ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

Posted On August - 20 - 2019

ਧਮਾਕੇ ਮਗਰੋਂ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਵਿਅਕਤੀ। -ਫੋਟੋ: ਰਾਇਟਰਜ਼

ਜਲਾਲਾਬਾਦ, 19 ਅਗਸਤ
ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ਦੀ ਰਿਪੋਰਟ ਹੈ ਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਤਰਜਮਾਨ ਨੇ ਕਿਹਾ ਕਿ ਧਮਾਕੇ ਬਾਰੂੰਦੀ ਸੁਰੰਗ ਨਾਲ ਕੀਤੇ ਗਏ ਹਨ ਤੇ ਅਜਿਹੇ ਮੌਕੇ ਕੀਤੇ ਗਏ ਜਦੋਂ ਲੋਕ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾ ਰਹੇ ਸਨ। ਖੋਗਯਾਨੀ ਨੇ ਕਿਹਾ ਕਿ ਧਮਾਕਿਆਂ ’ਚ ਘੱਟੋ-ਘੱਟ 19 ਵਿਅਕਤੀ ਜ਼ਖ਼ਮੀ ਹੋਏ ਹਨ ਜਦੋਂਕਿ ਮੁਕਾਮੀ ਹਸਪਤਾਲ ਦੇ ਤਰਜਮਾਨ ਨੇ 40 ਦੇ ਕਰੀਬ ਜ਼ਖ਼ਮੀਆਂ ਨੂੰ ਲਿਆਂਦੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਫ਼ਗ਼ਾਨ ਰਾਸ਼ਟਰਪਤੀ ਅਸਰਫ਼ ਗਨੀ ਨੇ ਕਿਹਾ ਕਿ ਲੋਕਾਂ ਦੇ ਡੁੱਲੇ ਖ਼ੂਨ ਦੇ ਹਰ ਕਤਰੇ ਦਾ ਹਿਸਾਬ ਲੈਣਗੇ। -ਏਐਫ਼ਪੀ


Comments Off on ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.