ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਅਮਰੀਕਾ-ਤਾਲਿਬਾਨ ’ਚ ਵਾਰਤਾ ਦਾ ਗੇੜ ਮੁਕੰਮਲ

Posted On August - 13 - 2019

ਕਾਬੁਲ, 12 ਅਗਸਤ
ਤਾਲਿਬਾਨ ਅਤੇ ਅਮਰੀਕੀ ਵਾਰਤਾਕਾਰਾਂ ਵਿਚਕਾਰ ਗੱਲਬਾਤ ਦਾ ਤਾਜ਼ਾ ਗੇੜ ਮੁਕੰਮਲ ਹੋ ਗਿਆ ਹੈ। ਅਮਰੀਕਾ ਸਮਝੌਤੇ ਮੁਤਾਬਕ ਅਫ਼ਗਾਨਿਸਤਾਨ ’ਚੋਂ ਆਪਣੀ ਫ਼ੌਜ ਦੀ ਨਫ਼ਰੀ ਘਟਾ ਸਕਦਾ ਹੈ। ਤਾਲਿਬਾਨ ਦੇ ਤਰਜਮਾਨ ਜ਼ਬ੍ਹੀਉੱਲ੍ਹਾ ਮੁਜਾਹਿਦ ਮੁਤਾਬਕ ਵਾਰਤਾ ਦਾ ਅੱਠਵਾਂ ਗੇੜ ਦੋਹਾ ’ਚ ਕੱਲ ਅੱਧੀ ਰਾਤ ਮਗਰੋਂ ਖ਼ਤਮ ਹੋਇਆ। ਉਸ ਨੇ ਟਵਿੱਟਰ ’ਤੇ ਲਿਖਿਆ ਕਿ ਦੋਵੇਂ ਧਿਰਾਂ ਅਗਲੇ ਕਦਮਾਂ ਲਈ ਆਪਣੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੀਆਂ। ਕਾਬੁਲ ’ਚ ਅਮਰੀਕੀ ਸਫ਼ਾਰਤਖਾਨੇ ਨੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
ਅਮਰੀਕੀ ਸ਼ਾਂਤੀ ਵਾਰਤਾਕਾਰ ਜ਼ਾਲਮੇਅ ਖ਼ਲੀਲਜ਼ਾਦ ਨੇ ਐਤਵਾਰ ਨੂੰ ਟਵੀਟ ਕਰਕੇ ਉਮੀਦ ਜਤਾਈ ਸੀ ਕਿ ਅਫ਼ਗਾਨਿਸਤਾਨ ’ਚ ਜੰਗ ਦੇ ਸਾਏ ਹੇਠ ਆਖਰੀ ਈਦ ਹੋਵੇਗੀ। ਅਮਰੀਕਾ ਵੱਲੋਂ ਪਿਛਲੇ ਇਕ ਸਾਲ ਤੋਂ ਤਾਲਿਬਾਨ ਨਾਲ ਸਮਝੌਤੇ ਲਈ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਪੈਂਟਾਗਨ ਅਫ਼ਗਾਨਿਸਤਾਨ ਤੋਂ ਆਪਣੇ 14 ਹਜ਼ਾਰ ਸੈਨਿਕਾਂ ਦੀ ਵਾਪਸੀ ਨੂੰ ਯਕੀਨੀ ਬਣਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਹੈ ਕਿ ਉਹ ਆਪਣੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਤੋਂ ਸੱਦਣਾ ਚਾਹੁੰਦਾ ਹੈ। ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਅਫਗਾਿਨਸਤਾਨ ’ਚ ਭਾਰੀ ਮਾਲੀ ਨੁਕਸਾਨ ਝੱਲਣਾ ਪਿਆ ਹੈ।
ਉਧਰ ਤਾਲਿਬਾਨ ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਗਾਰੰਟੀ ਦੇਵੇਗਾ। ਇਸ ਤਹਿਤ ਉਹ ਅਫ਼ਗਾਨਿਸਤਾਨ ਨੂੰ ਜਹਾਦੀਆਂ ਦੀ ਸੁਰੱਖਿਅਤ ਪਨਾਹਗਾਹ ਨਹੀਂ ਬਣਨ ਦੇਣ ਦਾ ਵਾਅਦਾ ਕਰੇਗਾ। ਕਈ ਅਫ਼ਗਾਨੀਆਂ ਨੂੰ ਆਸ ਸੀ ਕਿ ਈਦ ਮੌਕੇ ਗੋਲੀਬੰਦੀ ਦਾ ਐਲਾਨ ਕੀਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਉਂਜ ਪਿਛਲੇ ਕੁਝ ਦਿਨ ਮੁਲਕ ’ਚ ਜ਼ਰੂਰ ਸ਼ਾਂਤੀ ਰਹੀ ਹੈ। -ਏਐਫਪੀ

 


Comments Off on ਅਮਰੀਕਾ-ਤਾਲਿਬਾਨ ’ਚ ਵਾਰਤਾ ਦਾ ਗੇੜ ਮੁਕੰਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.