ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

101 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ

Posted On July - 10 - 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨੇ ਗਏ ਖਿਡਾਰੀ। -ਫੋਟੋ: ਰਵੀ ਕੁਮਾਰ

ਦਵਿੰਦਰ ਪਾਲ/ਸੁਖਵਿੰਦਰਜੀਤ ਸਿੰਘ ਮਨੌਲੀ
ਚੰਡੀਗੜ੍ਹ, 9 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਰਵਾਏ ਐਵਾਰਡ ਸਮਾਰੋਹ ਦੌਰਾਨ 101 ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ‘ਭਾਰਤ ਰਤਨ’ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਸਾਬਕਾ ਹਾਕੀ ਖਿਡਾਰੀ ਨੂੰ ਪੀਜੀਆਈ ਵਿੱਚ ਨਿੱਜੀ ਤੌਰ ’ਤੇ ਮਿਲੇ ਅਤੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ। ਬਲਬੀਰ ਸਿੰਘ ਸੀਨੀਅਰ ਬਿਮਾਰ ਹੋਣ ਕਾਰਨ ਉਥੇ ਜੇਰੇ ਇਲਾਜ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ 100 ਹੋਰ ਉੱਘੇ ਖਿਡਾਰੀਆਂ ਨੂੰ ਇਸ ਐਵਾਰਡ ਨਾਲ ਇੱਥੇ ‘ਹਯਾਤ ਰੀਜੈਂਸੀ’ ਹੋਟਲ ਵਿੱਚ ਕਰਵਾਏ ਸਮਾਰੋਹ ਦੌਰਾਨ ਸਨਮਾਨਿਤ ਕੀਤਾ। ਸਾਲ 1978 ਵਿੱਚ ਸ਼ੁਰੂ ਕੀਤੇ ਗਏ ਇਸ ਐਵਾਰਡ ਤਹਿਤ ਸਨਮਾਨਿਤ ਖਿਡਾਰੀਆਂ ਨੂੰ ਦੋ ਲੱਖ ਰੁਪਏ ਨਗ਼ਦ, ਇੱਕ ਬਲੇਜ਼ਰ, ਇਕ ਸਕਰੋਲ ਅਤੇ ਮਹਾਰਾਜਾ ਰਣਜੀਤ ਸਿੰਘ ਟਰਾਫ਼ੀ ਦਿੱਤੀ ਜਾਂਦੀ ਹੈ, ਜਿਸ ਵਿੱਚ ਉਹ ਘੋੜੇ ’ਤੇ ਬੈਠੇ ਦਿਖਾਈ ਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਐਵਾਰਡ ਨੂੰ ਦੇਣ ਦਾ ਕਾਰਜ ਤਕਰੀਬਨ ਇੱਕ ਦਹਾਕੇ ਦੇ ਵਕਫ਼ੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਸਾਲਾਨਾ ਸਮਾਰੋਹ ਬਣਾਇਆ ਜਾਵੇਗਾ।
ਐਵਾਰਡ ਦੇਣ ਦੀ ਰਸਮ ਤੋਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਲ-2019 ਅਤੇ ਉਸ ਤੋਂ ਬਾਅਦ ਦਿੱਤੇ ਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਦੀ ਰਾਸ਼ੀ ਦੋ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਸੰਖੇਪ ਸੰਬੋਧਨ ’ਚ ਕਿਹਾ ਕਿ ਮਹਿਲਾ ਅਤੇ ਪੁਰਸ਼ ਵਰਗਾਂ ਦੇ ਖਿਡਾਰੀਆਂ ਲਈ ਚੰਗੇ ਖੇਡ ਮੈਦਾਨ ਤੇ ਤਜਰਬੇਕਾਰ ਕੋਚਾਂ ਤੋਂ ਇਲਾਵਾ ਖੇਡਾਂ ਨਾਲ ਸਬੰਧਤ ਹੋਰ ਸਾਜ਼ੋ-ਸਾਮਾਨ ਅਤੇ ਢਾਂਚਾ ਮੁਹੱਈਆ ਕਰਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਰਹੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਮੰਗਲਵਾਰ ਨੂੰ ਪੀਜੀਆਈ (ਚੰਡੀਗੜ੍ਹ) ਵਿਚ ਵਿਲੱਖਣ ਖੇਡ ਪ੍ਰਾਪਤੀਆਂ ਬਦਲੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕਰਦੇ ਹੋਏ। -ਪੰਜਾਬੀ ਟ੍ਰਿਬਿਊਨ

