ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਹੈਪੇਟਾਈਟਸ ਤੋਂ ਸਾਵਧਾਨ

Posted On July - 26 - 2019

28 ਜੁਲਾਈ ਸੰਸਾਰ ਹੈਪੇਟਾਈਟਸ (ਚੇਤਨਾ) ਦਿਵਸ ਮੌਕੇ

ਸਾਹਿਲ ਪੁਰੀ

ਹੈਪੇਟਾਈਟਸ ਬੀ ਅਤੇ ਸੀ ਜਿਗਰ (ਲੀਵਰ) ਦੀਆਂ ਬਿਮਾਰੀਆਂ ਹਨ। ਹੈਪੇਟਾਈਟਿਸ ਸੀ ਨੂੰ ਕਾਲਾ ਪੀਲੀਆ ਕਿਹਾ ਜਾਂਦਾ ਹੈ। ਜੇ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱੱਧ ਹੋ ਸਕਦੀਆਂ ਹਨ। ਅੰਕੜਿਆਂ ਅਨੁਸਾਰ ਇਸ ਸਮੇਂ ਸੰਸਾਰ ਪੱਧਰ ਤੇ ਹੈਪਾਟਾਈਟਸ ਬੀ ਅਤੇ ਸੀ ਤੋਂ ਤਕਰੀਬਨ 32.5 ਮਿਲੀਅਨ ਲੋਕ ਪ੍ਰਭਾਵਿਤ ਹਨ। ਸਮੇਂ ਸਿਰ ਟੈਸਟ ਅਤੇ ਇਲਾਜ ਨਾਲ ਅਸੀਂ ਹੈਪੇਟਾਈਟਸ ਬੀ ਅਤੇ ਸੀ ਤੋਂ ਬਚ ਸਕਦੇ ਹਾਂ।
ਹੈਪੇਟਾਈਟਸ ਵਾਇਰਲ ਕਾਰਨ ਫੈਲਦੀ ਹੈ ਅਤੇ ਇਹ ਵਾਇਰਲ ਮੁੱਖ ਤੌਰ ਤੇ ਪੰਜ ਪ੍ਰਕਾਰ ਦੇ ਹੁੰਦੇ ਹਨ: ਹੈਪੇਟਾਈਟਸ ਏ, ਬੀ, ਸੀ, ਡੀ ਤੇ ਈ। ਹਰ ਸਾਲ 28 ਜੁਲਾਈ ਨੂੰ ਸੰਸਾਰ ਹੈਪੇਟਾਈਟਸ (ਚੇਤਨਾ) ਦਿਵਸ ਲੋਕਾਂ ਨੂੰ ਇਲਾਜ, ਰੋਕਥਾਮ ਅਤੇ ਹੈਪੇਟਾਈਟਸ ਦੇ ਕਾਰਨਾਂ ਬਾਰੇ ਜਾਣਕਾਰੀ ਦੇਣ ਲਈ ਮਨਾਇਆ ਜਾਂਦਾ ਹੈ।
ਹੈਪੇਟਾਈਟਸ ਏ ਅਤੇ ਈ ਗੰਦਾ ਪਾਣੀ ਤੇ ਭੋਜਨ ਰਾਹੀਂ ਹੁੰਦਾ ਹੈ, ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ। ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਸੁਰੱਖਿਅਤ ਸਰਿੰਜਾਂ ਜਾਂ ਸੂਈਆਂ ਦੀ ਵਰਤੀਆਂ ਜਾਣ ਅਤੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਟੈਟੂ ਤੋਂ ਗੁਰੇਜ ਕੀਤਾ ਜਾਵੇ। ਸ਼ੇਵ ਬਲੇਡ, ਰੇਜ਼ਰ, ਬੁਰਸ਼ ਆਦਿ ਸਾਂਝੇ ਨਾ ਕੀਤੇ ਜਾਣ। ਸਰਕਾਰ ਵਲੋਂ ਮਨਜ਼ੂਰਸ਼ੁਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਲਿਆ ਜਾਵੇ। ਸ਼ਰਾਬ, ਨਸ਼ਿਆਂ ਆਦਿ ਵੀ ਇਸ ਬਿਮਾਰੀ ਦੇ ਹੋਣ ਦਾ ਮੁੱਖ ਕਾਰਨ ਬਣਦੇ ਹਨ। ਹੈਪੇਟਾਈਟਸ ਲੀਵਰ ਵਿਚ ਸੋਜ਼ਿਸ਼ ਦਾ ਕਾਰਨ ਬਣਦਾ ਹੈ ਅਤੇ ਲਿਵਰਸਿਰੋਸਿਸ ਵਰਗੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਸਕਦੀ ਹੈ।
ਜਿਗਰ ਸਰੀਰ ਲਈ ਹਰ ਪਲ ਕੰਮ ਕਰਦਾ ਰਹਿੰਦਾ ਹੈ। ਅੰਦਾਜ਼ਨ ਤੰਦਰੁਸਤ ਜਿਗਰ ਸਰੀਰ ਲਈ 500 ਤੋਂ ਵਧੇਰੇ ਕੰਮ ਕਰਦਾ ਹੈ ਜਿਨ੍ਹਾਂ ਵਿਚ ਤੰਦਰੁਸਤ ਜਿਗਰ ਸਾਡੇ ਖ਼ੂਨ ‘ਚੋਂ ਘਾਤਕ ਅਤੇ ਜ਼ਹਿਰੀਲੇ ਤੱਤ ਸਾਫ਼ ਕਰਦਾ ਹੈ ਅਤੇ ਭੋਜਨ ਪਚਾਉਣ ਵਿਚ ਸਹਾਇਕ ਹੁੰਦਾ ਹੈ।
ਇਹ ਖ਼ੁਰਾਕੀ ਤੱਤ ਜਿਵੇਂ ਵਿਟਾਮਿਨ, ਖਣਿਜ ਪਦਾਰਥ, ਆਇਰਨ ਸਟੋਰ ਕਰਦਾ ਹੈ। ਖ਼ੂਨ ਵਿਚ ਪ੍ਰੋਟੀਨ ਬਣਾਉਣ ਅਤੇ ਆਕਸੀਜਨ ਅਗਾਂਹ ਸਾਰੇ ਸਰੀਰ ਵਿਚ ਪਹੁੰਚਾਉਣ, ਪੁਰਾਣੇ ਆਰਬੀਸੀ ਨਸ਼ਟ ਕਰਨ ਵਿਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਤੋਂ ਬਚਾ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ। ਦਿਮਾਗ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਲੋੜੀਂਦੀ ਗੁਲੂਕੋਜ ਬਣਾਉਂਦਾ, ਜਮ੍ਹਾਂ ਕਰਦਾ ਅਤੇ ਲੋੜ ਤੋਂ ਜ਼ਿਆਦਾ ਗੁਲੂਕੋਜ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਾਹਤ ਫੰਡ ਸਕੀਮ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਹ ਸਕੀਮ 28 ਜੁਲਾਈ 2016 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਅਧੀਨ ਮਰੀਜ਼ ਜੋ ਪੰਜਾਬ ਦੇ ਵਸਨੀਕ ਹੋਣ, ਦਾ 22 ਜ਼ਿਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿਚ ਇਲਾਜ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਹੈਪਾਟਾਈਟਸ-ਸੀ ਦੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਸੰਪਰਕ: 99141-11020


Comments Off on ਹੈਪੇਟਾਈਟਸ ਤੋਂ ਸਾਵਧਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.