਹਿੱਸੇਦਾਰੀ ਵੇਚਣ ਦਾ ਫ਼ੈਸਲਾ

Posted On August - 13 - 2019

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਕੰਪਨੀ ਦੀ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ। ਫੋਟੋ: ਰਾਇਟਰਜ਼

ਮੁੰਬਈ, 12 ਅਗਸਤ
ਰਿਲਾਇੰਸ ਇੰਡਸਟਰੀਜ਼ ਨੇ ਕੰਪਨੀ ਦੀਆਂ ਦੇਣਦਾਰੀਆਂ ਨੂੰ ਘਟਾਉਣ ਦੇ ਇਰਾਦੇ ਨਾਲ ਆਪਣੀ ਕਾਰੋਬਾਰੀ ਹਿੱਸੇਦਾਰੀ ਸਾਊਦੀ ਅਰਬ ਦੀ ਤੇਲ ਕਾਰੋਬਾਰ ’ਚ ਮੋਹਰੀ ਕੰਪਨੀ ਅਰੈਮਕੋ ਤੇ ਭਾਰਤ ਪੈਟਰੋਲੀਅਮ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ।
ਰਿਲਾਇੰਸ, ਅਰੈਮਕੋ ਨੂੰ ਤੇਲ ਅਤੇ ਰਸਾਇਣ ਕਾਰੋਬਾਰ ’ਚੋਂ 20 ਫੀਸਦ ਜਦੋਂਕਿ ਬੀਪੀ ਨੂੰ ਆਪਣੇ 1400 ਪੈਟਰੋਲ ਪੰਪਾਂ ਤੇ ਏਵੀਏਸ਼ਨ ਈਂਧਣ ਵੇਚਣ ਦੇ ਕਾਰੋਬਾਰ ਵਿੱਚੋਂ 49 ਫੀਸਦ ਹਿੱਸੇਦਾਰੀ 1.15 ਲੱਖ ਕਰੋੜ ਰੁਪਏ ’ਚ ਵੇਚੇਗੀ। ਕਰਾਰ ਮੁਤਾਬਕ ਅਰੈਮਕੋ ਵੱਲੋਂ ਖਰੀਦੀ ਜਾਣ ਵਾਲੀ 20 ਫੀਸਦੀ ਹਿੱਸੇਦਾਰੀ ਵਿੱਚ ਗੁਜਰਾਤ ਦੇ ਜਾਮਨਗਰ ਵਿਚਲੀ ਰਿਫਾਈਨਰੀ ਵਿੱਚੋਂ ਨਿਕਲਦਾ ਰੋਜ਼ਾਨਾ 1.36 ਮਿਲੀਅਨ ਬੈਰਲ ਤੇਲ ਵੀ ਸ਼ਾਮਲ ਹੈ, ਜਿਸ ਦਾ ਐਂਟਰਪ੍ਰਾਈਜ਼ ਮੁੱਲ 75 ਅਰਬ ਅਮਰੀਕੀ ਡਾਲਰ ਦੇ ਕਰੀਬ ਹੈ। ਉਧਰ ਭਾਰਤ ਪੈਟਰੋਲੀਅਮ ਪੈਟਰੋਲ ਪੰਪਾਂ ’ਤੇ ਐਵੀਏਸ਼ਨ ਈਂਧਣ ਦੀ ਵੇਚ-ਵੱਟ ਦੇ ਕਾਰੋਬਾਰ ਦਾ 49 ਫੀਸਦ ਹਿੱਸੇ ਲਈ ਸੱਤ ਹਜ਼ਾਰ ਕਰੋੜ ਰੁਪਏ ਤਾਰੇਗੀ। ਰਿਲਾਇੰਸ ਦਾ ਟੈਲੀਕਾਮ ਤੇ ਹੋਰ ਰਿਟੇਲ ਕਾਰੋਬਾਰਾਂ ਸਮੇਤ ਕੁੱਲ ਐਂਟਰਪ੍ਰਾਈਜ਼ ਮੁੱਲ 134 ਅਰਬ ਅਮਰੀਕੀ ਡਾਲਰ ਹੈ। -ਪੀਟੀਆਈ


Comments Off on ਅੰਬਾਨੀ ਵੱਲੋਂ ਦੇਣਦਾਰੀਆਂ ਘਟਾਉਣ ਲਈ ਹਿੱਸੇਦਾਰੀ ਵੇਚਣ ਦਾ ਫ਼ੈਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.