ਕੈਪਟਨ ਅਮਰਿੰਦਰ ਸਿੰਘ ਨੇ ਉੱਭਰਦੇ ਖਿਡਾਰੀਆਂ ਨੂੰ ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਅਜੀਤਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਹਰਚਰਨ ਸਿੰਘ ਬੋਪਾਰਾਏ, ਕਰਨਲ ਬਲਬੀਰ ਸਿੰਘ ਕੁਲਾਰ ਆਦਿ ਤੋਂ ਪ੍ਰੇਰਣਾ ਲੈਣ ਦੀ ਸਲਾਹ ਦਿੱਤੀ ਅਤੇ ਇਨ੍ਹਾਂ ਸੀਨੀਅਰ ਖਿਡਾਰੀਆਂ ਨੂੰ ਨਵੀਂ ਖੇਡ ਪਨੀਰੀ ਤਿਆਰ ਕਰਨ ’ਚ ਸਰਕਾਰ ਨੂੰ ਸਹਿਯੋਗ ਕਰਨ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਪੰਜਾਬ ਦੇ ਖਿਡਾਰੀਆਂ ਤੋਂ ਓਲੰਪਿਕ, ਏਸ਼ਿਆਈ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ’ਚ ਤਗ਼ਮੇ ਜਿੱਤਣ ਦੀ ਉਮੀਦ ਕੀਤੀ ਅਤੇ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।
ਅੱਜ ਦੇ ਸਮਾਗਮ ਵਿੱਚ ਭਾਰਤੀ ਖੇਡ ਜਗਤ ਦੇ ਮਹਾਨ ਖਿਡਾਰੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਕੌਰ ਸਿੰਘ, ਕਰਤਾਰ ਸਿੰਘ, ਪ੍ਰੇਮ ਚੰਦ ਢੀਂਗਰਾ ਤੇ ਬਹਾਦਰ ਸਿੰਘ (ਸਾਰੇ ਪਦਮਸ੍ਰੀ), ਦਰੋਣਾਚਾਰੀਆ ਤੇ ਅਰਜੁਨ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ, ਦਰੋਣਾਚਾਰੀਆ ਐਵਾਰਡੀ, ਰਾਜਬੀਰ ਕੌਰ ਰਾਏ, ਗੁਰਦੇਵ ਸਿੰਘ ਗਿੱਲ, ਸੱਜਣ ਸਿੰਘ ਚੀਮਾ ਤੇ ਮਨਜੀਤ ਕੌਰ (ਸਾਰੇ ਅਰਜੁਨਾ ਐਵਾਰਡੀ) ਤੇ ਓਲੰਪਿਕ ਸੋਨ ਤਮਗਾ ਜੇਤੂ ਗੁਰਮੇਲ ਸਿੰਘ ਹਾਜ਼ਰ ਸਨ।

ਕੈਪਟਨ ਨੇ ਸਿੱਧੂ ਬਾਰੇ ਚੁੱਪ ਵੱਟੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅੱਜ ਇੱਥੇ ਐਵਾਰਡ ਵੰਡ ਸਮਾਗਮ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਸਿਰਫ਼ ਏਨਾ ਹੀ ਕਿਹਾ ‘‘ਇਸ ਮੁੱਦੇ ’ਤੇ ਬਾਅਦ ’ਚ ਗੱਲ ਕਰਾਂਗੇ’’। ਮੁੱਖ ਮੰਤਰੀ ਨੇ ਜੱਲ੍ਹਿਆਂਵਾਲਾ ਬਾਗ਼ ਦੀ ਕਮੇਟੀ ਦੀ ਪ੍ਰਧਾਨਗੀ ਤੋਂ ਕਾਂਗਰਸ ਪ੍ਰਧਾਨ ਨੂੰ ਲਾਂਭੇ ਕਰਨ ਲਈ ਕੀਤੀ ਜਾ ਰਹੀ ਸੋਧ ਨੂੰ ਗ਼ਲਤ ਕਰਾਰ ਦਿੱਤਾ।

-ਟੀ.ਐੱਨ.ਐੱਸ.

ਅੱਜ ਸਨਮਾਨੇ ਗਏ ਕੌਮੀ ਤੇ ਕੌਮਾਂਤਰੀ ਖਿਡਾਰੀ

ਸੀਨੀਅਰ ਖਿਡਾਰੀ: ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਅਜੀਤ ਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਕਮਲਜੀਤ ਕੌਰ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਤੇ ਮਹਿੰਦਰ ਸਿੰਘ ਗਿੱਲ।
ਸਾਲ 2011 ਦੇ ਐਵਾਰਡੀ ਖਿਡਾਰੀ: ਰਾਜਪਾਲ ਸਿੰਘ, ਰਾਜਿੰਦਰ ਸਿੰਘ ਰਹੇਲੂ, ਹਿਨਾ ਸਿੱਧੂ, ਮਨਦੀਪ ਕੌਰ, ਗਗਨਦੀਪ ਕੌਰ, ਦਿਲਾਵਰ ਸਿੰਘ, ਕੁਲਜੀਤ ਸਿੰਘ, ਜਗਦੀਪ ਸਿੰਘ, ਕੋਮਲਪ੍ਰੀਤ ਸ਼ੁਕਲਾ, ਰਵੀਪਾਲ, ਰਣਜੀਤ ਕੌਰ, ਮਨਕਿਰਨ ਕੌਰ, ਗੁਰਚੰਦ ਸਿੰਘ, ਹਰਦੀਪ ਸਿੰਘ ਤੇ ਮਨਜੀਤ ਸਿੰਘ।
2012 ਦੇ ਐਵਾਰਡੀ ਖਿਡਾਰੀ: ਨਵਪ੍ਰੀਤ ਕੌਰ, ਸੁਨੀਤਾ ਰਾਣੀ, ਗੁਰਿੰਦਰ ਸਿੰਘ, ਅੰਮ੍ਰਿਤ ਸਿੰਘ, ਸ਼ੰਮੀਪ੍ਰੀਤ ਕੌਰ, ਕਿਰਨਜੀਤ ਕੌਰ, ਰਾਜਵੰਤ ਕੌਰ, ਸਰਵਨਜੀਤ ਸਿੰਘ, ਸਾਹਿਲ ਪਠਾਣੀਆ, ਜਸ਼ਨਦੀਪ ਸਿੰਘ, ਲਖਬੀਰ ਕੌਰ, ਨਵਜੋਤ ਕੌਰ, ਰਣਜੀਤ ਸਿੰਘ ਤੇ ਮਹਾਂਬੀਰ ਸਿੰਘ।
2013 ਦੇ ਐਵਾਰਡੀ ਖਿਡਾਰੀ: ਮਨਦੀਪ ਕੌਰ, ਅਮਨਦੀਪ ਕੌਰ, ਸਪਨਾ ਦੱਤਾ, ਸਮਿਤ ਸਿੰਘ ਤੇ ਤ੍ਰਿਪਤਪਾਲ ਸਿੰਘ।
2014 ਦੇ ਐਵਾਰਡੀ ਖਿਡਾਰੀ: ਦਵਿੰਦਰ ਸਿੰਘ, ਗੁਰਬਾਜ਼ ਸਿੰਘ, ਜਾਸਮੀਨ, ਮਨਦੀਪ ਸਿੰਘ ਤੇ ਬਲਜੀਤ ਸਿੰੰਘ ਸ਼ਾਮਲ ਹਨ।
2015 ਦੇ ਐਵਾਰਡੀ ਖਿਡਾਰੀ: ਅਰਪਿੰਦਰ ਸਿੰਘ, ਤ੍ਰਿਸ਼ਾ ਦੇਬ, ਸ਼ਾਹਬਾਜ਼ ਸਿੰਘ ਭੰਗੂ, ਧਰਮਵੀਰ ਸਿੰਘ, ਅਮਨ ਕੁਮਾਰ, ਰੂਬੀ ਤੋਮਰ, ਸ਼ਿਵ ਕੁਮਾਰ, ਵਿਕਾਸ ਠਾਕੁਰ, ਦਵਿੰਦਰ ਸਿੰਘ ਤੇ ਅਮਨਦੀਪ ਸ਼ਰਮਾ।
2016 ਦੇ ਐਵਾਰਡੀ ਖਿਡਾਰੀ: ਸਵਰਨ ਸਿੰਘ ਵਿਰਕ, ਖੁਸ਼ਬੀਰ ਕੌਰ, ਕੰਵਲਪ੍ਰੀਤ ਸਿੰਘ, ਅਮਜੋਤ ਸਿੰਘ, ਰੇਖਾ ਰਾਣੀ, ਨੀਲਮ ਰਾਣੀ, ਪ੍ਰਭਜੋਤ ਕੌਰ ਬਾਜਵਾ, ਮਨਿੰਦਰ ਕੌਰ, ਗੁਰਵਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਿੰਦਰ ਸਿੰਘ, ਮਲਾਇਕਾ ਗੋਇਲ, ਗੁਰਪ੍ਰੀਤ ਸਿੰਘ, ਜਸਵੀਰ ਕੌਰ ਤੇ ਪਾਰੁਲ ਗੁਪਤਾ।
2017 ਦੇ ਐਵਾਰਡੀ ਖਿਡਾਰੀ: ਰਾਜ ਰਾਣੀ, ਅਮਨਦੀਪ ਕੌਰ (ਹੈਂਡਬਾਲ), ਅਮਨਦੀਪ ਕੌਰ (ਹਾਕੀ), ਵਰਿੰਦਰ ਕੁਮਾਰ, ਅਜੀਤੇਸ਼ ਕੌਸ਼ਲ, ਦਵਿੰਦਰ ਸਿੰਘ ਤੇ ਸੰਜੀਵ ਕੁਮਾਰ।
2018 ਦੇ ਐਵਾਰਡੀ ਖਿਡਾਰੀ: ਮਨਪ੍ਰੀਤ ਸਿੰਘ, ਨਵਜੀਤ ਕੌਰ ਢਿੱਲੋਂ, ਰਮਨਦੀਪ ਕੌਰ, ਗੁਰਜੀਤ ਕੌਰ, ਰਣਦੀਪ ਕੌਰ, ਵੀਰਪਾਲ ਕੌਰ, ਨਵਨੀਤ ਕੌਰ, ਸਾਹਿਲ ਚੋਪੜਾ, ਹਰਸ਼ਦੀਪ ਕੌਰ ਤੇ ਵੀਨਾ ਅਰੋੜਾ।


Comments Off on 101 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.